ਬਾਰਸੀਲੋਨਾ ਨੇ ਐਟਲੇਟਿਕੋ ਮੈਡ੍ਰਿਡ ਨੂੰ ਹਰਾਇਆ

Monday, Apr 06, 2026 - 01:01 PM (IST)

ਬਾਰਸੀਲੋਨਾ ਨੇ ਐਟਲੇਟਿਕੋ ਮੈਡ੍ਰਿਡ ਨੂੰ ਹਰਾਇਆ

ਮੈਡ੍ਰਿਡ- ਬਾਰਸੀਲੋਨਾ ਨੇ ਪਿਛੜਨ ਤੋਂ ਬਾਅਦ ਵਾਪਸੀ ਕਰਦੇ ਹੋਏ ਇੱਥੇ ਲਾ ਲਿਗਾ ਫੁੱਟਬਾਲ ਟੂਰਨਾਮੈਂਟ ’ਚ 10 ਖਿਡਾਰੀਆਂ ਨਾਲ ਖੇਡ ਰਹੇ ਐਟਲੇਟਿਕੋ ਮੈਡ੍ਰਿਡ ਨੂੰ 2-1 ਨਾਲ ਹਰਾ ਕੇ ਖਿਤਾਬ ਜਿੱਤਣ ਵੱਲ ਮਜ਼ਬੂਤ ਕਦਮ ਵਧਾਏ। ਮਾਲੋਰਕਾ ’ਚ ਰੀਅਲ ਮੈਡ੍ਰਿਡ ਦੀ 1-2 ਦੀ ਹਾਰ ਨੇ ਬਾਰਸੀਲੋਨਾ ਦੀ ਸਥਿਤੀ ਹੋਰ ਮਜ਼ਬੂਤ ਕਰ ਦਿੱਤੀ। 

ਬਾਰਸੀਲੋਨਾ ਤੇ ਐਟਲੇਟਿਕੋ ਹੁਣ ਚੈਂਪੀਅਨਜ਼ ਲੀਗ ਦੇ ਕੁਆਰਟਰ ਫਾਈਨਲ ’ਚ ਵੀ ਦੋ ਵਾਰ ਭਿੜਨਗੀਆਂ। ਬਾਰਸੀਲੋਨਾ ਵੱਲੋਂ ਰਾਬਰਟੋ ਲੇਵਾਂਡੋਵਸਕੀ ਨੇ 87ਵੇਂ ਮਿੰਟ ’ਚ ਜੇਤੂ ਗੋਲ ਕੀਤਾ। ਬਾਰਸੀਲੋਨਾ ਦੀ ਇਹ ਸਾਰੀਆਂ ਪ੍ਰਤੀਯੋਗਿਤਾਵਾਂ ’ਚ ਪਿਛਲੇ 9 ਮੈਚਾਂ ’ਚ 8ਵੀਂ ਜਿੱਤ ਹੈ ਤੇ ਟੀਮ ਨੇ ਲਾ ਲਿਗਾ ਅੰਕ ਸੂਚੀ ਦੇ ਟਾਪ ’ਤੇ ਰੀਅਲ ਮੈਡ੍ਰਿਡ ’ਤੇ 7 ਅੰਕਾਂ ਦੀ ਬੜ੍ਹਤ ਬਣਾ ਲਈ ਹੈ। ਬਾਰਸੀਲੋਨਾ ਦੇ 30 ਮੈਚ ’ਚ 76 ਜਦਕਿ ਦੂਜੇ ਸਥਾਨ ’ਤੇ ਚੱਲ ਰਹੇ ਮੈਡ੍ਰਿਡ ਦੇ ਇੰਨੇ ਹੀ ਮੈਚਾਂ ’ਚੋਂ 69 ਅੰਕ ਹਨ। ਐਟਲੇਟਿਕੋ ਦੀ ਟੀਮ 30 ਮੈਚਾਂ ’ਚੋਂ 57 ਅੰਕਾਂ ਨਾਲ ਦੂਜੇ ਸਥਾਨ ’ਤੇ ਹੈ। ਹੋਰ ਮੁਕਾਬਲਿਆਂ ’ਚ ਰੀਅਲ ਸੋਸੀਦਾਦ ਨੇ ਲੇਵਾਂਤੇ ਨੂੰ 2-0 ਨਾਲ ਹਰਾਇਆ ਜਦਕਿ ਰੀਅਲ ਬੇਟਿਸ ਨੇ ਐਸਪਾਨਯੋਲ ਨਾਲ ਗੋਲ ਰਹਿਤ ਡਰਾਅ ਖੇਡਿਆ।


author

Tarsem Singh

Content Editor

Related News