ਦਿੱਲੀ ''ਚ ਪ੍ਰਦੂਸ਼ਣ ''ਤੇ ਬੋਲੇ ਬੰਗਲਾਦੇਸ਼ ਦੇ ਕੋਚ, ਕਿਸੇ ਦੀ ਮੌਤ ਨਹੀਂ ਹੋਵੇਗੀ
Friday, Nov 01, 2019 - 06:31 PM (IST)

ਨਵੀਂ ਦਿੱਲੀ- ਬੰਗਲਾਦੇਸ਼ ਦੇ ਕੋਚ ਰਸੇਲ ਡੋਮਿੰਗੋ ਨੇ ਸਵੀਕਾਰ ਕੀਤਾ ਕਿ ਇੱਥੇ ਪ੍ਰਦੂਸ਼ਣ ਕਾਰਣ ਸਥਿਤੀ ਆਦਰਸ਼ ਨਹੀਂ ਹੈ ਪਰ ਕਿਹਾ ਕਿ ਇਸ ਨਾਲ ਕਿਸੇ ਦੀ ਮੌਤ ਨਹੀਂ ਹੋਣ ਵਾਲੀ' ਕਿਉਂਕਿ ਪ੍ਰਦੂਸ਼ਣ ਉਨ੍ਹਾਂ ਦੇ ਦੇਸ਼ 'ਚ ਵੀ ਸਮੱਸਿਆ ਹੈ । ਡੋਮਿੰਗੋ ਨੇ ਕਿਹਾ ਕਿ ਭਾਰਤ 'ਚ ਖਰਾਬ ਹਵਾ ਗੁਣਵੱਤਾ ਦਾ ਸਾਹਮਣਾ ਕਰਨਾ ਉਨ੍ਹਾਂ ਲਈ ਓਨੀ ਵੱਡੀ ਸਮੱਸਿਆ ਨਹੀਂ ਹੈ ਜਿੰਨੀ ਕੁਝ ਹੋਰ ਦੇਸ਼ਾਂ ਦੀਆਂ ਟੀਮਾਂ ਲਈ ਹੈ । ਸ਼ੁੱਕਰਵਾਰ ਨੂੰ ਸਵੇਰੇ ਅਭਿਆਸ ਸੈਸ਼ਨ ਦੌਰਾਨ ਬੰਗਲਾਦੇਸ਼ ਦੇ ਖਿਡਾਰੀਆਂ ਅਲ ਅਮੀਨ, ਅਬੁ ਹਿਦੇਰ ਰੋਨੀ ਅਤੇ ਟੀਮ ਦੇ ਸਪਿਨ ਸਲਾਹਕਾਰ ਡੇਨੀਅਲ ਵਿੱਟੋਰੀ ਨੂੰ ਫੀਲਡਿੰਗ ਸੈਸ਼ਨ ਦੌਰਾਨ ਮਾਸਕ ਪਹਿਨੇ ਵੇਖਿਆ ਗਿਆ ।
ਡੋਮਿੰਗੋ ਨੇ ਕਿਹਾ,''ਸਾਨੂੰ ਪਤਾ ਹੈ ਕਿ ਸ਼੍ਰੀਲੰਕਾ ਦੇ ਖਿਡਾਰੀਆਂ ਨੂੰ ਪਿਛਲੀ ਵਾਰ ਜੂਝਨਾ ਪਿਆ ਸੀ ਤੇ ਵੇਖੋ ਬੰਗਲਾਦੇਸ਼ 'ਚ ਵੀ ਥੋੜ੍ਹਾ ਪ੍ਰਦੂਸ਼ਣ ਹੈ, ਇਸ ਲਈ ਕੁਝ ਹੋਰ ਦੇਸ਼ਾਂ ਦੀ ਤਰ੍ਹਾਂ ਇਹ ਬੇਹੱਦ ਸਥਿਰ ਕਰਨ ਵਾਲੀ ਚੀਜ਼ ਨਹੀਂ ਹੈ । ਖਿਡਾਰੀਆਂ ਦਾ ਧਿਆਨ ਮੈਚ 'ਤੇ ਹੈ ਤੇ ਉਨ੍ਹਾਂ ਨੇ ਇਨ੍ਹਾਂ ਨੂੰ ਲੈ ਕੇ ਜ਼ਿਆਦਾ ਸ਼ਿਕਾਇਤ ਨਹੀਂ ਕੀਤੀ ਹੈ ।'' ਸਥਿਤੀ ਬਿਹਤਰ ਹੋਣ 'ਤੇ ਹਾਲਾਂਕਿ ਖਿਡਾਰੀਆਂ ਨੇ ਆਪਣੇ ਮਾਸਕ ਹਟਾ ਦਿੱਤੇ ਪਰ ਵਿੱਟੋਰੀ ਅਤੇ ਸਹਿਯੋਗੀ ਸਟਾਫ 'ਚ ਸ਼ਾਮਲ ਹੋਰ ਗੈਰ-ਬੰਗਲਾਦੇਸ਼ੀ ਮੈਂਬਰਾਂ ਨੇ ਅਜਿਹਾ ਨਹੀਂ ਕੀਤਾ।