BCB ਨੇ ਆਪਣੇ ਖਿਡਾਰੀਆਂ ਨੂੰ IPL ਵਿਚ ਖੇਡਣ ਦੀ ਦਿੱਤੀ ਇਜਾਜ਼ਤ

02/20/2021 11:19:03 AM

ਢਾਕਾ (ਭਾਸ਼ਾ) : ਬੰਗਲਾਦੇਸ਼ ਬੋਰਡ (ਬੀ.ਸੀ.ਬੀ.) ਨੇ ਆਪਣੇ ਖਿਡਾਰੀਆਂ ਨੂੰ ਆਗਾਮੀ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐਲ.) ਵਿਚ ਹਿੱਸਾ ਲੈਣ ਦੀ ਇਜਾਜ਼ਤ ਦੇ ਦਿੱਤੀ ਹੈ। 

ਬੋਰਡ ਨੇ ਆਈ.ਪੀ.ਐਲ. ਲਈ ਆਪਣੇ ਖਿਡਾਰੀਆਂ ਨੂੰ ਐਨ.ਓ.ਸੀ. ਦੇਣ ਦਾ ਫ਼ੈਸਲਾ ਲਿਆ ਹੈ। ਬੀ.ਸੀ.ਬੀ. ਦੇ ਕ੍ਰਿਕਟ ਪਰਿਚਾਲਨ ਚੇਅਰਮੈਨ ਅਕਰਮ ਖਾਨ ਨੇ ਸ਼ੁੱਕਵਾਰ ਨੂੰ ਇੱਥੇ ਪੱਤਰਕਾਰਾਂ ਨੂੰ ਕਿਹਾ, ‘ਜੇਕਰ ਮੁਸਤਫਿਜੁਰ ਰਹਿਮਾਨ ਐਨ.ਓ.ਸੀ. ਮੰਗਦੇ ਹਨ ਤਾਂ ਅਸੀਂ ਉਨ੍ਹਾਂ ਨੂੰ ਐਨ.ਓ.ਸੀ. ਦੇ ਦੇਵਾਂਗੇ। ਅਸੀਂ ਸ਼ਾਕਿਬ ਅਲ ਹਸਨ ਨੂੰ ਐਨ.ਓ.ਸੀ. ਦੇ ਚੁੱਕੇ ਹਾਂ ਅਤੇ ਮੁਸਤਫਿਜੁਰ ਲਈ ਵੀ ਅਜਿਹਾ ਹੀ ਹੋਵੇਗਾ।’

ਉਨ੍ਹ੍ਹ੍ਹ੍ਹ੍ਹਾਂ ਕਿਹਾ, ‘ਬੋਰਡ ਨੇ ਫ਼ੈਸਲਾ ਕੀਤਾ ਹੈ ਕਿ ਜੋ ਵੀ ਐਨ.ਓ.ਸੀ. ਮੰਗੇਗਾ, ਅਸੀਂ ਉਨ੍ਹਾਂ ਨੂੰ ਇਹ ਦੇ ਦੇਵਾਂਗੇ, ਕਿਉਂਕਿ ਜੇਕਰ ਕੋਈ ਰਾਸ਼ਟਰੀ ਟੀਮ ਲਈ ਖੇਡਣ ਦਾ ਚਾਹਵਾਨ ਨਹੀਂ ਹੈ ਤਾਂ ਉਸ ਨੂੰ ਇਸ ਲਈ ਜ਼ੋਰ ਦੇਣ ਦਾ ਕੋਈ ਮਤਲਬ ਨਹੀਂ ਹੈ।’ ਬੰਗਲਾਦੇਸ਼ ਨੂੰ ਅਗਲੇ ਮਹੀਨੇ ਸ਼੍ਰੀਲੰਕਾ ਨਾਲ ਇਕ ਟੈਸਟ ਸੀਰੀਜ਼ ਖੇਡਣੀ ਹੈ, ਜਿਸ ਦੇ ਬਾਅਦ 3 ਮੈਚਾਂ ਦੀ ਵਨਡੇ ਸੀਰੀਜ਼ ਮਈ ਵਿਚ ਖੇਡੀ ਜਾਵੇਗੀ। ਹਾਲਾਂਕਿ ਪ੍ਰੋਗਰਾਮ ਨੂੰ ਅਜੇ ਅੰਤਿਮ ਰੂਪ ਨਹੀਂ ਦਿੱਤਾ ਗਿਆ ਹੈ।


cherry

Content Editor

Related News