RCA ਤੋਂ ਕਰੀਬ 4 ਸਾਲ ਬਾਅਦ ਹਟਾਈ ਗਈ ਪਾਬੰਦੀ

12/12/2017 4:20:15 AM

ਨਵੀਂ ਦਿੱਲੀ— ਰਾਜਸਥਾਨ ਕ੍ਰਿਕਟ ਸੰਘ (ਆਰ. ਸੀ. ਏ.) ਨੂੰ ਲੱਗਭਗ 4 ਸਾਲ ਬਾਅਦ ਵੱਡੀ ਰਾਹਤ ਦਿੰਦਿਆਂ ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਨੇ ਸੋਮਵਾਰ ਉਸ 'ਤੇ ਲਾਈ ਪਾਬੰਦੀ ਹਟਾ ਲਈ। ਬੀ. ਸੀ. ਸੀ. ਆਈ. ਨੇ ਆਪਣੀ ਵਿਸ਼ੇਸ਼ ਆਮ ਮੀਟਿੰਗ (ਐੱਸ. ਜੀ. ਐੱਮ.) 'ਚ ਇਹ ਫੈਸਲਾ ਲਿਆ ਤੇ ਆਰ. ਸੀ. ਏ. ਨੂੰ ਸਾਬਕਾ ਆਈ. ਪੀ. ਐੱਲ. ਕਮਿਸ਼ਨਰ ਲਲਿਤ ਮੋਦੀ ਤੋਂ ਦੂਰ ਰਹਿਣ ਦੀ ਹਦਾਇਤ ਦੇ ਨਾਲ ਉਸ 'ਤੇ ਲਾਈ ਗਈ ਚਾਰ ਸਾਲ ਦੀ ਪਾਬੰਦੀ ਨੂੰ ਹਟਾ ਲਿਆ। ਬੀ. ਸੀ. ਸੀ. ਆਈ. ਦੇ ਕਾਰਜਕਾਰੀ ਮੁਖੀ ਸੀ. ਕੇ. ਖੰਨਾ ਨੇ ਕਿਹਾ ਕਿ ਆਰ. ਸੀ. ਏ. 'ਤੇ ਕੁਝ ਹਦਾਇਤਾਂ ਨਾਲ ਲਾਈ ਗਈ ਪਾਬੰਦੀ ਨੂੰ ਹੁਣ ਹਟਾਉਣ ਦਾ ਫੈਸਲਾ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਬੀ. ਸੀ. ਸੀ. ਆਈ. ਵਲੋਂ ਮੁਅੱਤਲ ਕੀਤੇ ਗਏ ਲਲਿਤ ਮੋਦੀ ਨੂੰ ਆਰ. ਸੀ. ਏ. ਨੇ ਦੁਬਾਰਾ ਆਪਣਾ ਮੁਖੀ ਚੁਣਿਆ ਸੀ, ਜਿਸ ਤੋਂ ਬਾਅਦ ਭਾਰਤੀ ਬੋਰਡ ਨੇ ਸਖਤ ਕਦਮ ਚੁੱਕਦਿਆਂ ਉਸ 'ਤੇ ਮਈ 2014 'ਚ ਬੈਨ ਲਾ ਦਿੱਤਾ ਸੀ। ਬੈਨ ਲਾਏ ਜਾਣ ਤੋਂ ਬਾਅਦ ਤੋਂ ਹੀ ਬੀ. ਸੀ. ਸੀ. ਆਈ. ਹੀ ਆਰ. ਸੀ. ਏ. ਦਾ ਸੰਚਾਲਨ ਕਰ ਰਿਹਾ ਹੈ।
ਹਾਲਾਂਕਿ ਬੀ. ਸੀ. ਸੀ. ਆਈ. ਦਾ ਸੰਚਾਲਨ ਕਰ ਰਹੀ ਅਧਿਕਾਰੀਆਂ ਦੀ ਕਮੇਟੀ (ਸੀ. ਓ. ਏ.) ਨੇ ਆਰ. ਸੀ. ਏ. ਦਾ ਕੰਮਕਾਜ ਦੇਖ ਰਹੀ ਐਡਹਾਕ ਕਮੇਟੀ ਨੂੰ ਰੱਦ ਕਰ ਦਿੱਤਾ ਹੈ, ਜਿਸ ਦੇ ਪ੍ਰਮੁੱਖ ਖੰਨਾ ਸਨ। ਇਸ ਕਦਮ ਤੋਂ ਬਾਅਦ ਮੰਨਿਆ ਜਾ ਰਿਹਾ ਹੈ ਕਿ ਆਰ. ਸੀ. ਏ. 'ਤੇ ਲਾਇਆ ਗਿਆ ਬੈਨ ਹਟਾਇਆ ਜਾ ਸਕਦਾ ਹੈ।
ਜ਼ਿਕਰਯੋਗ ਹੈ ਕਿ ਰਾਜਸਥਾਨ ਕ੍ਰਿਕਟ ਸੰਘ ਨੇ ਇਸ ਮੁਅੱਤਲੀ ਵਿਰੁੱਧ ਅਦਾਲਤ ਦਾ ਦਰਵਾਜ਼ਾ ਵੀ ਖੜਕਾਇਆ ਸੀ। ਕੁਝ ਸਮਾਂ ਪਹਿਲਾਂ ਆਰ. ਸੀ. ਏ. ਨੇ ਮੋਦੀ ਦੇ ਬੇਟੇ ਰੁਚਿਰ ਮੋਦੀ ਨੂੰ ਵੀ ਆਰ. ਸੀ. ਏ. 'ਚ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਸੀ। ਆਰ. ਸੀ. ਏ. ਦੀਆਂ ਹਾਈ ਕੋਰਟ ਦੀ ਨਿਗਰਾਨੀ 'ਚ ਜੂਨ ਵਿਚ ਦੁਬਾਰਾ ਕਰਾਈਆਂ ਗਈਆਂ ਚੋਣਾਂ 'ਚ ਕਾਂਗਰਸੀ ਨੇਤਾ ਸੀ. ਪੀ. ਜੋਸ਼ੀ ਨੂੰ ਮੁਖੀ ਚੁਣਿਆ ਗਿਆ ਸੀ, ਜਿਸ ਨੇ ਮੋਦੀ ਦੇ ਬੇਟੇ ਰੁਚਿਰ ਨੂੰ ਹਰਾਇਆ ਸੀ। ਭਾਰਤ-ਪਾਕਿ ਦੋ-ਪੱਖੀ ਸੀਰੀਜ਼ 'ਤੇ ਫੈਸਲਾ ਕੇਂਦਰ ਸਰਕਾਰ ਕਰੇਗੀ : ਚੌਧਰੀ ਨੇ ਨਾਲ ਹੀ ਇਹ ਵੀ ਕਿਹਾ ਕਿ ਜੇਕਰ ਕੇਂਦਰ ਸਰਕਾਰ ਮਨਜ਼ੂਰੀ ਦਿੰਦੀ ਹੈ ਤਾਂ ਭਾਰਤ-ਪਾਕਿਸਤਾਨ ਵਿਚਾਲੇ ਦੋ-ਪੱਖੀ ਸੀਰੀਜ਼ ਸ਼ੁਰੂ ਹੋਵੇਗੀ ਤੇ ਇਸ 'ਤੇ ਆਖਰੀ ਫੈਸਲਾ ਕੇਂਦਰ ਸਰਕਾਰ ਨੂੰ ਹੀ ਕਰਨਾ ਹੈ।


Related News