ਦੋਬਾਰਾ 'ਬਲੀਦਾਨ' ਬੈਜ ਵਾਲੇ ਗਲਵਜ਼ ਪਹਿਨਣ 'ਤੇ ICC ਵੱਲੋਂ ਧੋਨੀ ਨੂੰ ਇਹ ਮਿਲੇਗੀ ਸਜ਼ਾ

Saturday, Jun 08, 2019 - 12:21 PM (IST)

ਦੋਬਾਰਾ 'ਬਲੀਦਾਨ' ਬੈਜ ਵਾਲੇ ਗਲਵਜ਼ ਪਹਿਨਣ 'ਤੇ ICC ਵੱਲੋਂ ਧੋਨੀ ਨੂੰ ਇਹ ਮਿਲੇਗੀ ਸਜ਼ਾ

ਨਵੀਂ ਦਿੱਲੀ : ਕ੍ਰਿਕਟ ਵਰਲਡ ਕੱਪ ਸ਼ੁਰੂ ਹੁੰਦਿਆਂ ਹੀ ਵਿਵਾਦਾਂ 'ਚ ਆ ਗਿਆ ਹੈ। ਆਸਟਰੇਲੀਆ ਖਿਲਾਫ ਮੈਚ ਵਿਚ ਜਿੱਥੇ ਅੰਪਾਇਰਿੰਗ ਨੂੰ ਲੈ ਕੇ ਵਿਵਾਦ ਹੋਇਆ ਉੱਥੇ ਹੀ ਵਿਕਟਕੀਪਿੰਗ ਦੌਰਾਨ ਧੋਨੀ ਦਾ ਗਲਬਸ ਚਰਚਾ ਦਾ ਵਿਸ਼ਾ ਬਣ ਗਿਆ ਹੈ। ਦੱਖਣੀ ਅਫਰੀਕਾ ਖਿਲਾਫ ਮੈਚ ਵਿਚ ਧੋਨੀ ਵੱਲੋਂ ਪੈਰਾ ਕਮਾਂਡੋ ਦਾ ਬਲੀਦਾਨ ਬੈਜ ਆਪਣੇ ਗਲਵਜ਼ 'ਤੇ ਇਸਤੇਮਾਲ ਕਰਨ ਦੇ ਮਾਮਲੇ ਵਿਚ ਆਈ. ਸੀ. ਸੀ. ਨੇ ਨਾਰਾਜ਼ਗੀ ਜਤਾਈ ਅਤੇ ਜਦੋਂ ਧੋਨੀ ਨੂੰ ਦੋਬਾਰਾ ਉਸ ਗਲਵਜ਼ ਨੂੰ ਪਹਿਨਣ ਤੋਂ ਮਨ੍ਹਾ ਕਰ ਦਿੱਤਾ ਹੈ। ਆਈ. ਸੀ. ਸੀ. ਨੇ ਨਿਯਮਾਂ ਦਾ ਹਵਾਲਾ ਦਿੰਦਿਆਂ ਧੋਨੀ ਨੂੰ ਵਰਲਡ ਕੱਪ 2019 ਵਿਚ ਸੇਨਾ ਦੇ ਨਿਸ਼ਾਨ ਵਾਲੇ ਗਲਵਜ਼ ਪਹਿਨਣ ਤੋਂ ਰੋਕ ਦਿੱਤਾ ਹੈ।

PunjabKesari

ਆਈ. ਸੀ. ਸੀ. ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਧੋਨੀ ਨੇ 'ਬਲੀਦਾਨ' ਨਿਸ਼ਾਨ ਵਾਲੇ ਗਲਵਜ਼ ਪਾ ਕੇ ਆਈ. ਸੀ. ਸੀ. ਨੇ ਨਿਯਮ ਤੋੜੇ ਹਨ। ਆਈ. ਸੀ. ਸੀ. ਨੇ ਕਿਹਾ ਕਿ ਇਸ ਟੂਰਨਾਮੈਂਟ ਦੇ ਨਿਯਮ ਕਿਸੀ ਨਿਜੀ ਸੰਦੇਸ਼ ਜਾਂ ਲੋਕਾਂ ਨੂੰ ਕਿਸੇ ਵੀ ਸਾਮਾਨ ਜਾਂ ਕਪੜੇ 'ਤੇ ਦਿਖਾਉਣ ਦੀ ਇਜਾਜ਼ਤ ਨਹੀਂ ਦਿੰਦੇ। ਨਾਲ ਹੀ ਇਹ ਨਿਸ਼ਾਨ ਵਿਕਟਕੀਪਰ ਦੇ ਗਲਵਜ਼ ਨੂੰ ਲੈ ਕੇ ਜਾਰੀ ਨਿਯਮਾਂ ਨੂੰ ਵੀ ਤੋੜਦਾ ਹੈ।

ਆਓ ਜਾਣਦੇ ਹਾਂ ਜੇਕਰ ਧੋਨੀ ਦੋਬਾਰਾ 'ਬਲੀਦਾਨ' ਨਿਸ਼ਾਨ ਵਾਲੇ ਗਲਵਜ਼ ਪਾ ਕੇ ਖੇਡਦੇ ਹਨ ਤਾਂ ਕੀ ਸਜ਼ਾ ਆਈ. ਸੀ. ਸੀ. ਵੱਲੋਂ ਦਿੱਤੀ ਜਾ ਸਕਦੀ ਹੈ :
PunjabKesari

ਆਈ. ਸੀ. ਸੀ. ਦੇ ਨਿਯਮ ਕਹਿੰਦੇ ਹਨ ਕਿ ਪਹਿਲੀ ਵਾਰ ਇਸ ਤਰ੍ਹਾਂ ਦੀ ਗਲਤੀ ਕਰਨ 'ਤੇ ਫਿੱਟਕਾਰ ਲਗਾਈ ਜਾਂਦੀ ਹੈ। ਉੱਥੇ ਹੀ ਇਸ ਤੋਂ ਬਾਅਦ ਵੀ ਨਿਯਮ ਤੋੜਨ 'ਤੇ ਜੁਰਮਾਨਾ ਲਗਾਇਆ ਜਾਂਦਾ ਹੈ। ਧੋਨੀ ਦੇ ਮਾਮਲੇ ਵਿਚ ਉਸ ਨੂੰ ਆਈ. ਸੀ. ਸੀ. ਵੱਲੋਂ ਅਜੇ ਤੱਕ ਕੋਈ ਫਿੱਟਕਾਰ ਨਹੀਂ ਲੱਗੀ ਹੈ। ਆਈ. ਸੀ. ਸੀ. ਨੇ ਬੀ. ਸੀ. ਸੀ. ਆਈ. ਨੂੰ  ਧੋਨੀ ਦੇ ਇਸ ਤਰ੍ਹਾਂ ਦੇ ਗਲਵਜ਼ ਨਾ ਪਹਿਨਣ ਲਈ ਕਿਹਾ ਹੈ। ਹਾਲਾਂਕਿ ਆਈ. ਸੀ. ਸੀ. ਦੇ ਤਾਜ਼ਾ ਫੈਸਲੇ ਤੋਂ ਬਾਅਦ ਧੋਨੀ ਨੂੰ ਜਾਂ ਆਪਣੇ ਗਲਵਜ਼ ਬਦਲਣੇ ਹੋਣਗੇ ਜਾਂ ਫਿਰ ਲੋਗੋ 'ਤੇ ਟੇਪ ਲਗਾਉਣੀ ਹੋਵੇਗੀ। ਦੋਬਾਰਾ ਲੋਗੋ ਦਾ ਇਸਤੇਮਾਲ ਕਰਨ 'ਤੇ ਧੋਨੀ ਨੂੰ ਫਿੱਟਕਾਰ ਲਗਾਈ ਜਾ ਸਕਦੀ ਹੈ ਜਾਂ ਜੁਰਮਾਨਾ ਲਗਾਇਆ ਜਾ ਸਕਦਾ ਹੈ। ਜੇਕਰ ਉਸ ਤੋਂ ਬਾਅਦੀ ਵੀ ਦੋਬਾਰਾ ਅਜਿਹਾ ਹੁੰਦਾ ਹੈ ਤਾਂ ਧੋਨੀ ਦੀ ਮੈਚ ਵਿਚੋਂ 25 ਫੀਸਦੀ ਤੋਂ ਲੈ ਕੇ 75 ਫੀਸਦੀ ਤੱਕ ਕਟੌਤੀ ਹੋ ਸਕਦੀ ਹੈ।


Related News