ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ''ਚ ਭਾਰਤੀ ਚੁਣੌਤੀ ਦੀ ਅਗਵਾਈ ਕਰਨਗੇ ਬਜਰੰਗ ਤੇ ਸਾਕਸ਼ੀ

04/22/2019 9:50:03 PM

ਸ਼ਿਆਨ— ਓਲੰਪਿਕ ਕਾਂਸੀ ਤਮਗਾ ਜੇਤੂ ਸਾਕਸ਼ੀ ਮਲਿਕ ਤੇ ਦੁਨੀਆ ਦੇ ਨੰਬਰ ਇਕ ਪਹਿਲਵਾਨ ਬਜਰੰਗ ਪੂਨੀਆ ਮੰਗਲਵਾਰ ਤੋਂ ਇਥੇ ਸ਼ੁਰੂ ਹੋ ਰਹੀ ਏਸ਼ੀਆਈ ਕੁਸ਼ਤੀ ਚੈਂਪੀਅਨਸ਼ਿਪ ਵਿਚ ਭਾਰਤੀ ਚੁਣੌਤੀ ਦੀ ਅਗਵਾਈ ਕਰਨਗੇ। ਸਾਕਸ਼ੀ ਤੇ ਬਜਰੰਗ ਤੋਂ ਇਲਾਵਾ ਵਿਨੇਸ਼ ਫੋਗਾਟ ਵੀ ਇਸ ਟੂਰਨਾਮੈਂਟ 'ਚ ਹਿੱਸਾ ਲੈ ਰਹੀ ਹੈ। ਵਿਨੇਸ਼ ਮਹਿਲਾਵਾਂ ਦੇ 53 ਕਿਲੋ ਵਰਗ 'ਚ ਉਤਰੇਗੀ, ਜਿਹੜਾ ਉਸ ਦੇ ਲਈ ਨਵਾਂ ਹੈ। ਉਸ ਨੇ ਬੁਲਗਾਰੀਆ 'ਚ ਯੂ. ਡਬਲਯੂ. ਡਬਲਯੂ. ਡੈਨ ਕੋਲੋਵ ਪੇਟ੍ਰੋਵ ਟੂਰਨਾਮੈਂਟ 'ਚ ਪਹਿਲੀ ਬਾਰ ਇਸ ਵਰਗ 'ਚ ਹਿੱਸਾ ਲੈ ਕੇ ਚਾਂਦੀ ਤਮਗਾ ਜਿੱਤਿਆ ਸੀ। ਇਸ ਮੁਕਾਬਲੇ 'ਚ ਬਜਰੰਗ ਨੇ ਪੁਰਸ਼ਾਂ ਦੇ 65 ਕਿਲੋ ਵਰਗ 'ਚ ਸੋਨ ਤਮਗਾ ਜਿੱਤਿਆ। ਰੀਓ ਓਲੰਪਿਕ ਦੀ ਕਾਂਸੀ ਤਮਗਾ ਜੇਤੂ ਸਾਕਸ਼ੀ ਨੂੰ ਚਾਂਦੀ ਤਮਗਾ ਮਿਲਿਆ ਜਦਕਿ ਪੂਜਾ ਨੇ ਮਹਿਲਾਵਾਂ ਦੇ 59 ਕਿਲੋ ਵਰਗ 'ਚ ਪੀਲਾ ਤਮਗਾ ਆਪਣੇ ਨਾਂ ਕੀਤਾ। ਏਸ਼ੀਆਈ ਚੈਂਪੀਅਨਿਸ਼ਪ 'ਚ ਸਾਕਸ਼ੀ 62 ਕਿਲੋ ਵਰਗ 'ਚ ਉਤਰੇਗੀ ਜਦਕਿ ਨਵਜੋਤ ਕੌਰ ਮਹਿਲਾਵਾਂ ਦੇ 65 ਕਿਲੋ ਵਰਗ 'ਚ ਨਵਜੋਤ ਕੌਰ ਭਾਰਤ ਦੀ ਅਗਵਾਈ ਕਰੇਗੀ। ਪੂਜਾ 57 ਕਿਲੋ ਵਰਗ 'ਚ ਖੇਡੇਗੀ।


Gurdeep Singh

Content Editor

Related News