ਅਗਰੇਜ਼ੀ ਸੁਧਾਰਣ ਦੀ ਸਲਾਹ ’ਤੇ ਭੜਕੇ ਬਾਬਰ ਆਜ਼ਮ, ਕਿਹਾ- 'ਮੈ ਕ੍ਰਿਕਟ ਖੇਡਦਾ ਹਾਂ, ਗੋਰਾ ਨਹੀਂ ਹਾਂ'

Wednesday, May 20, 2020 - 05:28 PM (IST)

ਅਗਰੇਜ਼ੀ ਸੁਧਾਰਣ ਦੀ ਸਲਾਹ ’ਤੇ ਭੜਕੇ ਬਾਬਰ ਆਜ਼ਮ, ਕਿਹਾ- 'ਮੈ ਕ੍ਰਿਕਟ ਖੇਡਦਾ ਹਾਂ, ਗੋਰਾ ਨਹੀਂ ਹਾਂ'

ਸਪੋਰਟਸ ਡੈਸਕ— ਬਾਬਰ ਆਜ਼ਮ ਨੂੰ ਮੌਜੂਦਾ ਸਮੇਂ ’ਚ ਪਾਕਿਸਤਾਨ ਦਾ ਸਭ ਤੋਂ ਚੰਗਾ ਬੱਲੇਬਾਜ਼ ਮੰਨਿਆ ਜਾਂਦਾ ਹੈ। ਉਹ ਬੀਤੇ ਕੁਝ ਸਾਲਾਂ ਤੋਂ ਲਗਾਤਾਰ ਚੰਗਾ ਕਰਦੇ ਆ ਰਹੇ ਹਨ ਅਤੇ ਇਸੇ ਕਾਰਨ ਹਾਲ ਹੀ ਉਨ੍ਹਾਂ ਨੂੰ ਪਾਕਿਸਤਾਨ ਟੀਮ ਦਾ ਨਵਾਂ ਕਪਤਾਨ ਨਿਯੁਕਤ ਕੀਤਾ ਗਿਆ ਹੈ। ਪਾਕਿਸਤਾਨ ਟੀਮ ਦੇ ਨਵੇਂ ਕਪਤਾਨ ਬਾਬਰ ਆਜ਼ਮ ਨੇ ਸਾਬਕਾ ਪਾਕਿਸਤਾਨੀ ਕ੍ਰਿਕਟਰ ਤਨਵੀਰ ਅਹਿਮਦ ਦੀ ਉਸ ਸਲਾਹ ’ਤੇ ਨਰਾਜ਼ਗੀ ਜਤਾਈ ਹੈ, ਜਿਸ ’ਚ ਆਜ਼ਮ ਨੂੰ ਇਕ ਸੰਪੂਰਨ ਕਪਤਾਨ ਬਣਨ ਲਈ ਆਪਣੀ ਅੰਗਰੇਜ਼ੀ ਅਤੇ ਕੁਝ ਹੋਰ ਚੀਜ਼ਾਂ ਸੁਧਾਰਣ ਦੀ ਸਲਾਹ ਦਿੱਤੀ ਸੀ।  

ਪਾਕਿਸਤਾਨ ਦੇ ਸਪੋਰਟਸ ਪੱਤਰਕਾਰ ਅਬਦੁਲ ਗੱਫਾਰ ਵਲੋਂ ਟਵੀਟ ਕੀਤੇ ਗਏ ਵੀਡੀਓ ’ਚ ਪਿਛਲੇ ਹਫਤੇ ਪਾਕਿਸਤਾਨ ਦੀ ਵਨ-ਡੇ ਟੀਮ ਦੇ ਕਪਤਾਨ ਬਣੇ ਆਜ਼ਮ ਨੇ ਤਨਵੀਰ ਅਹਿਮਦ ਦੀ ਇਸ ਸਲਾਹ ’ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ, ਮੈਂ ਕ੍ਰਿਕਟ ਖੇਡਦਾ ਹਾਂ। ਮੈਂ ਗੋਰਾ ਨਹੀਂ ਹਾਂ ਜੋ ਪੂਰੀ ਤਰ੍ਹਾਂ ਅੰਗਰੇਜ਼ੀ ਜਾਣੇ। ਹਾਂ, ਮੈਂ ਨਾਲ ਹੀ ਭਾਸ਼ਾ ਸਿੱਖ ਰਿਹਾ ਹਾਂ ਅਤੇ ਇਹ ਇਕ ਅਜਿਹੀ ਪ੍ਰਕਿਰਿਆ ਹੈ ਜਿਸ ’ਚ ਬਿਹਤਰ ਹੋਣ ਲਈ ਸਮਾਂ ਚਾਹੀਦਾ ਹੈ। ਤੁਸੀਂ ਅਚਾਨਕ ਇਹ ਸਭ ਨਹੀਂ ਸਿੱਖ ਸਕਦੇ।  

ਪਾਕਿਸਤਾਨ ਲਈ ਸਿਰਫ 5 ਟੈਸਟ, ਦੋ ਵਨਡੇ ਅਤੇ 1 ਟੀ-20 ਖੇਡਣ ਵਾਲੇ ਤਨਵੀਰ ਅਹਿਮਦ ਨੂੰ ਪਾਕਿਸਤਾਨੀ ਫੈਨਜ਼ ਦੇ ਗ਼ੁੱਸੇ ਦਾ ਸਾਹਮਣਾ ਕਰਨਾ ਪਿਆ ਜਿਨ੍ਹਾਂ ਨੇ ਅਜੀਬੋ-ਗਰੀਬ ਚੀਜਾਂ ਦੀ ਲਿਸਟ ਦੱਸੀ ਸੀ ਜਿਨ੍ਹਾਂ ’ਤੇ ਬਾਬਰ ਨੂੰ ਕੰਮ ਕਰਨਾ ਚਾਹੀਦਾ ਹੈ।PunjabKesari

ਸਾਜ ਸਾਦਿਕ ਵਲੋਂ ਸ਼ੇਅਰ ਇਕ ਵੀਡੀਓ ’ਚ, ਪਾਕਿਸਤਾਨੀ ਕ੍ਰਿਕਟ ਲੇਖਕ, ਅਹਿਮਦ ਨੇ ਕਿਹਾ ਕਿ ਬਾਬਰ ਆਜ਼ਮ ਨੂੰ ਆਪਣੀ ਅੰਗਰੇਜ਼ੀ ਸੁਧਾਰਣ ਦੇ ਨਾਲ ਹੀ ਆਪਣੀ ਪਰਸਨੈਲਿਟੀ ਅਤੇ ਡਰੈਸਿੰਗ ਸੈਂਸ ’ਤੇ ਵੀ ਕੰਮ ਕਰਨਾ ਚਾਹੀਦਾ ਹੈ।

ਕੋਹਲੀ ਨਾਲ ਤੁਲਨਾ ’ਤੇ ਬੋਲੇ ਬਾਬਰ ਆਜ਼ਮ
ਭਾਰਤੀ ਕਪਤਾਨ ਵਿਰਾਟ ਕੋਹਲੀ ਅਤੇ ਬਾਬਰ ਆਜ਼ਮ ਘੱਟ ਤੋਂ ਘੱਟ 30 ਟੀ-20 ਖੇਡਣ ਵਾਲੇ ਦੁਨੀਆ ਦੇ ਦੋ ਹੀ ਅਜਿਹੇ ਖਿਡਾਰੀ ਹਨ ਜਿਨ੍ਹਾਂ ਦੀ ਔਸਤ ਇਸ ਫਾਰਮੈਟ ’ਚ 50 ਤੋਂ ਜ਼ਿਆਦਾ ਦਾ ਹੈ। ਇਸ 25 ਸਾਲ ਦੇ ਬੱਲੇਬਾਜ਼ ਨੇ ਕੋਹਲੀ ਨਾਲ ਲਗਾਤਾਰ ਕੀਤੀ ਜਾਣ ਵਾਲੀ ਤੁਲਨਾ ਦੇ ਬਾਰੇ ’ਚ ਕਿਹਾ, ਪਹਿਲੀ ਗੱਲ, ਜੋ ਤੁਲਨਾ ਕੀਤੀ ਜਾ ਰਹੀ ਹੈ, ਬਿਹਤਰ ਹੋਵੇਗਾ ਕਿ ਉਹ ਨਾ ਹੋਵੇ। ਉਹ (ਵਿਰਾਟ) ਵੱਖ ਤਰ੍ਹਾਂ ਦੇ ਖਿਡਾਰੀ ਹੈ, ਮੈਂ ਵੱਖ ਤਰ੍ਹਾਂ ਦਾ ਖਿਡਾਰੀ ਹਾਂ। ਮੈਂ ਹਮੇਸ਼ਾ ਆਪਣੀ ਟੀਮ ਦੀ ਜਿੱਤ ’ਚ ਆਪਣੇ ਪ੍ਰਦਰਸ਼ਨ ਨਾਲ ਮਦਦ ਕਰਨਾ ਚਾਹੁੰਦਾ ਹਾਂ।


author

Davinder Singh

Content Editor

Related News