ਪ੍ਰਣੀਤ ਅਗਲੇ ਦੌਰ ''ਚ, ਵਰਮਾ ਨਿਊਜ਼ੀਲੈਂਡ ਓਪਨ ''ਚ ਹਾਰੇ

05/04/2018 4:51:00 PM

ਆਕਲੈਂਡ (ਬਿਊਰੋ)— ਬੀ. ਸਾਈ ਪ੍ਰਣੀਤ ਨਿਊਜ਼ੀਲੈਂਡ ਓਪਨ ਬੈਡਮਿੰਟਨ ਚੈਂਪੀਅਨਸ਼ਿਪ 'ਚ ਪੁਰਸ਼ ਸਿੰਗਲ ਵਰਗ ਦੇ ਸੈਮੀਫਾਈਨਲ 'ਚ ਪਹੁੰਚ ਗਏ ਹਨ। ਪ੍ਰਣੀਤ ਇਸ ਟੂਰਨਾਮੈਂਟ 'ਚ ਇਕੱਲੇ ਭਾਰਤੀ ਬਚੇ ਹਨ। ਤੀਜਾ ਦਰਜਾ ਪ੍ਰਾਪਤ ਪ੍ਰਣੀਤ ਨੇ 28 ਮਿੰਟ 'ਚ ਸ਼੍ਰੀਲੰਕਾ ਦੇ ਨਿਕੁਲਾ ਕਰੁਣਾਰਤਨੇ ਨੂੰ 21-7, 21-9 ਨਾਲ ਹਰਾਇਆ। ਹੁਣ ਉਹ ਇੰਡੋਨੇਸ਼ੀਆ ਦੇ ਜੋਨਾਥਨ ਕ੍ਰਿਸਟੀ ਨਾਲ ਖੇਡਣਗੇ।

ਪੰਜਵਾਂ ਦਰਜਾ ਪ੍ਰਾਪਤ ਸਮੀਰ ਵਰਮਾ ਨੂੰ ਦੋ ਵਾਰ ਦੇ ਓਲੰਪਿਕ ਚੈਂਪੀਅਨ ਲਿਨ ਡੈਨ ਨੇ ਹਰਾਇਆ। ਉਹ ਡੈਨ ਦੀ ਹਮਲਾਵਰ ਖੇਡ ਦਾ ਸਾਹਮਣਾ ਨਹੀਂ ਕਰ ਸਕੇ ਅਤੇ 19-21, 9-21 ਨਾਲ ਹਾਰ ਗਏ। ਹੁਣ ਡੈਨ ਦਾ ਸਾਹਮਣਾ ਕੋਰੀਆ ਦੇ ਕਵਾਂਗ ਹੀ ਹਿਯੋ ਨਾਲ ਹੋਵੇਗਾ। ਪੁਰਸ਼ ਡਬਲਜ਼ 'ਚ ਮਨੂ ਅੱਤਰੀ ਅਤੇ ਬੀ. ਸੁਮਿਤ ਰੇਡੀ ਕੁਆਰਟਰਫਾਈਨਲ 'ਚ ਹਾਰ ਕੇ ਬਾਹਰ ਹੋ ਗਏ ਹਨ। ਉਨ੍ਹਾਂ ਨੂੰ ਥਾਈਲੈਂਡ ਦੇ ਬੋਡਿਨ ਇਸਾਰਾ ਅਤੇ ਐੱਨ. ਫੁਆਂਗਫੁਆਪੇਤ ਨੇ 20-10, 21-15 ਨਾਲ ਹਰਾਇਆ।


Related News