ਆਸਟ੍ਰੇਲੀਆ ਨਾਲ ਮੁਕਾਬਲੇ ਲਈ ਤਿਆਰ ਬੰਗਲਾਦੇਸ਼, ਜਾਣੋ ਕਦੋਂ ਅਤੇ ਕਿੱਥੇ ਹੋਵੇਗਾ ਮੈਚ

Friday, Nov 10, 2023 - 06:02 PM (IST)

ਸਪੋਰਟਸ ਡੈਸਕ- ਵਨਡੇ ਵਿਸ਼ਵ ਕੱਪ 2023 ਦੇ ਆਖਰੀ ਲੀਗ ਪੜਾਅ ਦੇ ਮੈਚ 11 ਨਵੰਬਰ ਭਾਵ ਸ਼ਨੀਵਾਰ ਨੂੰ ਖੇਡੇ ਜਾਣਗੇ। ਇੱਥੇ ਪਹਿਲੇ ਮੈਚ ਵਿੱਚ ਆਸਟ੍ਰੇਲੀਆ ਦਾ ਸਾਹਮਣਾ ਬੰਗਲਾਦੇਸ਼ ਨਾਲ ਹੋਵੇਗਾ। ਦੋਵੇਂ ਟੀਮਾਂ ਪੁਣੇ ਦੇ ਮੈਦਾਨ 'ਤੇ ਆਹਮੋ-ਸਾਹਮਣੇ ਹੋਣਗੀਆਂ। ਕੰਗਾਰੂ ਟੀਮ ਨੇ ਲਗਾਤਾਰ 6 ਮੈਚ ਜਿੱਤ ਕੇ ਸੈਮੀਫਾਈਨਲ 'ਚ ਜਗ੍ਹਾ ਪੱਕੀ ਕਰ ਲਈ ਹੈ। ਬੰਗਲਾਦੇਸ਼ ਦੀ ਟੀਮ ਭਾਵੇਂ ਸੈਮੀਫਾਈਨਲ ਦੀ ਦੌੜ ਤੋਂ ਬਾਹਰ ਹੋ ਗਈ ਹੈ ਪਰ ਉਸ ਦੇ ਚੈਂਪੀਅਨਸ ਟਰਾਫੀ ਲਈ ਕੁਆਲੀਫਾਈ ਕਰਨ ਦੀ ਉਮੀਦ ਅਜੇ ਵੀ ਬਾਕੀ ਹੈ।
ਆਸਟ੍ਰੇਲੀਆ ਅਫਗਾਨਿਸਤਾਨ ਨੂੰ ਹਰਾ ਕੇ ਸੈਮੀਫਾਈਨਲ 'ਚ ਪਹੁੰਚੀ
ਗਲੇਨ ਮੈਕਸਵੈੱਲ ਦੀ ਇਤਿਹਾਸਕ ਪਾਰੀ ਦੀ ਬਦੌਲਤ ਆਸਟ੍ਰੇਲੀਆ ਟੀਮ ਨੇ ਅਫਗਾਨਿਸਤਾਨ ਨੂੰ ਹਰਾ ਕੇ ਸੈਮੀਫਾਈਨਲ 'ਚ ਜਗ੍ਹਾ ਪੱਕੀ ਕਰ ਲਈ ਹੈ। ਦੂਜੇ ਪਾਸੇ ਬੰਗਲਾਦੇਸ਼ ਟੀਮ ਦਾ ਸਫ਼ਰ ਲੀਗ ਪੜਾਅ 'ਚ ਹੀ ਖਤਮ ਹੋ ਜਾਵੇਗਾ, ਪਰ ਜੇਕਰ ਉਸ ਨੇ ਸਾਲ 2025 'ਚ ਪਾਕਿਸਤਾਨ ਦੀ ਮੇਜ਼ਬਾਨੀ 'ਚ ਹੋਣ ਵਾਲੀ ਚੈਂਪੀਅਨਸ ਟਰਾਫੀ 'ਚ ਜਗ੍ਹਾ ਪੱਕੀ ਕਰਨੀ ਹੈ ਤਾਂ ਟਾਪ-8 'ਚ ਹਰ ਹਾਲ 'ਚ ਰਹਿਣਾ ਹੋਵੇਗਾ। ਬੰਗਲਾਦੇਸ਼ ਨੇ ਸ਼੍ਰੀਲੰਕਾ ਨੂੰ ਹਰਾ ਕੇ ਇਸ ਉਮੀਦ ਨੂੰ ਬਰਕਰਾਰ ਰੱਖਿਆ ਹੈ।
ਬੰਗਲਾਦੇਸ਼-ਆਸਟ੍ਰੇਲੀਆ ਮੈਚ ਦੇ ਵੇਰਵੇ
ਬੰਗਲਾਦੇਸ਼ ਅਤੇ ਆਸਟ੍ਰੇਲੀਆ ਵਿਚਾਲੇ 11 ਨਵੰਬਰ ਨੂੰ ਪੁਣੇ 'ਚ ਮੈਚ ਖੇਡਿਆ ਜਾਵੇਗਾ। ਇਹ ਮੈਚ ਭਾਰਤੀ ਸਮੇਂ ਅਨੁਸਾਰ ਸਵੇਰੇ 10.30 ਵਜੇ ਖੇਡਿਆ ਜਾਵੇਗਾ। ਕ੍ਰਿਕਟ ਪ੍ਰਸ਼ੰਸਕ ਸਟਾਰ ਸਪੋਰਟਸ ਨੈੱਟਵਰਕ 'ਤੇ ਟੀਵੀ 'ਤੇ ਮੈਚ ਦੇਖ ਸਕਦੇ ਹਨ। ਇਸ ਦੇ ਨਾਲ ਹੀ ਮੈਚ ਦੀ ਲਾਈਵ ਸਟ੍ਰੀਮਿੰਗ ਨੂੰ ਡਿਜ਼ਨੀ+ ਹੌਟਸਟਾਰ ਐਪ 'ਤੇ ਦੇਖਿਆ ਜਾ ਸਕਦਾ ਹੈ।

ਇਹ ਵੀ ਪੜ੍ਹੋ : ਕੋਹਲੀ ਸਰਵਸ੍ਰੇਸ਼ਠ ਬੱਲੇਬਾਜ਼, ਇਸ ਲਈ ਸਚਿਨ ਦਾ ਰਿਕਾਰਡ ਤੋੜਣ ਦੀ ਲੋੜ ਨਹੀਂ : ਪੋਂਟਿੰਗ
ਕਿਹੋ ਜਿਹੀ ਹੈ ਪੁਣੇ ਦੀ ਪਿੱਚ ?
ਪੁਣੇ ਦੇ ਐੱਮਸੀਏ ਸਟੇਡੀਅਮ ਦੀ ਕਾਲੀ ਮਿੱਟੀ ਦੀ ਪਿੱਚ ਬੱਲੇਬਾਜ਼ਾਂ ਲਈ ਅਨੁਕੂਲ ਮੰਨੀ ਜਾਂਦੀ ਹੈ। ਇੱਥੇ ਪਹਿਲੀ ਪਾਰੀ ਦਾ ਔਸਤ ਸਕੋਰ 300 ਦੌੜਾਂ ਹੈ। ਟਾਸ ਜਿੱਤਣ ਤੋਂ ਬਾਅਦ ਇੱਥੇ ਟੀਮ ਪਹਿਲਾਂ ਬੱਲੇਬਾਜ਼ੀ ਕਰਨਾ ਪਸੰਦ ਕਰਦੀ ਹੈ। ਇੱਥੇ ਹੁਣ ਤੱਕ ਕੁੱਲ 10 ਵਨਡੇ ਖੇਡੇ ਗਏ ਹਨ, ਜਿਨ੍ਹਾਂ 'ਚੋਂ 5 ਪਹਿਲਾਂ ਬੱਲੇਬਾਜ਼ੀ ਕਰਨ ਵਾਲੀ ਟੀਮ ਦੇ ਹਿੱਸੇ ਆਈਆਂ ਹਨ ਜਦਕਿ 5 ਪਿੱਛਾ ਕਰਨ ਵਾਲੀ ਟੀਮ ਦੇ ਹਿੱਸੇ ਆਈਆਂ ਹਨ।
ਸੰਭਾਵਿਤ ਪਲੇਇੰਗ 11
ਬੰਗਲਾਦੇਸ਼ ਦੀ ਟੀਮ

ਤਨਜੀਦ ਹਸਨ, ਲਿਟਨ ਦਾਸ, ਨਜ਼ਮੁਲ ਹੁਸੈਨ ਸ਼ਾਂਤੋ (ਕਪਤਾਨ), ਅਨਾਮੁਲ ਹੱਕ, ਮਹਿਮੂਦੁੱਲਾ, ਮੁਸ਼ਫਿਕਰ ਰਹੀਮ (ਵਿਕਟਕੀਪਰ), ਤੌਹੀਦ ਹਿਰਦੌਏ, ਮੇਹਦੀ ਹਸਨ ਮਿਰਾਜ, ਤਨਜੀਮ ਹਸਨ ਸਾਕਿਬ, ਤਸਕੀਨ ਅਹਿਮਦ, ਸ਼ਰੀਫੁਲ ਇਸਲਾਮ, ਮੁਸਤਫਿਜ਼ੁਰ ਰਹਿਮਾਨ, ਨਸੁਮ ਅਹਿਮਦ, ਮੇਹਦੀ ਹਸਨ, ਹਸਨ ਮਹਿਮੂਦ।

ਇਹ ਵੀ ਪੜ੍ਹੋ : ਸ਼੍ਰੀਲੰਕਾ ਕ੍ਰਿਕਟ ਬੋਰਡ ਬਹਾਲ, ਬੋਰਡ ਪ੍ਰਧਾਨ ਸ਼ੰਮੀ ਨੇ ਦਿੱਤੀ ਸੀ ਅਦਾਲਤ 'ਚ ਚੁਣੌਤੀ
ਆਸਟ੍ਰੇਲੀਆ ਦੀ ਟੀਮ
ਡੇਵਿਡ ਵਾਰਨਰ, ਟ੍ਰੈਵਿਸ ਹੈੱਡ, ਮਿਸ਼ੇਲ ਮਾਰਸ਼, ਮਾਰਨਸ ਲਾਬੁਸ਼ੇਨ, ਜੋਸ਼ ਇੰਗਲਿਸ (ਵਿਕਟਕੀਪਰ), ਗਲੇਨ ਮੈਕਸਵੈੱਲ, ਮਾਰਕਸ ਸਟੋਇਨਿਸ, ਮਿਸ਼ੇਲ ਸਟਾਰਕ, ਪੈਟ ਕਮਿੰਸ (ਕਪਤਾਨ), ਐਡਮ ਜ਼ੈਂਪਾ, ਜੋਸ਼ ਹੇਜ਼ਲਵੁੱਡ, ਸੀਨ ਐਬੋਟ, ਐਲੇਕਸ ਕੈਰੀ, ਕੈਮਰਨ ਗ੍ਰੀਨ, ਸਟੀਵਨ ਸਮਿਥ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:- 
https://play.google.com/store/apps/details?id=com.jagbani&hl=en&pli=1

For IOS:- 
https://apps.apple.com/in/app/id538323711

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ


Aarti dhillon

Content Editor

Related News