ਬੈਡਮਿੰਟਨ : ਸਾਤਵਿਕ ਅਤੇ ਚਿਰਾਗ ਚਾਈਨਾ ਮਾਸਟਰਜ਼ ਦੇ ਫਾਈਨਲ ’ਚ ਹਾਰੇ

Monday, Nov 27, 2023 - 01:38 PM (IST)

ਬੈਡਮਿੰਟਨ : ਸਾਤਵਿਕ ਅਤੇ ਚਿਰਾਗ ਚਾਈਨਾ ਮਾਸਟਰਜ਼ ਦੇ ਫਾਈਨਲ ’ਚ ਹਾਰੇ

ਸ਼ੇਨਝੇਨਨ (ਚੀਨ), (ਭਾਸ਼ਾ)- ਭਾਰਤ ਦੇ ਸਟਾਰ ਬੈਡਮਿੰਟਨ ਖਿਡਾਰੀ ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਜੋੜੀ ਵੀਰਵਾਰ ਨੂੰ ਇਥੇ ਚਾਈਨਾ ਮਾਸਟਰਜ਼ ਦੇ ਪੁਰਸ਼ ਡਬਲ ਦੇ ਫਾਈਨਲ ’ਚ ਚੀਨ ਦੇ ਲਿਯਾਂਗ ਵੇਈ ਕੇਂਗ ਅਤੇ ਵਾਂਗ ਚਾਂਗ ਜੀ ਜੋੜੀ ਕੋਲੋਂ ਹਾਰ ਗਈ। ਭਾਰਤ ਦੀ ਚੈਂਪੀਅਨ ਜੋੜੀ ਪਹਿਲੀ ਗੇਮ 19-21 ਨਾਲ ਗੁਆ ਬੈਠੀ ਪਰ ਉਨ੍ਹਾਂ ਨੇ ਸ਼ਾਨਦਾਰ ਰੈਲੀ ਨਾਲ ਵਾਪਸੀ ਕਰਦੇ ਹੋਏ ਦੂਸਰੀ ਗੇਮ 21-18 ਨਾਲ ਜਿੱਤ ਲਈ।

ਇਹ ਵੀ ਪੜ੍ਹੋ : IND vs AUS: ਭਾਰਤੀ ਨੌਜਵਾਨਾਂ ਨੇ ਦੂਜੇ ਟੀ-20 'ਚ ਵੀ ਆਸਟ੍ਰੇਲੀਆਈ ਟੀਮ ਨੂੰ ਹਰਾਇਆ, 44 ਦੌੜਾਂ ਨਾਲ ਜਿੱਤੇ

ਉਨ੍ਹਾਂ ਨੇ ਫੈਸਲਾਕੁੰਨ ਗੇਮ ’ਚ 1-8 ਨਾਲ ਪੱਛੜਣ ਦੇ ਬਾਵਜੂਦ ਵਾਪਸੀ ਦਾ ਯਤਨ ਕੀਤਾ ਪਰ ਇਸ ਨੂੰ 19-21 ਨਾਲ ਗੁਆ ਕੇ 1 ਘੰਟਾ 11 ਮਿੰਟ ’ਚ ਹਾਰ ਗਏ। ਇਹ ਭਾਰਤੀ ਜੋੜੀ ਆਪਣੇ ਦੂਸਰੇ ਬੀ. ਡਬਲਯੂ. ਐੱਫ. ਸੁਪਰ-750 ਖਿਤਾਬ ਤੋਂ ਸਿਰਫ ਇਕ ਜਿੱਤ ਦੂਰ ਸੀ ਪਰ ਲਿਯਾਂਗ ਵੇਈ ਕੇਂਗ ਅਤੇ ਵਾਂਗ ਦੀ ਦੁਨੀਆ ਦੀ ਨੰਬਰ-1 ਜੋੜੀ ਨੇ ਇਸ ਉਮੀਦ ਨੂੰ ਪੂਰਾ ਨਹੀਂ ਹੋਣ ਦਿੱਤਾ। ਹਾਂਗਝੋਉ ਏਸ਼ੀਆਈ ਖੇਡਾਂ ਦੀ ਸੋਨ ਤਮਗਾ ਜੇਤੂ ਭਾਰਤੀ ਜੋੜੀ ਨੇ ਦੂਸਰੀ ਗੇਮ ’ਚ ਵਾਪਸੀ ਕੀਤੀ ਅਤੇ ਇਸ ਨੂੰ ਫੈਸਲਾਕੁੰਨ ਗੇਮ ਤੱਕ ਲੈ ਗਿਆ ਪਰ ਚੀਨ ਦੀ ਜੋੜੀ ਨੇ ਸਬਰ ਬਣਾ ਕੇ ਰੱਖਿਆ ਅਤੇ ਖਿਤਾਬ ਜਿੱਤ ਲਿਆ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tarsem Singh

Content Editor

Related News