ਬਾਰਟੀ ਨੇ ਨੇਚਰ ਵੈਲੀ ਕਲਾਸਿਕ ''ਚ ਵੀਨਸ ਵਿਲੀਅਮਸ ਨੂੰ ਹਰਾਇਆ

Sunday, Jun 23, 2019 - 02:25 PM (IST)

ਬਾਰਟੀ ਨੇ ਨੇਚਰ ਵੈਲੀ ਕਲਾਸਿਕ ''ਚ ਵੀਨਸ ਵਿਲੀਅਮਸ ਨੂੰ ਹਰਾਇਆ

ਬਰਮਿੰਗਮ— ਸਾਲ ਦਾ ਦੂਜਾ ਗਰੈਂਡ ਸਲੈਮ ਫਰੇਂਚ ਓਪਨ ਜਿੱਤਣ ਵਾਲੀ ਆਸਟਰੇਲੀਆ ਦੀ ਏਸ਼ਲੇ ਬਾਰਟੀ ਨੇ ਇੱਥੇ ਵੀਨਸ ਵਿਲੀਅਮਸ ਨੂੰ ਰਹਾ ਕੇ ਨੇਚਰ ਵੈਲੀ ਕਲਾਸਿਕ ਦੇ ਸੈਮੀਫਾਈਨਲ 'ਚ ਜਗ੍ਹਾ ਬਣਾਈ। ਬਾਰਟੀ ਨੇ ਸ਼ੁੱਕਰਵਾਰ ਨੂੰ ਖੇਡੇ ਗਏ ਕੁਆਟਰ ਫਾਈਨਲ 'ਚ ਅਮਰੀਕਾ ਦੀ ਖਿਡਾਰੀ ਨੂੰ ਸਿੱਧੇ ਸੈਟਾਂ 'ਚ 6-4, 6-3 ਨਾਲ ਹਰਾਇਆ।PunjabKesari
ਬੀ. ਬੀ. ਸੀ. ਮੁਤਾਬਕ, ਜੇਕਰ ਬਾਰਟੀ ਇਸ ਟੂਰਨਮੈਂਟ ਦਾ ਖਿਤਾਬ ਜਿੱਤ ਜਾਂਦੀ ਹੈ ਤਾਂ ਉਹ ਜਾਪਾਨ ਦੀ ਨਾਓਮੀ ਓਸਾਕਾ ਦੀ ਜਗ੍ਹਾ ਵਿਸ਼ਵ ਦੀ ਨੰਬਰ-1 ਖਿਡਾਰੀ ਬਣ ਜਾਵੇਗੀ। ਬਾਰਟੀ ਨੇ ਵਿਲਿਅਮਸ  ਦੇ ਖਿਲਾਫ ਦਮਦਾਰ ਪ੍ਰਦਰਸ਼ਨ ਕਰਦੇ ਹੋਏ ਪਹਿਲਾ ਸੈੱਟ 'ਚ ਲਗਾਤਾਰ ਪੰਜ ਗੇਮ ਜਿੱਤੀਆਂ ਤੇ ਸ਼ਾਨਦਾਰ ਸ਼ੁਰੂਆਤ ਕੀਤੀ।

ਦੂਜੇ ਸੈੱਟ 'ਚ ਵੀ ਆਸਟਰੇਲੀਆਈ ਖਿਡਾਰੀ ਨੇ ਆਪਣੀ ਖੇਡ ਦੇ ਪੱਧਰ ਨੂੰ ਡਿੱਗਣ ਨਹੀਂ ਦਿੱਤਾ। ਬਾਰਟੀ ਨੇ ਦੋ ਵਾਰ ਵਿਲੀਅਮਸ ਦੀ ਸਰਵਿਸ ਤੋੜੀ ਤੇ ਜਿੱਤ ਦਰਜ ਕੀਤੀ। ਬਾਰਟੀ ਦਾ ਸਾਹਮਣਾ ਸੈਮੀਫਾਈਨਲ 'ਚ ਬਾਰਬੋਰਾ ਸਟਰਾਇਕੋਵਾ ਨਾਲ ਹੋਵੇਗਾ। ਸਟਰਾਇਕੋਵਾ ਨੇ ਇਕ ਹੋਰ ਕੁਆਟਰ ਫਾਈਨਲ 'ਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚੈੱਕ ਗਣਰਾਜ ਕੈਰੋਲਿਨਾ ਪਲਿਸਕੋਵਾ ਨੂੰ 6-2, 6-4 ਨਾਲ ਹਰਾ ਦਿੱਤਾ।PunjabKesari


Related News