ਬੰਗਲਾਦੇਸ਼ ਕ੍ਰਿਕਟ ਬੋਰਡ ਦਾ ਇਹ ਕੋਚ ਹੋਇਆ ਕੋਰੋਨਾ ਵਾਇਰਸ ਦਾ ਸ਼ਿਕਾਰ

05/13/2020 12:09:39 PM

ਸਪੋਰਟਸ ਡੈਸਕ— ਬੰਗਲਾਦੇਸ਼ ਦੇ ਇਕ ਡਿਵੈਲਪਮੈਂਟ ਕੋਚ ਅਤੇ ਸਾਬਕਾ ਫਰਸਟ ਕਲਾਸ ਕ੍ਰਿਕਟਰ ਅਸ਼ਿਕੁਰ ਰਹਿਮਾਨ ਕੋਰੋਨਾ ਵਾਇਰਸ ਦਾ ਸ਼ਿਕਾਰ ਹੋ ਗਏ ਹਨ। ਰਹਿਮਾਨ ਨੇ ਬੀਤੇ ਦਿਨ ਮੰਗਲਵਾਰ ਨੂੰ ਖੁਲਾਸਾ ਕੀਤਾ ਕਿ ਉਹ ਇਸ ਖਤਰਨਾਕ ਵਾਇਰਸ ਨਾਲ ਸੰ¬ਕ੍ਰਮਿਤ ਹੋ ਗਏ ਹਨ ਅਤੇ ਹੁਣ ਸ਼ਹਿਰ ਦੇ ਇਕ ਹਸਪਤਾਲ ’ਚ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ।

ਰਹਿਮਾਨ ਨੇ ‘ਕ੍ਰਿਕਬਜ਼‘ ਵੈਬਸਾਈਟ ਨਾਲ ਕਿਹਾ, ‘‘ਮੈਨੂੰ ਕੋਰੋਨਾ ਵਾਇਰਸ ਦੇ ਟੈਸਟ ਦੀ ਰਿਪੋਰਟ ਮਿਲੀ ਜਿਸ ਦੇ ਮੁਤਾਬਕ ਕੋਵਿਡ-19 ਲਈ ਮੇਰਾ ਟੈਸਟ ਪਾਜ਼ੀਟਿਵ ਆਇਆ ਹੈ। ‘‘ਉਨ੍ਹਾਂ ਨੇ ਕਿਹਾ, ‘‘ਪਹਿਲਾਂ ਮੈਂ ਸਮਝ ਨਹੀਂ ਪਾਇਆ। ਮੈਨੂੰ ਲੱਗਾ ਕਿ ਮੇਰੇ ਟਾਂਸਿਲ ’ਚ ਸੋਜ ਆ ਗਈ ਹੈ। ਇਸ ਤੋਂ ਬਾਅਦ ਮੈਨੂੰ ਬੁਖਾਰ ਆਉਣ ਲੱਗਾ ਅਤੇ ਫਿਰ ਛਾਤੀ ਦਰਦ ਕਰਣ ਲੱਗੀ। ਮੈਂ ਡਾਕਟਰ ਦੇ ਕੋਲ ਗਿਆ ਅਤੇ ਆਪਣਾ ਟੈਸਟ ਕਰਵਾਇਆ।PunjabKesari

ਸਾਬਕਾ ਅੰਡਰ-19 ਤੇਜ਼ ਗੇਂਦਬਾਜ਼ ਰਹਿਮਾਨ 2002 ਵਿਸ਼ਵ ਕੱਪ ’ਚ ਬੰਗਲਾਦੇਸ਼ ਟੀਮ ਦਾ ਹਿੱਸਾ ਸਨ। ਉਹ ਬੰਗਲਾਦੇਸ਼ ਲਈ 15 ਫਰਸਟ ਕਲਾਸ ਮੈਚ ਅਤੇ 18 ਲਿਸਟ-ਏ ਮੈਚ ਖੇਡ ਚੁੱਕੇ ਹਨ। ਕੋਵਿਡ-19 ਮਹਾਮਾਰੀ ( ਕੋਰੋਨਾ ਵਾਇਰਸ ਸੰਕਰਮਣ) ਨਾਲ ਦੁਨੀਆ ਦੇ ਜ਼ਿਆਦਾਤਰ ਦੇਸ਼ ਪ੍ਰੇਸ਼ਾਨ ਹਨ। ਦੁਨੀਆ ਦੇ ਸਾਰੇ ਕ੍ਰਿਕਟ ਈਵੈਂਟਸ ਮੁਲਤਵੀ ਕੀਤੇ ਜਾ ਚੁੱਕੇ ਹਨ, ਜਦ ਕਿ ਜ਼ਿਆਦਾਤਰ ਦੇਸ਼ਾਂ ’ਚ ਲਾਕਡਾਊਨ ਜਾਰੀ ਹੈ।


Davinder Singh

Content Editor

Related News