ਬੰਗਲਾਦੇਸ਼ ਕ੍ਰਿਕਟਰ ਨੇ ਸਾਥੀ ਖਿਡਾਰੀ ''ਤੇ ਕੀਤਾ ਹਮਲਾ, BCB ਨੇ ਲਗਾਇਆ ਬੈਨ

Tuesday, Nov 19, 2019 - 02:17 AM (IST)

ਬੰਗਲਾਦੇਸ਼ ਕ੍ਰਿਕਟਰ ਨੇ ਸਾਥੀ ਖਿਡਾਰੀ ''ਤੇ ਕੀਤਾ ਹਮਲਾ, BCB ਨੇ ਲਗਾਇਆ ਬੈਨ

ਢਾਕਾ- ਬੰਗਲਾਦੇਸ਼ ਦੇ ਸਾਬਕਾ ਤੇਜ਼ ਗੇਂਦਬਾਜ਼ ਸ਼ਹਾਦਸ ਹੁਸੈਨ ਨੂੰ ਟੀਮ ਦੇ ਸਾਥੀ ਖਿਡਾਰੀ ਅਰਾਫਤ ਸੰਨੀ ਨਾਲ ਕੁੱਟ-ਮਾਰ ਦੇ ਦੋਸ਼ ਵਿਚ ਨੈਸ਼ਨਲ ਕ੍ਰਿਕਟ ਲੀਗ (ਐੱਨ. ਸੀ. ਐੱਲ.) ਦੇ ਮੌਜੂਦਾ ਸੈਸ਼ਨ 'ਚੋਂ ਬਾਹਰ ਕਰ ਦਿੱਤਾ ਤੇ ਇਕ ਸਾਲ ਦਾ ਬੈਨ ਲਗਾਇਆ। ਇਹ ਘਟਨਾ ਢਾਕਾ ਡਵੀਜ਼ਨ ਅਤੇ ਖੁਲਨਾ ਡਵੀਜ਼ਨ ਵਿਚਾਲੇ ਖੁਲਨਾ ਵਿਚ ਖੇਡੀ ਗਈ ਦੋ ਦਿਨਾ ਮੈਚ ਦੌਰਾਨ ਘਟੀ। ਖਬਰਾਂ ਦੇ ਮੁਤਾਬਕ ਅਰਾਫਤ ਨੇ ਜਦੋਂ ਗੇਂਦ ਨੂੰ ਇਕ ਪਾਸੇ ਤੋਂ ਚਮਕਾਉਣ ਨੂੰ ਲੈ ਕੇ ਹੁਸੈਨ 'ਤੇ ਟਿੱਪਣੀ ਕੀਤੀ ਤਦ ਉਹ ਆਪਣਾ ਆਪਾ ਖੋਹ ਬੈਠਾ। ਸਾਲ 2005 ਤੋਂ 2015 ਦੇ ਵਿਚ ਬੰਗਲਾਦੇਸ਼ ਦੇ ਲਈ 100 ਤੋਂ ਜ਼ਿਆਦਾ ਵਿਕਟਾਂ ਹਾਸਲ ਕਰਨ ਵਾਲੇ ਹੁਸੈਨ 'ਤੇ ਇਕ ਸਾਲ ਦਾ ਬੈਨ ਲਗਾਇਆ ਗਿਆ ਹੈ।


author

Gurdeep Singh

Content Editor

Related News