ਨਿਊਜ਼ੀਲੈਂਡ ਵਿਰੁੱਧ ਪਹਿਲੇ ਟੈਸਟ ਤੋਂ ਬਾਹਰ ਹੋਏ ਬਾਬਰ ਤੇ ਇਮਾਮ

Tuesday, Dec 22, 2020 - 03:30 AM (IST)

ਮਾਉਂਟ ਮੋਂਗਾਨੁਈ - ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਅਤੇ ਇਮਾਮ ਉਲ-ਹੱਕ ਨਿਊਜ਼ੀਲੈਂਡ ਵਿਰੁੱਧ ਹੋਣ ਵਾਲੇ ਪਹਿਲੇ ਟੈਸਟ ਮੈਚ ਤੋਂ ਪਹਿਲਾਂ ਜ਼ਖਮੀ ਹੋਣ ਕਾਰਨ ਬਾਹਰ ਹੋ ਗਏ ਹਨ। ਬਾਬਰ ਦੀ ਗੈਰਹਾਜ਼ਰੀ ’ਚ ਮੁਹੰਮਦ ਰਿਜ਼ਵਾਨ ਟੀਮ ਦੀ ਕਪਤਾਨੀ ਸੰਭਾਲਣਗੇ। ਬਾਬਰ ਨੂੰ ਪਿਛਲੇ ਹਫਤੇ ਟ੍ਰੇਨਿੰਗ ਸੈਸ਼ਨ ਦੌਰਾਨ ਸੱਜੇ ਅੰਗੂਠੇ ’ਚ ਜਦਕਿ ਇਮਾਮ ਦੇ ਖੱਬੇ ਅੰਗੂਠੇ ’ਚ ਸੱਟ ਲੱਗੀ ਸੀ।
ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਬਿਆਨ ਜਾਰੀ ਕਰ ਦੱਸਿਆ ਕਿ ਟੀਮ ਦਾ ਮੈਡੀਕਸਲ ਸਟਾਫ ਇਸ ਸਮੇਂ ਦੋਵਾਂ ਖਿਡਾਰੀਆਂ ਦੀ ਸੱਟ ’ਤੇ ਨਿਗਰਾਨੀ ਰੱਖੀ ਹੋਈ ਹੈ ਅਤੇ ਸਥਿਤੀ ਨੂੰ ਦੇਖਦੇ ਹੋਏ ਇਨ੍ਹਾਂ ਦੋਵਾਂ ਖਿਡਾਰੀਆਂ ਦੇ ਦੂਜੇ ਟੈਸਟ ’ਚ ਖੇਡਣ ’ਤੇ ਫੈਸਲਾ ਲਿਆ ਜਾਵੇਗਾ। ਚੋਣ ਕਮੇਟੀ ਨੇ ਟੈਸਟ ਸੀਰੀਜ਼ ਲਈ 17 ਮੈਂਬਰੀ ਦਲ ’ਚ ਇਮਰਾਨ ਬੱਟ ਨੂੰ ਵੀ ਸ਼ਾਮਲ ਕੀਤਾ ਹੈ। ਮੁੱਖ ਕੋਚ ਮਿਸਬਾਹ ਉਲ-ਹੱਕ ਨੇ ਕਿਹਾ ਕਿ ਟੀ-20 ਟੀਮ ਨੂੰ ਦੇਖਦੇ ਹੋਏ ਅਸੀਂ ਟੈਸਟ ’ਚ ਕੁਝ ਤਜਰਬੇਕਾਰ ਖਿਡਾਰੀਆਂ ਨੂੰ ਸ਼ਾਮਲ ਕੀਤਾ ਹੈ। ਮੈਨੂੰ ਉਮੀਦ ਹੈ ਕਿ ਟੀਮ ਇਸ ਸਵਰੂਪ ’ਚ ਬਿਹਤਰ ਪ੍ਰਦਰਸ਼ਨ ਕਰੇਗੀ। 
ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ ਤੇ ਪਾਕਿਸਤਾਨ ਦੇ ਵਿਚਾਲੇ ਟੀ-20 ਸੀਰੀਜ਼ ਚੱਲ ਰਹੀ ਹੈ, ਜਿਸ ’ਚ ਨਿਊਜ਼ੀਲੈਂਡ ਨੇ 2-0 ਦੀ ਅਜੇਤੂ ਬੜ੍ਹਤ ਹਾਸਲ ਕਰ ਲਈ ਹੈ। ਦੋਵਾਂ ਟੀਮਾਂ ਵਿਚਾਲੇ 26 ਦਸੰਬਰ ਤੋਂ ਪਹਿਲਾ ਟੈਸਟ ਖੇਡਿਆ ਜਾਵੇਗਾ।

ਨੋਟ- ਨਿਊਜ਼ੀਲੈਂਡ ਵਿਰੁੱਧ ਪਹਿਲੇ ਟੈਸਟ ਤੋਂ ਬਾਹਰ ਹੋਏ ਬਾਬਰ ਤੇ ਇਮਾਮ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


Gurdeep Singh

Content Editor

Related News