ਤੁਰਕੀ ਨੇ ਅਮਰੀਕਾ ਨੂੰ ਹਰਾ ਕੇ ਦਰਜ ਕੀਤੀ ਪਹਿਲੀ ਜਿੱਤ
Saturday, Jun 27, 2026 - 03:52 PM (IST)
ਸਪੋਰਟਸ ਡੈਸਕ- ਕਾਨ ਆਇਹਾਨ ਨੇ ਮੈਚ ਦੀ ਆਖਰੀ ਕਿੱਕ ’ਤੇ ਗੋਲ ਕੀਤਾ ਤੇ ਤੁਰਕੀ ਨੇ ਇੱਥੇ ਅਮਰੀਕਾ ਨੂੰ 3-2 ਨਾਲ ਹਰਾ ਕੇ ਵਿਸ਼ਵ ਕੱਪ ’ਚ ਆਪਣੀ ਇਕਲੌਤੀ ਜਿੱਤ ਦਰਜ ਕੀਤੀ। ਔਸਟਨ ਟਰਸਟੀ ਨੇ ਤੀਜੇ ਮਿੰਟ ’ਚ ਗੋਲ ਕਰਕੇ ਅਮਰੀਕਾ ਨੂੰ ਬੜ੍ਹਤ ਦਿਵਾਈ ਪਰ ਤੁਰਕੀ ਨੇ ਆਰਡਾ ਗੁਲੇਰ (10ਵੇਂ ਮਿੰਟ) ਤੇ ਬਾਰਿਸ ਅਲਪਰ ਯਿਲਮਾਜ਼ (31ਵੇਂ ਮਿੰਟ) ਦੇ ਗੋਲ ਦੀ ਬਦੌਲਤ ਸਕੋਰ 2-1 ਕਰ ਦਿੱਤਾ।
ਅਮਰੀਕਾ ਨੇ 49ਵੇਂ ਮਿੰਟ ’ਚ ਸਬੈਸਟੀਅਨ ਬਰਹਾਲਟਰ ਦੇ ਗੋਲ ਨਾਲ ਬਰਾਬਰੀ ਹਾਸਲ ਕੀਤੀ ਪਰ ਆਇਹਾਨ ਨੇ ਆਖਰੀ ਪਲਾਂ ’ਚ ਗੋਲ ਕਰ ਕੇ ਤੁਰਕੀ ਦੀ ਜਿੱਤ ਯਕੀਨੀ ਕਰ ਦਿੱਤੀ। ਅਮਰੀਕੀ ਟੀਮ ਪਹਿਲਾਂ ਹੀ ਪੈਰਾਗਵੇ ਤੇ ਆਸਟ੍ਰੇਲੀਆ ਨੂੰ ਹਰਾ ਕੇ ਗਰੁੱਪ-ਡੀ ਜਿੱਤ ਕੇ ਨਾਕਆਊਟ ’ਚ ਜਗ੍ਹਾ ਬਣਾ ਚੁੱਕੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
