ਪ੍ਰਣੀਤ ਟਾਪ-20 ''ਚ, ਯਾਮਾਗੁਚੀ ਬਣੀ ਨੰਬਰ 1
Tuesday, Jul 30, 2019 - 06:16 PM (IST)

ਸਪੋਰਟਸ ਡੈਸਕ— ਜਾਪਾਨ ਓਪਨ ਦੇ ਸੈਮੀਫਾਈਨਲ ਤੱਕ ਪੁੱਜਣ ਵਾਲੇ ਭਾਰਤ ਦੇ ਬੀ. ਸਾਈ. ਪ੍ਰਣੀਤ ਚਾਰ ਸਥਾਨ ਦੀ ਛਲਾਂਗ ਦੇ ਨਾਲ ਮੰਗਲਵਾਰ ਨੂੰ ਜਾਰੀ ਤਾਜ਼ਾ ਵਰਲਡ ਬੈਡਮਿੰਟਨ ਰੈਂਕਿੰਗ 'ਚ ਟਾਪ- 20 ਖਿਡਾਰੀਆਂ 'ਚ ਸ਼ਾਮਿਲ ਹੋ ਗਏ ਜਦ ਕਿ ਜਾਪਾਨ ਓਪਨ ਦਾ ਖਿਤਾਬ ਜਿੱਤਣ ਵਾਲੀ ਅਕਾਨੇ ਯਾਮਾਗੁਚੀ ਦੁਨੀਆ ਦੀ ਨੰਬਰ ਇਕ ਖਿਡਾਰੀ ਬਣ ਗਈਆਂ ਹਨ। ਪ੍ਰਣੀਤ ਜਾਪਾਨ ਓਪਨ ਦੇ ਸੈਮੀਫਾਈਨਲ 'ਚ ਪੁੱਜਣ ਵਾਲੇ ਇਕਮਾਤਰ ਭਾਰਤੀ ਖਿਡਾਰੀ ਸਨ। ਇਸ ਪ੍ਰਦਰਸ਼ਨ ਨਾਲ ਉਹ 19ਵੇਂ ਨੰਬਰ 'ਤੇ ਪਹੁੰਚ ਗਏ ਹਨ। ਪ੍ਰਣੀਤ ਇਸ ਤੋਂ ਪਹਿਲਾਂ ਇਸ ਸਾਲ ਅਪ੍ਰੈਲ ਦੇ ਸ਼ੁਰੂ 'ਚ 19ਵੇਂ ਨੰਬਰ 'ਤੇ ਪੁੱਜੇ ਸਨ ਤੇ ਇਸ ਤਰ੍ਹਾਂ ਉਨ੍ਹਾਂ ਨੇ ਆਪਣੀ ਸਭ ਤੋਂ ਉੱਤਮ ਰੈਂਕਿੰਗ ਦੀ ਮੁਕਾਬਲਾ ਕਰ ਲਈ। ਪੁਰਸ਼ ਵਰਗ 'ਚ ਭਾਰਤ ਦੇ ਕਿਦਾਂਬੀ ਸ਼੍ਰੀਕਾਂਤ ਆਪਣੇ 10ਵੇਂ ਤੇ ਸਮੀਰ ਵਰਮਾ 13ਵੇਂ ਸਥਾਨ 'ਤੇ ਬਰਕਰਾਰ ਹਨ। ਜਾਪਾਨ ਓਪਨ 'ਚ ਚੈਂਪੀਅਨ ਬਣੇ ਜਾਪਾਨ ਦੇ ਕੇਂਤੋ ਮੋਮੋਤਾ ਟਾਪ ਸਥਾਨ 'ਤੇ ਮਜਬੂਤੀ ਨਾਲ ਬਣੇ ਹੋਏ ਹਨ।
ਮਹਿਲਾ ਵਰਗ 'ਚ ਜਾਪਾਨ ਓਪਨ ਦੀ ਚੈਂਪੀਅਨ ਬਣੀ ਜਾਪਾਨ ਦੀ ਯਾਮਾਗੁਚੀ ਨੇ ਤਾਇਪੇ ਦੀ ਤਾਈ ਜੂ ਯਿੰਗ ਨੂੰ ਟਾਪ ਸਥਾਨ ਨਾਲ ਅਪਦਸਥ ਕਰ ਆਪਣੇ ਕਰੀਅਰ 'ਚ ਪਹਿਲੀ ਵਾਰ ਨੰਬਰ ਇਕ ਰੈਂਕਿੰਗ ਹਾਸਲ ਕਰ ਲਈ ਹੈ।