ਬਾਰਸੀਲੋਨਾ ਨੇ ਚੇਲਸੀ ਨੂੰ 4-0 ਨਾਲ ਹਰਾ ਕੇ ਪਹਿਲੀ ਵਾਰ WCL ਖਿਤਾਬ ਜਿੱਤਿਆ
Monday, May 17, 2021 - 08:28 PM (IST)
ਗੋਟੇਨਬਰਗ– ਬਾਰਸੀਲੋਨਾ ਨੇ ਮੈਚ ਸ਼ੁਰੂ ਹੋਣ ਦੇ 32ਵੇਂ ਸੈਕੰਡ ਵਿਚ ਬੜ੍ਹਤ ਹਾਸਲ ਕਰਨ ਤੋਂ ਬਾਅਦ ਆਖਿਰ ਤਕ ਆਪਣਾ ਦਬਦਬਾ ਬਣਾਈ ਰੱਖਿਆ ਅਤੇ ਚੇਲਸੀ ਨੂੰ 4-0 ਨਾਲ ਕਰਾਰੀ ਹਾਰ ਦੇ ਕੇ ਪਹਿਲੀ ਵਾਰ ਮਹਿਲਾ ਚੈਂਪੀਅਨਸ ਲੀਗ (ਡਬਲਯੂ. ਸੀ. ਐੱਲ.) ਦਾ ਖਿਤਾਬ ਜਿੱਤਿਆ।
ਇਹ ਖ਼ਬਰ ਪੜ੍ਹੋ- ਨਿਊਜ਼ੀਲੈਂਡ ਵਿਰੁੱਧ ਟੈਸਟ ਸੀਰੀਜ਼ ’ਚੋਂ ਬਾਹਰ ਹੋਇਆ ਆਰਚਰ
ਬਾਰਸੀਲੋਨਾ ਨੇ ਆਤਮਘਾਤੀ ਗੋਲ ਨਾਲ ਖਾਤਾ ਖੋਲ੍ਹਿਆ ਅਤੇ ਫਿਰ 36 ਮਿੰਟ ਦੇ ਅੰਦਰ ਸਕੋਰ 4-0 ਕਰ ਦਿੱਤਾ ਤੇ ਇਸ ਨੂੰ ਆਖਿਰ ਤਕ ਬਰਕਰਾਰ ਰੱਖਿਆ। ਬਾਰਸੀਲੋਨਾ ਸਪੇਨ ਦਾ ਪਹਿਲਾ ਕਲੱਬ ਹੈ, ਜਿਸ ਨੇ ਡਬਲਯੂ. ਸੀ. ਐੱਲ. ਖਿਤਾਬ ਜਿੱਤਿਆ । ਅਜੇ ਤਕ ਇਸ ’ਤੇ ਸੱਤ ਵਾਰ ਦੇ ਚੈਂਪੀਅਨ ਲਿਓਨ ਦਾ ਦਬਦਬਾ ਰਿਹਾ ਸੀ। ਇਸ ਤੋਂ ਪਹਿਲਾਂ ਬਾਰਸੀਲੋਨਾ 2019 ਵਿਚ ਫਾਈਨਲ ਵਿਚ ਪਹੁੰਚਿਆ ਸੀ ਤਦ ਲਿਓਨ ਨੇ ਉਸ ਨੂੰ 4-1 ਨਾਲ ਹਰਾ ਦਿੱਤਾ।
ਪਹਿਲੀ ਵਾਰ ਫਾਈਨਲ ਵਿਚ ਖੇਡ ਰਹੀ ਚੇਲਸੀ ਦੀ ਟੀਮ ਮਿਡਫੀਲਡਰ ਮੇਲੇਨੀ ਲਿਓਪੋਲ ਦੇ ਆਤਮਘਾਤੀ ਗੋਲ ਨਾਲ ਦਬਾਅ ਵਿਚ ਆ ਗਈ। ਅਲੇਕਿਸਯਾ ਪੁਤੇਲਾਸ ਨੇ 14ਵੇਂ ਮਿੰਟ ਵਿਚ ਪੈਨਲਟੀ ਨੂੰ ਗੋਲ ਵਿਚ ਬਦਲ ਕੇ ਬਾਰਸੀਲੋਨਾ ਨੂੰ 2-0 ਨਾਲ ਅੱਗੇ ਕਰ ਦਿੱਤਾ। ਇਸ ਤੋਂ ਬਾਅਦ ਸੱਤ ਮਿੰਟ ਬਾਅਦ ਆਈਤਾਨਾ ਬੋਨਮਾਤੀ ਨੂੰ ਗੋਲਮੁਖ ਦੇ ਨੇੜਿਓਂ ਬਾਲ ਮਿਲੀ, ਜਿਸ ਨੂੰ ਉਸ ਨੇ ਗੋਲ ਪੋਸਟ ਵਿਚ ਪਾਉਣ ਵਿਚ ਕੋਈ ਗਲਤੀ ਨਹੀਂ ਕੀਤਾ। ਕਾਰੋਲਿਨ ਗ੍ਰਾਹਮ ਹੇਨਸਨ ਨੇ 36ਵੇਂ ਮਿੰਟ ਵਿਚ ਲਿਏਕੀ ਮਰਟਨਸ ਦੇ ਖੂਬਸੂਰਤ ਪਾਸ ’ਤੇ ਚੌਥਾ ਗੋਲ ਕੀਤਾ। ਬਾਰਸੀਲੋਨਾ ਨੇ ਕੁਆਰਟਰ ਫਾਈਨਲ ਵਿਚ ਮਾਨਚੈਸਟਰ ਸਿਟੀ ਤੇ ਸੈਮੀਫਾਈਨਲ ਵਿਚ ਪੈਰਿਸ ਸੇਂਟ ਜਰਮਨ (ਪੀ. ਐੱਸ. ਜੀ.) ਨੂੰ ਹਰਾਇਆ ਸੀ। ਪੀ. ਐੱਸ. ਜੀ. ਨੇ ਇਸ ਤੋਂ ਪਹਿਲਾਂ ਲਿਓਨ ਨੂੰ ਹਰਾਇਆ ਸੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।