RCB ਦੇ ਫੈਨਜ਼ ਲਈ ਬੁਰੀ ਖ਼ਬਰ, IPL ਦੇ ਸ਼ੁਰੂਆਤੀ ਪੜਾਅ ’ਚ ਨਹੀਂ ਖੇਡ ਸਕੇਗਾ ਇਹ ਖਿਡਾਰੀ

Thursday, Mar 30, 2023 - 11:56 PM (IST)

RCB ਦੇ ਫੈਨਜ਼ ਲਈ ਬੁਰੀ ਖ਼ਬਰ, IPL ਦੇ ਸ਼ੁਰੂਆਤੀ ਪੜਾਅ ’ਚ ਨਹੀਂ ਖੇਡ ਸਕੇਗਾ ਇਹ ਖਿਡਾਰੀ

ਨਵੀਂ ਦਿੱਲੀ (ਭਾਸ਼ਾ) : ਰਾਇਲ ਚੈਲੰਜਰਜ਼ ਬੈਂਗਲੁਰੂ (ਆਰ. ਸੀ. ਬੀ.) ਦੇ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ ਸ਼ੁੱਕਰਵਾਰ ਤੋਂ ਅਹਿਮਦਾਬਾਦ ’ਚ ਸ਼ੁਰੂ ਹੋ ਰਹੀ ਇੰਡੀਅਨ ਪ੍ਰੀਮੀਅਰ ਲੀਗ ਦੇ ਸ਼ੁਰੂਆਤੀ ਪੜਾਅ ’ਚ ਨਹੀਂ ਖੇਡ ਸਕੇਗਾ। ਹੇਜ਼ਲਵੁਡ ਨੂੰ ਟੀ-20 ਟੂਰਨਾਮੈਂਟ ਤੋਂ ਬਾਅਦ ਦੇ ਪੜਾਅ ’ਚ ਖੇਡਣ ਦੀ ਉਮੀਦ ਹੈ। ਇਹ 32 ਸਾਲਾ ਤੇਜ਼ ਗੇਂਦਬਾਜ਼ ਪੈਰ ਦੀ ਸੱਟ ਤੋਂ ਉਭਰ ਰਿਹਾ ਹੈ, ਜਿਸ ਕਾਰਨ ਉਹ ਭਾਰਤ ’ਚ ਬਾਰਡਰ-ਗਾਵਸਕਰ ਟਰਾਫੀ ’ਚ ਵੀ ਨਹੀਂ ਖੇਡ ਸਕਿਆ ਸੀ।

PunjabKesari

ਹੇਜ਼ਲਵੁਡ ਆਈ. ਪੀ. ਐੱਲ. ’ਚ ਹਿੱਸਾ ਲੈਣ ਦਾ ਫ਼ੈਸਲਾ ਕਰਨ ਤੋਂ ਪਹਿਲਾਂ ਕ੍ਰਿਕਟ ਆਸਟ੍ਰੇਲੀਆ ਦੇ ਮੈਡੀਕਲ ਸਟਾਫ਼ ਤੋਂ ਸਲਾਹ ਲਵੇਗਾ। ਗਲੇਨ ਮੈਕਸਵੈਲ ਦਾ ਵੀ ਬੈਂਗਲੁਰੂ ’ਚ 2 ਅਪ੍ਰੈਲ ਨੂੰ ਮੁੰਬਈ ਇੰਡੀਅਨਸ ਖਿਲਾਫ਼ ਆਰ. ਸੀ. ਬੀ. ਦੇ ਪਹਿਲੇ ਮੈਚ ’ਚ ਖੇਡਣਾ ਸ਼ੱਕੀ ਹੈ ਕਿਉਂਕਿ ਉਹ ਅਜੇ ਤਕ ਪੈਰ ਦੀ ਸੱਟ ਤੋਂ ਉਭਰ ਨਹੀਂ ਸਕਿਆ ਹੈ।


author

Mandeep Singh

Content Editor

Related News