ਬਾਬਰ ਆਜ਼ਮ ਟੀ-20 ਰੈਂਕਿੰਗ ''ਚ ਪਹਿਲੇ ਨੰਬਰ ''ਤੇ ਬਰਕਰਾਰ

Wednesday, Apr 13, 2022 - 04:03 PM (IST)

ਬਾਬਰ ਆਜ਼ਮ ਟੀ-20 ਰੈਂਕਿੰਗ ''ਚ ਪਹਿਲੇ ਨੰਬਰ ''ਤੇ ਬਰਕਰਾਰ

ਦੁਬਈ (ਏਜੰਸੀ)- ਮਾਰਚ ਮਹੀਨੇ ਲਈ ਆਈ.ਸੀ.ਸੀ. 'ਪੁਰਸ਼ ਪਲੇਅਰ ਆਫ ਦਿ ਮੰਥ' ਦਾ ਪੁਰਸਕਾਰ ਜਿੱਤਣ ਵਾਲੀ ਪਾਕਿਸਤਾਨ ਕ੍ਰਿਕਟ ਟੀਮ ਦੇ ਕਪਤਾਨ ਆਈ.ਸੀ.ਸੀ. ਟੀ-20 ਬੱਲੇਬਾਜ਼ੀ ਰੈਂਕਿੰਗ 'ਚ ਨੰਬਰ ਇਕ 'ਤੇ ਬਰਕਰਾਰ ਹਨ, ਜਦਕਿ 2021 ਲਈ ਆਈ.ਸੀ.ਸੀ. 'ਪੁਰਸ਼ ਟੀ-20 ਪਲੇਅਰ ਆਫ ਦਿ ਯੀਅਰ' ਰਹੇ ਪਾਕਿਸਤਾਨੀ ਵਿਕਟਕੀਪਰ ਬੱਲੇਬਾਜ਼ ਮੁਹੰਮਦ ਰਿਜ਼ਵਾਨ ਇਕ ਸਥਾਨ ਹੇਠਾਂ ਖ਼ਿਸਕ ਕੇ ਤੀਜੇ ਨੰਬਰ 'ਤੇ ਆ ਗਏ ਹਨ।

ਇਸ ਤੋਂ ਇਲਾਵਾ ਇਕ ਹੋਰ ਪਾਕਿਸਤਾਨੀ ਖਿਡਾਰੀ ਸ਼ਾਹੀਨ ਅਫਰੀਦੀ ਨੇ ਹਾਲ ਹੀ 'ਚ ਆਸਟ੍ਰੇਲੀਆ ਖ਼ਿਲਾਫ਼ ਇਕਲੌਤੇ ਟੀ-20 ਮੈਚ 'ਚ 21 ਦੌੜਾਂ ਦੇ ਕੇ 2 ਵਿਕਟਾਂ ਲੈਣ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਟੀ-20 ਗੇਂਦਬਾਜ਼ੀ ਰੈਂਕਿੰਗ 'ਚ ਚੋਟੀ ਦੇ 10 'ਚ ਪ੍ਰਵੇਸ਼ ਕਰ ਲਿਆ ਹੈ। ਉਹ 634 ਰੇਟਿੰਗ ਅੰਕਾਂ ਨਾਲ 10ਵੇਂ ਸਥਾਨ 'ਤੇ ਪਹੁੰਚ ਗਏ ਹਨ। ਇਸ ਦੌਰਾਨ ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਜੋਸ਼ ਹੇਜ਼ਲਵੁੱਡ, ਜੋ ਪਾਕਿਸਤਾਨ ਖ਼ਿਲਾਫ਼ ਇਹ ਟੀ-20 ਮੈਚ ਨਹੀਂ ਖੇਡੇ ਸਨ, ਇਕ ਸਥਾਨ ਖਿਸਕ ਕੇ ਤੀਜੇ ਨੰਬਰ 'ਤੇ ਆ ਗਏ ਹਨ, ਜਦਕਿ ਇੰਗਲੈਂਡ ਦੇ ਲੈੱਗ ਸਪਿਨਰ ਆਦਿਲ ਰਾਸ਼ਿਦ ਦੂਜੇ ਨੰਬਰ 'ਤੇ ਆ ਗਏ ਹਨ।


author

cherry

Content Editor

Related News