'ਸੁਪਰਮੈਨ' ਬਣੇ ਬੰਗਲਾਦੇਸ਼ ਦੇ ਕਪਤਾਨ, ਵਿਕਟ ਦੇ ਪਿੱਛੇ ਉਡ ਕੇ ਫੜਿਆ ਕੈਚ (ਦੇਖੋ ਵੀਡੀਓ)

Wednesday, Sep 06, 2017 - 02:45 PM (IST)

ਨਵੀਂ ਦਿੱਲੀ— ਕ੍ਰਿਕਟ ਦੇ ਖੇਡ 'ਚ ਇਕ ਪੁਰਾਣੀ ਕਹਾਵਤ ਹੈ 'ਫੜੋ ਕੈਚ, ਜਿੱਤੋ ਮੈਚ'। ਜੇਕਰ ਕਿਸੇ ਟੀਮ ਦੇ ਖਿਡਾਰੀ ਕੈਚ ਛਡਦੇ ਹਨ ਤਾਂ ਮੈਚ ਵੀ ਉਨ੍ਹਾਂ ਦੇ ਹੱਥੋਂ ਨਿਕਲ ਜਾਂਦਾ ਹੈ। ਬੰਗਲਾਦੇਸ਼ ਕ੍ਰਿਕਟ ਟੀਮ ਦੀ ਆਪਣੀ ਫੀਲਡਿੰਗ ਨੂੰ ਲੈ ਕੇ ਕੋਈ ਖਾਸ ਤਾਰੀਫ ਨਹੀਂ ਹੋਈ ਹੈ, ਪਰ ਬੰਗਲਾਦੇਸ਼ ਕ੍ਰਿਕਟ ਟੀਮ ਨੇ ਹਾਲ ਹੀ ਦੇ ਕੁਝ ਸਾਲਾਂ 'ਚ ਆਪਣੀਆਂ ਸਮਰਥਾਵਾਂ ਨੂੰ ਸਾਬਤ ਕੀਤਾ ਹੈ। ਆਸਟਰੇਲੀਆ ਨੂੰ ਪਹਿਲੇ ਟੈਸਟ ਮੈਚ 'ਚ 20 ਦੌੜਾਂ ਨਾਲ ਹਰਾ ਕੇ ਉਨ੍ਹਾਂ ਆਸਟਰੇਲੀਆ ਸਮੇਤ ਪੂਰੀ ਦੁਨੀਆ ਨੂੰ ਦਿਖਾਇਆ ਹੈ ਕਿ ਉਨ੍ਹਾਂ 'ਚ ਕਿਸੇ ਵੀ ਸੰਸਾਰ ਪੱਧਰੀ ਟੀਮ ਨੂੰ ਹਰਾਉਣ ਦੀ ਸਮਰਥਾ ਹੈ।

ਦੂਜੇ ਟੈਸਟ ਮੈਚ ਦੀ ਪਹਿਲੀ ਪਾਰੀ 'ਚ ਬੰਗਲਾਦੇਸ਼ ਦੇ ਕਪਤਾਨ ਅਤੇ ਵਿਕਟਕੀਪਰ ਮੁਸ਼ਫਿਕੁਰ ਰਹੀਮ ਨੇ 68 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਬਾਅਦ ਵਿਕਟ ਦੇ ਪਿੱਛੇ ਉਨ੍ਹਾਂ ਮੈਟ ਰੇਨਸ਼ਾਅ ਨੂੰ ਆਊਟ ਕਰਨ ਦੇ ਲਈ ਇਕ ਸ਼ਾਨਦਾਰ ਕੈਚ ਫੜਿਆ। ਇਹ ਮੁਸਤਾਫਿਜੁਰ ਰਹਿਮਾਨ ਦੇ ਕਰੀਅਰ ਦੀ ਸਰਵਸ਼੍ਰੇਸ਼ਠ ਗੇਂਦ ਨਹੀਂ ਸੀ ਪਰ ਇਸ ਗੇਂਦ 'ਤੇ ਜੋ ਕੈਚ ਰਹੀਮ ਨੇ ਫੜਿਆ ਉਹ ਉਨ੍ਹਾਂ ਦੇ ਕਰੀਅਰ ਦਾ ਬਿਹਤਰੀਨ ਕੈਚ ਸੀ।

 


ਰਹਿਮਾਨ ਨੇ ਰੇਨਸ਼ਾਅ ਨੂੰ ਲੈੱਗ 'ਤੇ ਗੇਂਦ ਸੁੱਟੀ। ਰੇਨਸ਼ਾ ਨੇ ਇਸ ਨੂੰ ਸਕਵੇਅਰ ਲੈੱਗ ਵੱਲ ਖੇਡਣਾ ਚਾਹਿਆ। ਗੇਂਦ ਨੇ ਆਸਟਰੇਲੀਅਨ ਓਪਨਰ ਦੇ ਬੱਲੇ ਦਾ ਇਕ ਮੋਟਾ ਕਿਨਾਰਾ ਲਿਆ। ਰਹੀਮ ਨੇ ਆਪਣੇ ਸੱਜੇ ਪਾਸੇ ਹਵਾ 'ਚ ਉਛਲਦੇ ਹੋਏ ਇਸ ਗੇਂਦ ਨੂੰ ਇਕ ਹੱਥ ਨਾਲ ਆਪਣੇ ਦਸਤਾਨੇ 'ਚ ਕੈਦ ਕਰ ਲਿਆ।


Related News