ਬਾਰਸੀਲੋਨਾ ਨੇ ਰੀਅਲ ਮੈਡ੍ਰਿਡ ਨੂੰ 2-1 ਨਾਲ ਹਰਾਇਆ

Monday, Jan 09, 2023 - 06:49 PM (IST)

ਬਾਰਸੀਲੋਨਾ ਨੇ ਰੀਅਲ ਮੈਡ੍ਰਿਡ ਨੂੰ 2-1 ਨਾਲ ਹਰਾਇਆ

ਬਾਰਸੀਲੋਨਾ–ਵਿਲਾਰੀਆਲ ਨੇ ਸਪੈਨਿਸ਼ ਲੀਗ ਫੁੱਟਬਾਲ ਟੂਰਨਾਮੈਂਟ ਵਿਚ ਇੱਥੇ ਰੀਅਲ ਮੈਡ੍ਰਿਡ ਨੂੰ 2-1 ਨਾਲ ਹਰਾਇਆ। ਸੱਟ ਦੇ ਕਾਰਨ ਸਪੇਨ ਦੀ ਵਿਸ਼ਵ ਕੱਪ ਟੀਮ ਵਿਚੋਂ ਬਾਹਰ ਰਹਿਣ ਵਾਲੇ ਗੇਰਾਰਡ ਮੋਰੇਨੋ ਨੇ ਇਕ ਗੋਲ ਕਰਨ ਤੋਂ ਇਲਾਵਾ ਇਕ ਗੋਲ ਕਰਨ ਵਿਚ ਮਦਦ ਕਰਦੇ ਹੋਏ ਵਿਲਾਰੀਆਲ ਦੀ ਜਿੱਤ ਦੀ ਨੀਂਹ ਰੱਖੀ। ਮੋਰੇਨੋ ਦੇ ਪਾਸ ’ਤੇ ਯੇਰੇਮੀ ਪਿਨੋ ਨੇ 47ਵੇਂ ਮਿੰਟ ਵਿਚ ਵਿਲਾਰੀਆਲ ਨੂੰ ਬੜ੍ਹਤ ਦਿਵਾਈ। 

ਵਿਲਾਰੀਆਲ ਦੇ ਯੂਆਨ ਫੋਯਥ ਦੇ ਹੈਂਡਬਾਲ ਕਰਨ ’ਤੇ ਕਰੀਮ ਬੇਂਜੇਮਾ ਨੇ 60ਵੇਂ ਮਿੰਟ ਵਿਚ ਪੈਨਲਟੀ ਨੂੰ ਗੋਲ ਵਿਚ ਬਦਲ ਕੇ ਸਕੋਰ 1-1 ਕੀਤਾ। ਮੈਡ੍ਰਿਡ ਦੇ ਡਿਫੈਂਡਰ ਡੇਵਿਡ ਅਲਬਾ ਨੇ ਵੀ ਫੋਯਥ ਦੇ ਪਾਸ ’ਤੇ ਹੈਂਡਬਾਲ ਕੀਤੀ ਤੇ ਇਸ ਵਾਰ ਮੋਰੇਨੋ ਨੇ 63ਵੇਂ ਮਿੰਟ ਵਿਚ ਪੈਨਲਟੀ ’ਤੇ ਗੋਲ ਕਰਕੇ ਵਿਲਾਰੀਆਲ ਨੂੰ 2-1 ਨਾਲ ਅੱਗੇ ਕੀਤਾ, ਜਿਹੜਾ ਫੈਸਲਾਕੁੰਨ ਸਕੋਰ ਸਾਬਤ ਹੋਇਆ। ਦਿਨ ਦੇ ਹੋਰ ਮੁਕਾਬਲਿਆਂ ਵਿਚ ਐਬਡਨ ਪ੍ਰੇਟਸ ਦੇ ਗੋਲ ਨਾਲ ਮਾਲੋਰਕਾ ਨੇ ਵਾਲਾਡੋਲਿਡ ਨੂੰ 1-0 ਨਾਲ ਹਰਾਇਆ ਜਦਕਿ ਗਿਰੋਨਾ ਤੇ ਐਸਪਾਨਯੋਲ ਦਾ ਮੈਚ 2-2 ਨਾਲ ਬਰਾਬਰ ਰਿਹਾ।


author

Tarsem Singh

Content Editor

Related News