BAN v AFG : ਬੰਗਲਾਦੇਸ਼ ਨੇ ਅਫਗਾਨਿਸਤਾਨ ਨੂੰ 88 ਦੌੜਾਂ ਨਾਲ ਹਰਾਇਆ
Saturday, Feb 26, 2022 - 02:22 AM (IST)
ਚਟਗਾਂਓਂ- ਸਲਾਮੀ ਬੱਲੇਬਾਜ਼ ਲਿਟਨ ਦਾਸ (136) ਦੇ ਸ਼ਾਨਦਾਰ ਸੈਂਕੜੇ ਅਤੇ ਵਿਕਟਕੀਪਰ ਮੁਸ਼ਫਿਕੁਰ ਰਹੀਮ (86) ਦੀ ਅਰਧ ਸੈਂਕੜੇ ਵਾਲੀ ਪਾਰੀ ਨਾਲ 306 ਦੌੜਾਂ ਦਾ ਵਿਸ਼ਾਲ ਸਕੋਰ ਬਣਾਉਣ ਅਤੇ ਫਿਰ ਘਾਤਕ ਗੇਂਦਬਾਜ਼ੀ ਦੀ ਬਦੌਲਤ ਬੰਗਲਾਦੇਸ਼ ਨੇ ਸ਼ੁੱਕਰਵਾਰ ਨੂੰ ਇੱਥੇ ਦੂਜੇ ਵਨ ਡੇ ਕ੍ਰਿਕਟ ਮੈਚ ਵਿਚ ਅਫਗਾਨਿਸਤਾਨ ਨੂੰ ਇਕਪਾਸੜ ਅੰਦਾਜ਼ ਵਿਚ 88 ਦੌੜਾਂ ਨਾਲ ਹਰਾ ਦਿੱਤਾ। ਇਸ ਦੇ ਨਾਲ ਬੰਗਲਾਦੇਸ਼ ਨੇ ਤਿੰਨ ਮੈਚਾਂ ਦੀ ਇਸ ਸੀਰੀਜ਼ ਵਿਚ 2-0 ਦੀ ਅਜੇਤੂ ਬੜ੍ਹਤ ਬਣਾ ਲਈ।
ਇਹ ਖ਼ਬਰ ਪੜ੍ਹੋ- ਭਾਰਤ ਵਿਰੁੱਧ ਟੈਸਟ ਸੀਰੀਜ਼ ਦੇ ਲਈ ਸ਼੍ਰੀਲੰਕਾਈ ਟੀਮ ਦਾ ਐਲਾਨ
ਮੇਜ਼ਬਾਨ ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕੀਤੀ ਅਤੇ ਲਿਟਨ ਤੇ ਮੁਸ਼ਫਿਕੁਰ ਦੇ ਵਿਚਾਲੇ ਹੋਈ 202 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ 50 ਓਵਰ ਵਿਚ ਚਾਰ ਵਿਕਟਾਂ 'ਤੇ 306 ਦੌੜਾਂ ਦਾ ਵੱਡਾ ਸਕੋਰ ਬਣਾਇਆ। ਜਵਾਬ ਵਿਚ ਅਫਗਾਨਿਸਤਾਨ ਦੀ ਟੀਮ 45.1 ਓਵਰ ਵਿਚ 218 ਦੌੜਾਂ 'ਤੇ ਆਲ ਆਊਟ ਹੋ ਗਈ। ਬੰਗਲਾਦੇਸ਼ ਵਲੋਂ ਤਸਕੀਨ ਅਹਿਮਦ ਅਤੇ ਸ਼ਾਕਿਬ ਅਲ ਹਸਨ ਨੇ 2-2, ਜਦਕਿ ਮੁਸਤਾਫਿਜ਼ੁਰ ਰਹਿਮਾਨ, ਸ਼ੋਰੀਫੁਲ ਇਸਲਾਮ, ਮੇਹਦੀ ਹਸਨ, ਮਹਿਮੂਦੁੱਲਾਹ ਅਤੇ ਆਫਿਫ ਹੁਸੈਨ ਨੇ 1-1 ਵਿਕਟ ਹਾਸਲ ਕੀਤਾ।
ਇਹ ਖ਼ਬਰ ਪੜ੍ਹੋ- ਯੂਕ੍ਰੇਨ 'ਚ ਫਸੀ ਰੁਚਿਕਾ ਸ਼ਰਮਾ ਬੰਕਰ 'ਚ ਰਹਿ ਕੇ ਭਾਰਤ ਪਰਤਣ ਦੀ ਕਰ ਰਹੀ ਉਡੀਕ
ਇਸ ਤੋਂ ਪਹਿਲਾਂ ਬੱਲੇਬਾਜ਼ੀ ਵਿਚ ਲਿਟਨ ਨੇ 16 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 126 ਗੇਂਦਾਂ 'ਤੇ 136 ਅਤੇ ਮੁਸ਼ਫਿਕੁਰ ਨੇ 9 ਚੌਕਿਆਂ ਦੀ ਮਦਦ ਨਾਲ 93 ਗੇਂਦਾਂ 'ਤੇ 86 ਦੌੜਾਂ ਬਣਾਈਆਂ। ਲਿਟਨ ਨੂੰ ਮੈਚ ਜੇਤੂ ਸੈਂਕੜੇ ਵਾਲੀ ਪਾਰੀ ਦੇ ਲਈ 'ਪਲੇਅਰ ਆਫ ਦਿ ਮੈਚ' ਚੁਣਿਆ ਗਿਆ। ਅਫਗਾਨਿਸਤਾਨ ਦੇ ਲਈ ਫਰੀਦ ਅਹਿਮਦ ਮਲਿਕ ਨੇ 2, ਜਦਕਿ ਫਜਲਹਕ ਫਾਰੂਕੀ ਅਤੇ ਰਾਸ਼ਿਦ ਖਾਨ ਨੇ 1-1 ਵਿਕਟ ਹਾਸਲ ਕੀਤਾ, ਜਦਕਿ ਨਜੀਬੁੱਲਾਹ ਜਾਦਰਾਨ ਨੇ 7 ਚੌਕਿਆਂ ਦੀ ਮਦਦ ਨਾਲ 61 ਗੇਂਦਾਂ 'ਤੇ ਸਭ ਤੋਂ ਜ਼ਿਆਦਾ 54 ਅਤੇ ਰਹਿਮਤ ਸ਼ਾਹ ਨੇ ਚਾਰ ਚੌਕਿਆਂ ਦੀ ਮਦਦ ਨਾਲ 71 ਗੇਂਦਾਂ 'ਤੇ 51 ਦੌੜਾਂ ਬਣਾਈਆਂ। ਦੋਵੇਂ ਟੀਮਾਂ ਹੁਣ ਸੋਮਵਾਰ ਨੂੰ ਇੱਥੇ ਸੀਰੀਜ਼ ਦਾ ਤੀਜਾ ਅਤੇ ਆਖਰੀ ਵਨ ਡੇ ਮੈਚ ਖੇਡਣਗੀਆਂ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।