ਅਜਾਰੇਂਕਾ ਨੇ ਛੱਡਿਆ ਮੈਚ, ਮੁਗੁਰੂਜਾ ਬਣੀ ਚੈਂਪੀਅਨ

Monday, Apr 08, 2019 - 11:52 PM (IST)

ਅਜਾਰੇਂਕਾ ਨੇ ਛੱਡਿਆ ਮੈਚ, ਮੁਗੁਰੂਜਾ ਬਣੀ ਚੈਂਪੀਅਨ

ਲੰਡਨ - ਬੇਲਾਰੂਸ ਦੀ ਵਿਕਟੋਰੀਆ ਅਜਾਰੇਂਕਾ ਦੇ ਜ਼ਖ਼ਮੀ ਹੋਣ 'ਤੇ ਖ਼ਿਤਾਬੀ ਮੁਕਾਬਲੇ 'ਚੋਂ ਬਾਹਰ ਹੋਣ ਕਾਰਨ ਸਪੇਨ ਦੀ ਟੈਨਿਸ ਸਟਾਰ ਗਰਬਾਈਨੇ ਮੁਗੁਰੂਜਾ ਨੇ ਕਾਮਯਾਬੀ ਨਾਲ ਆਪਣੇ ਮੋਂਟੇਰੀ ਓਪਨ ਦੇ ਖ਼ਿਤਾਬ ਨੂੰ ਬਚਾਅ ਲਿਆ। ਜਿਸ ਸਮੇਂ ਅਜਾਰੇਂਕਾ ਜ਼ਖ਼ਮੀ ਹੋਈ ਉਸ ਸਮੇਂ ਮੁਗੁਰੂਜਾ 6-1, 3-1 ਨਾਲ ਅੱਗੇ ਚੱਲ ਰਹੀ ਸੀ। ਸੱਜੇ ਪੈਰ ਵਿਚ ਲੱਗੀ ਸੱਟ ਕਾਰਨ ਅਜਾਰੇਂਕਾ ਨੇ ਅੱਗੇ ਖੇਡਣ ਤੋਂ ਇਨਕਾਰ ਕਰ ਦਿੱਤਾ ਜਿਸ ਤੋਂ ਬਾਅਦ ਮਗੁਰੂਜਾ ਨੇ ਖ਼ਿਤਾਬ 'ਤੇ ਕਬਜ਼ਾ ਕਰ ਲਿਆ । ਮੁਕਾਬਲੇ ਤੋਂ ਬਾਅਦ ਭਾਵੁਕ ਅਜਾਰੇਂਕਾ ਨੇ ਕਿਹਾ ਕਿ ਇਹ ਬਦਕਿਸਮਤੀ ਹੈ ਕਿ ਮੈਂ ਇਸ ਮੁਕਾਬਲੇ ਵਿਚ ਆਪਣਾ ਸਰਬੋਤਮ ਨਹੀਂ ਦੇ ਸਕੀ ਪਰ ਮੈਂ ਆਪਣੀ ਸਰਬੋਤਮ ਕੋਸ਼ਿਸ਼ ਕੀਤੀ। ਮੈਂ ਆਪਣੇ ਪੁੱਤਰ ਲਿਓ ਦਾ ਧੰਨਵਾਦ ਕਰਨਾ ਚਾਹਾਂਗੀ ਜੋ ਇਸ ਸਮੇਂ ਮੇਰੇ ਨਾਲ ਨਹੀਂ ਹੈ। ਇਸ ਮੌਕੇ 'ਤੇ ਪ੍ਰਸ਼ੰਸਕਾਂ ਨੇ ਵਿਕਾ-ਵਿਕਾ ਦਾ ਨਾਅਰਾ ਲਾ ਕੇ ਅਜਾਰੇਂਕਾ ਦਾ ਹੌਸਲਾ ਵਧਾਇਆ। ਦਸੰਬਰ 2016 ਵਿਚ ਪੁੱਤਰ ਨੂੰ ਜਨਮ ਦੇਣ ਤੋਂ ਬਾਅਦ ਅਜਾਰੇਂਕਾ ਪਹਿਲੀ ਵਾਰ ਕਿਸੇ ਡਬਲਯੂ.ਟੀ.ਏ. ਟੂਰਨਾਮੈਂਟ ਦੇ ਫਾਈਨਲ 'ਚ ਪਹੁੰਚੀ ਸੀ। ਸੈਮੀਫਾਈਨਲ ਵਿਜ ਅਜਾਰੇਂਕਾ ਨੇ ਚੋਟੀ ਦਾ ਦਰਜਾ ਹਾਸਲ ਏਂਜੇਲਿਕ ਕਰਬਰ ਨੂੰ 6-4, 4-6, 6-1 ਨਾਲ ਹਰਾ ਕੇ ਫਾਈਨਲ ਵਿਚ ਥਾਂ ਬਣਾਈ ਸੀ। ਉਥੇ ਮੁਗੂਰੂਜਾ ਨੇ ਸਲੋਵਕ ਮਾਗਦਾਲੇਨਾ ਨੂੰ ਆਸਾਨੀ ਨਾਲ 6-2, 6-3 ਨਾਲ ਹਰਾ ਕੇ ਫਾਈਨਲ ਦੀ ਟਿਕਟ ਕਟਾਈ ਸੀ।

PunjabKesari


author

Gurdeep Singh

Content Editor

Related News