ਮਾਂ ਬਣਨ ਵਾਲੀ ਹੈ ਪਹਿਲਵਾਨ ਬਬੀਤਾ ਫੋਗਾਟ, ਗੋਦ ਭਰਾਈ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

Sunday, Nov 29, 2020 - 03:08 PM (IST)

ਮਾਂ ਬਣਨ ਵਾਲੀ ਹੈ ਪਹਿਲਵਾਨ ਬਬੀਤਾ ਫੋਗਾਟ, ਗੋਦ ਭਰਾਈ ਦੀਆਂ ਤਸਵੀਰਾਂ ਕੀਤੀਆਂ ਸਾਂਝੀਆਂ

ਸਪੋਰਟਸ ਡੈਸਕ : ਭਾਰਤੀ ਪਹਿਲਵਾਨ ਬੀਬੀਤਾ ਫੋਗਾਟ ਮਾਂ ਬਣਨ ਵਾਲੀ ਹੈ। ਬਬੀਤਾ ਨੇ ਇੰਸਟਾਗ੍ਰਾਮ 'ਤੇ ਆਪਣੇ ਗੋਦ ਭਰਾਈ ਸਮਾਰੋਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਸ ਦੌਰਾਨ ਉਨ੍ਹਾਂ ਨਾਲ ਉਨ੍ਹਾਂ ਦੇ ਪਤੀ ਵਿਵੇਕ, ਭੈਣਾਂ ਗੀਤਾ-ਸੰਗੀਤਾ, ਭਰਾ ਦੁਸ਼ਯੰਤ, ਸੰਗੀਤਾ ਦੇ ਪਤੀ ਬਜਰੰਗ ਪੁਨੀਆ, ਗੀਤਾ ਦੇ ਪਤੀ ਪਵਨ ਕੁਮਾਰ ਸਰੋਹਾ ਅਤੇ ਭਤੀਜਾ ਅਰਜੁਨ ਸਰੋਹਾ ਸਨ।

PunjabKesari

 


ਦੱਸ ਦੇਈਏ ਕਿ ਬਬੀਤਾ ਨੇ ਕੁੱਝ ਦਿਨ ਪਹਿਲਾਂ ਹੀ ਆਪਣੇ ਪਤੀ ਨਾਲ ਬੇਬੀ ਬੰਪ ਫਲਾਂਟ ਕਰਦੇ ਹੋਏ ਪ੍ਰਸ਼ੰਸਕਾਂ ਨਾਲ ਇਹ ਖ਼ੁਸ਼ੀ ਸਾਂਝੀ ਕੀਤੀ ਸੀ। ਬਬੀਤਾ ਨੇ ਟਵਿੱਟਰ 'ਤੇ ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਲਿਖਿਆ ਸੀ, 'ਹਰ ਇਕ ਪਲ ਜੋ ਮੈਂ ਤੁਹਾਡੀ ਪਤਨੀ ਹੋਣ ਦੇ ਨਾਤੇ ਬਿਤਾਇਆ ਹੈ, ਮੈਨੂੰ ਅਹਿਸਾਸ ਹੁੰਦਾ ਹੈ ਕਿ ਮੈਂ ਇਸ ਤਰ੍ਹਾਂ ਦੀ ਸ਼ਾਨਦਾਰ ਜ਼ਿੰਦਗੀ ਜਿਊਣ ਲਈ ਕਿੰਨੀ ਖ਼ੁਸ਼ਕਿਸਮਤ ਹਾਂ। ਤੁਸੀਂ ਮੇਰੀ ਖ਼ੁਸ਼ੀ ਹੋ। ਤੁਸੀਂ ਮੈਨੂੰ ਪੂਰਾ ਕਰਦੇ ਹੋ। ਮੈਂ ਆਪਣੀ ਜ਼ਿੰਦਗੀ 'ਚ ਇਸ ਨਵੇਂ ਅਧਿਆਏ ਨੂੰ ਸ਼ੁਰੂ ਕਰਨ ਲਈ ਉਤਸ਼ਾਹਤ ਹਾਂ ਤੇ ਇੰਤਜ਼ਾਰ ਕਰ ਰਹੀ ਹਾਂ।'

 



ਦੱਸ ਦੇਈਏ ਕਿ ਬਬੀਤਾ ਤੇ ਵਿਵੇਕ ਨੇ ਇਕ ਦੂਜੇ ਨੂੰ ਲਗਭਗ 5 ਸਾਲਾਂ ਤਕ ਡੇਟ ਕਰਨ ਦੇ ਬਾਅਦ 2 ਦਸੰਬਰ 2019 'ਚ ਹਰਿਆਣਾ 'ਚ ਵਿਆਹ ਕੀਤਾ ਸੀ। ਜ਼ਿਕਰਯੋਗ ਹੈ ਕਿ ਬਬੀਤਾ ਨੇ 2014 ਕਾਮਲਵੈਲਥ ਗੇਮਸ 'ਚ ਗੋਲਡ ਜਿੱਤਣ ਦੇ ਇਲਾਵਾ 2012 ਵਰਲਡ ਰੈਸਲਿੰਗ ਚੈਂਪੀਅਨਸ਼ਿਪ 'ਚ ਕਾਂਸੀ ਅਤੇ 2018 ਕਾਮਲਵੈਲਥ ਗੇਮਸ ਤੇ 2010 ਕਾਮਨਵੈਲਥ ਗੇਮਸ 'ਚ ਚਾਂਦੀ ਤਮਗੇ ਜਿੱਤੇ।

 
 
 
 
 
 
 
 
 
 
 
 
 
 
 

A post shared by @geetaphogat

PunjabKesari


author

cherry

Content Editor

Related News