ਮਾਲਦੀਵ ਦੇ ਖੇਡ ਮੰਤਰੀ ਨੇ ਬੈਂਗਲੁਰੂ ਐੱਫ. ਸੀ. ’ਤੇ ਲਾਇਆ ਕੋਵਿਡ-19 ਨਿਯਮ ਤੋੜਨ ਦਾ ਦੋਸ਼

05/09/2021 8:03:39 PM

ਮਾਲੇ— ਬੈਂਗਲੁਰੂ ਐੱਫ.ਸੀ. (ਬੀ. ਐੱਫ. ਸੀ.) ਦੇ ਈਗਲਸ ਐੱਫ. ਸੀ. ਦੇ ਖ਼ਿਲਾਫ਼ 11 ਮਈ ਨੂੰ ਇੱਥੇ ਹੋਣ ਵਾਲੇ ਏ. ਐੱਫ਼,. ਸੀ. ਕੱਪ ਪਲੇਅ ਆਫ਼ ਮੁਕਾਬਲੇ ਦੇ ਆਯੋਜਨ ’ਤੇ ਖਦਸ਼ਾ ਹੈ ਕਿਉਂਕਿ ਮੇਜ਼ਬਾਨ ਦੇਸ਼ ਦੇ ਖੇਡ ਮੰਤਰੀ ਨੇ ਕੋਵਿਡ-19 ਨਿਯਮਾਂ ਦੀ ਕਥਿਤ ਉਲੰਘਣਾ ’ਤੇ ਇੰਡੀਅਨ ਸੁਪਰ ਲੀਗ (ਆਈ. ਐੱਸ. ਐੱਲ.) ਟੀਮ ਨੂੰ ਦੇਸ਼ ਛੱਡਣ ਨੂੰ ਕਿਹਾ ਹੈ। ਬੀ. ਐੱਫ. ਸੀ. ਵੱਲੋਂ ਕਥਿਤ ਉਲੰਘਣਾਂ ਦੇ ਵਰਗ ਦਾ ਪਤਾ ਨਹੀਂ ਲਗਿਆ ਹੈ ਪਰ ਖੇਡ ਮੰਤਰੀ ਅਹਿਮਦ ਮਾਹਲੂਫ਼ ਨੇ ਇਸ ਨੂੰ ਨਾਮੰਨਣਯੋਗ ਵਿਵਹਾਰ’ ਕਰਾਰ ਦਿੱਤਾ ਹੈ। ਭਾਰਤੀ ਕਪਤਾਨ ਸੁਨੀਲ ਛੇਤਰੀ ਦੀ ਅਗਵਾਈ ’ਚ ਖੇਡਣ ਵਾਲੀ ਬੈਂਗਲੁਰੂ ਦੀ ਟੀਮ ਸ਼ੁੱਕਰਵਾਰ ਨੂੰ ਮਾਲਦੀਵ ਪਹੁੰਚੀ ਸੀ।
ਇਹ ਵੀ ਪੜ੍ਹੋ : ਰਾਸ਼ਿਦ ਨੇ ਸ਼ੇਅਰ ਕੀਤੀ ਘਰ ਦੀ ਫੋਟੋ ਤਾਂ ਮੁਰੀਦ ਹੋਈ ਇੰਗਲੈਂਡ ਦੀ ਮਹਿਲਾ ਕ੍ਰਿਕਟਰ

ਮਾਹਲੂਫ ਨੇ ਬਿਆਨ ’ਚ ਕਿਹਾ, ‘‘ਬੈਂਗਲੁਰੂ ਐੱਫ. ਸੀ. ਦਾ ਨਾਮੰਨਣਯੋਗ ਵਤੀਰਾ ਸਿਹਤ ਰੱਖਿਆ ਏਜੰਸੀ ਅਤੇ ਏ. ਐੱਫ਼. ਸੀ. (ਏਸ਼ੀਆਈ ਫ਼ੁੱਟਬਾਲ ਸੰਘ) ਦੀਆਂ ਸਖ਼ਤ ਹਿਦਾਇਤਾਂ ਦੀ ਉਲੰਘਣਾ ਹੈ।’’ ਅਸੀਂ ਮਾਲਦੀਵ ਫ਼ੁੱਟਬਾਲ ਸੰਘ ਨੂੰ ਸੂਚਿਤ ਕਰ ਦਿੱਤਾ ਹੈ ਕਿ ਅਸੀਂ ਮੈਚ ਦਾ ਆਯੋਜਨ ਨਹੀਂ ਕਰ ਸਕਦੇ ਹਨ ਤੇ ਉਨ੍ਹਾਂ ਨੂੰ ਬੈਂਗਲੁਰੂ ਏ. ਐੱਫ਼. ਸੀ. ਨੂੰ ਰਵਾਨਗੀ ਦੀ ਤਿਆਰੀ ਕਰਨ ਨੂੰ ਕਿਹਾ ਹੈ। ਅਸੀਂ ਗਰੁੱਪ ਪੜਾਅ ਦੇ ਮੁਕਾਬਲੇ ਮੁਲਤਵੀ ਕਰਨ ਲਈ ਮਾਲਦੀਵ ਫ਼ੁੱਟਬਾਲ ਸੰਘ ਦੇ ਜ਼ਰੀਏ ਏ. ਐੱਫ਼. ਸੀ. ਨਾਲ ਗੱਲ ਕਰਾਂਗੇ। ਮਾਲਦੀਵ ਨੂੰ ਪਲੇਆਫ਼ ਮੁਕਾਬਲੇ ਦੇ ਇਲਾਵਾ ਗਰੁੁੱਪ ਡੀ ਦੇ ਸਾਰੇ ਮੈਚਾਂ ਦਾ ਆਯੋਜਨ ਕਰਨਾ ਹੈ ਕਿਉਂਕਿ ਕੋਵਿਡ-19 ਮਹਾਮਾਰੀ ਨੂੰ ਦੇਖਦੇ ਹੋਏ ਏ. ਐੱਫ਼. ਸੀ. ਇਕ ਹੀ ਸਥਾਨ ’ਤੇ ਸਾਰੇ ਮੈਚ ਕਰਾਉਣਾ ਚਾਹੁੰਦਾ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ। 
 


Tarsem Singh

Content Editor

Related News