BAN v SL : ਮੁਸਤਫਿਜ਼ੁਰ ਨੇ ਸ਼੍ਰੀਲੰਕਾ ਵਿਰੁੱਧ ਲਗਾਇਆ ਸੈਂਕੜਾ, ਬਣਾਇਆ ਇਹ ਰਿਕਾਰਡ
Tuesday, May 25, 2021 - 09:59 PM (IST)
ਕੋਲੰਬੋ- ਦੂਜੇ ਵਨ ਡੇ 'ਚ ਬੰਗਲਾਦੇਸ਼ ਦੇ ਮੁਸਤਫਿਜ਼ੁਰ ਰਹੀਮ ਨੇ ਵਨ ਡੇ ਕਰੀਅਰ ਦਾ 8ਵਾਂ ਸੈਂਕੜਾ ਲਗਾਇਆ। ਰਹੀਮ ਨੇ ਬੰਗਲਾਦੇਸ਼ ਦੀ ਪਾਰੀ ਨੂੰ ਉਸ ਸਮੇਂ ਸੰਭਾਲਿਆ ਜਦੋਂ ਟੀਮ ਦਾ ਸਕੋਰ 4 ਵਿਕਟਾਂ 'ਤੇ 74 ਦੌੜਾਂ ਸੀ। ਇਸ ਤੋਂ ਬਾਅਦ ਰਹੀਮ ਨੇ ਇਕ ਪਾਸਾ ਸੰਭਾਲਦੇ ਹੋਏ ਪਾਰੀ ਨੂੰ ਅੱਗੇ ਵਧਾਇਆ ਅਤੇ ਵਨ ਡੇ ਕਰੀਅਰ ਦਾ 8ਵਾਂ ਸੈਂਕੜਾ ਲਗਾਇਆ। ਮੁਸਤਫਿਜ਼ੁਰ ਨੇ 127 ਗੇਂਦਾਂ 'ਤੇ 125 ਦੌੜਾਂ ਦੀ ਪਾਰੀ ਖੇਡੀ। ਆਪਣੀ ਸੈਂਕੜੇ ਵਾਲੀ ਪਾਰੀ 'ਚ 10 ਚੌਕੇ ਲਗਾਏ। ਮੁਸਤਫਿਜ਼ੁਰ ਦੀਆਂ 125 ਦੌੜਾਂ ਦੀ ਬਦੌਲਤ ਬੰਗਲਾਦੇਸ਼ ਨੇ 48.1 ਓਵਰ 'ਚ 246 ਦੌੜਾਂ ਬਣਾਈਆਂ। ਸ਼੍ਰੀਲੰਕਾ ਵਲੋਂ ਚਮੀਰਾ ਤੇ ਲਸ਼ਨ ਸੰਦਾਕਨ ਨੇ 3-3 ਵਿਕਟਾਂ ਹਾਸਲ ਕੀਤੀਆਂ। ਉਦਾਨਾ ਨੂੰ 2 ਵਿਕਟਾਂ ਹਾਸਲ ਹੋਈਆਂ। ਇਸ ਤੋਂ ਇਲਾਵਾ ਵਨਿੰਦੁ ਹਸਰੰਗਾ ਨੂੰ 1 ਵਿਕਟ ਮਿਲੀ।
ਇਹ ਖ਼ਬਰ ਪੜ੍ਹੋ- ਇੰਗਲੈਂਡ ਦੌਰੇ ਤੋਂ ਪਹਿਲਾਂ ਭਾਰਤੀ ਪੁਰਸ਼ ਤੇ ਮਹਿਲਾ ਟੀਮ ਬਾਓ-ਬਬਲ 'ਚ ਹੋਈ ਸ਼ਾਮਲ
Mushfiqur Rahim’s resilient 125 has helped Bangladesh post 246 🏏
— ICC (@ICC) May 25, 2021
Can they defend it?#BANvSL | https://t.co/G3IWY9fGFI pic.twitter.com/fFWYCLebFC
ਵਨ ਡੇ 'ਚ ਨੰਬਰ 4 'ਤੇ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਵਾਲੇ ਪੰਜਵੇਂ ਬੱਲੇਬਾਜ਼ ਬਣ ਗਏ ਹਨ। ਨੰਬਰ 4 'ਤੇ ਬੱਲੇਬਾਜ਼ੀ ਕਰਦੇ ਹੋਏ ਰਹੀਮ ਨੇ ਹੁਣ ਤੱਕ ਆਪਣੇ ਕਰੀਅਰ 'ਚ 8 ਸੈਂਕੜੇ ਲਗਾਏ ਹਨ। ਜੇਕਰ ਗੱਲ ਕਰੀਏ ਤਾਂ ਵਨ ਡੇ 'ਚ ਨੰਬਰ 4 'ਤੇ ਬੱਲੇਬਾਜ਼ੀ ਕਰਦੇ ਹੋਏ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਵਾਲੇ ਬੱਲੇਬਾਜ਼ ਨਿਊਜ਼ੀਲੈਂਡ ਦੇ ਰਾਸ ਟੇਲਰ ਹਨ। ਟੇਲਰ ਨੇ ਨੰਬਰ 4 'ਤੇ ਖੇਡਦੇ ਹੋਏ ਵਨ ਡੇ 'ਚ ਕੁੱਲ 19 ਸੈਂਕੜੇ ਲਗਾਏ ਹਨ। ਏ ਬੀ ਡਿਵਿਲੀਅਰਸ ਨੇ ਇਸ ਕ੍ਰਮ 'ਤੇ 15 ਸੈਂਕੜੇ ਲਗਾਏ ਹਨ। ਅਲਵਿੰਦ ਡੀਸਿਲਵਾ ਨੇ 10 ਸੈਂਕੜੇ, ਨੰਬਰ 4 'ਤੇ ਬੱਲੇਬਾਜ਼ੀ ਕਰਦੇ ਹੋਏ ਲਗਾਏ ਹਨ। ਸ਼੍ਰੀਲੰਕਾ ਦੇ ਮਹਿਲਾ ਜੈਵਰਧਨੇ ਨੇ 4 ਨੰਬਰ 'ਤੇ ਬੱਲੇਬਾਜ਼ੀ ਕਰਦੇ ਹੋਏ 9 ਸੈਂਕੜੇ ਲਗਾਏ ਸਨ।
ਇਹ ਖ਼ਬਰ ਪੜ੍ਹੋ- ਯੂਏਫਾ ਨੇ ਚੈਂਪੀਅਨਸ ਲੀਗ ਫਾਈਨਲ ਲਈ 1700 ਟਿਕਟਾਂ ਵਿਕਰੀ ਦੇ ਲਈ ਰੱਖੀਆਂ
ਬੰਗਲਾਦੇਸ਼ ਦੀ ਟੀਮ ਨੇ ਪਹਿਲੇ ਵਨ ਡੇ 'ਚ ਸ਼ਾਨਦਾਰ ਖੇਡ ਦਿਖਾਇਆ ਤੇ ਜਿੱਤ ਹਾਸਲ ਕੀਤੀ ਸੀ। ਪਿਛਲੇ ਵਨ ਡੇ ਮੈਚ 'ਚ ਤਮੀਮ ਇਕਬਾਲ ਨੇ ਇਕ ਖਾਸ ਰਿਕਾਰਡ ਬਣਾਇਆ ਸੀ। ਇਕਬਾਲ ਬੰਗਲਾਦੇਸ਼ ਵਲੋਂ ਅੰਤਰਰਾਸ਼ਟਰੀ ਕ੍ਰਿਕਟ 'ਚ 14000 ਦੌੜਾਂ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਬਣੇ ਸਨ। ਇਸ ਤੋਂ ਇਲਾਵਾ ਬਤੌਰ ਓਪਨਰ ਵੀ ਇਕਬਾਲ ਅੰਤਰਰਾਸ਼ਟਰੀ ਕ੍ਰਿਕਟ 'ਚ 10000 ਦੌੜਾਂ ਪੂਰੀਆਂ ਕਰਨ ਵਾਲੇ ਦੁਨੀਆ ਦੇ 10ਵੇਂ ਓਪਨਰ ਬੱਲੇਬਾਜ਼ ਬਣੇ ਸਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।