ਆਜ਼ਾਦ ਪੰਚਾਟ ਨੇ ਸਾਬਕਾ ਸ਼੍ਰੀਲੰਕਾਈ ਖਿਡਾਰੀ ਲੋਕੂਹੇਟਿਗੋ ਨੂੰ ਆਈ.ਸੀ.ਸੀ. ਖੇਡ ਜ਼ਾਬਤੇ ਦੇ ਤਹਿਤ ਦੋਸ਼ੀ ਪਾਇਆ

Friday, Jan 29, 2021 - 02:27 AM (IST)

ਆਜ਼ਾਦ ਪੰਚਾਟ ਨੇ ਸਾਬਕਾ ਸ਼੍ਰੀਲੰਕਾਈ ਖਿਡਾਰੀ ਲੋਕੂਹੇਟਿਗੋ ਨੂੰ ਆਈ.ਸੀ.ਸੀ. ਖੇਡ ਜ਼ਾਬਤੇ ਦੇ ਤਹਿਤ ਦੋਸ਼ੀ ਪਾਇਆ

ਦੁਬਈ– ਸ਼੍ਰੀਲੰਕਾ ਦੇ ਸਾਬਕਾ ਤੇਜ਼ ਗੇਂਦਬਾਜ਼ ਦਿਲਹਾਰਾ ਲੋਕੂਹੇਟਿਗੋ ਨੂੰ ਵੀਰਵਾਰ ਨੂੰ ਆਜ਼ਾਦ ਪੰਚਾਟ ਦੀ ਸੁਣਵਾਈ ਤੋਂ ਬਾਅਦ ਆਈ. ਸੀ. ਸੀ. ਭ੍ਰਿਸ਼ਟਾਚਾਰ ਰੋਕੂ ਜ਼ਾਬਤੇ ਦੇ ਤਹਿਤ 3 ਨਿਯਮਾਂ ਦੀ ਉਲੰਘਣਾ ਦਾ ਦੋਸ਼ੀ ਪਾਇਆ ਗਿਆ। ਲੋਕੂਹੇਟਿਗੋ ’ਤੇ ਕੌਮਾਂਤਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੀ ਭ੍ਰਿਸ਼ਟਾਚਾਰ ਰੋਕੂ ਸੰਸਥਾ ਦੇ ਨਿਯਮ ਨਵੰਬਰ 2019 ਵਿਚ ਸੰਯੁਕਤ ਅਰਬ ਅਮੀਰਾਤ ਵਿਚ 2017 ਵਿਚ ਹੋਏ ਟੀ-20 ਟਰਨਾਮੈਂਟ ਦੌਰਾਨ ਮੈਚ ਫਿਕਸਿੰਗ ਵਿਚ ਸ਼ਾਮਲ ਹੋਣ ਦੇ ਦੋਸ਼ ਲਾਏ ਸਨ। ਸ਼੍ਰੀਲੰਕਾਈ ਟੀਮ ਨੇ ਇਸ ਟੂਰਨਾਮੈਂਟ ਵਿਚ ਹਿੱਸਾ ਲਿਆ ਸੀ। ਲੋਕੂਹੇਟਿਗੋ ਨੂੰ ਐਮੀਰੇਟਸ ਕ੍ਰਿਕਟ ਬੋਰਡ (ਈ. ਸੀ. ਬੀ.) ਵਲੋਂ ਆਈ. ਸੀ. ਸੀ. ਵਲੋਂ ਈ. ਸੀ. ਬੀ. ਦੇ ਟੀ-10 ਲੀਗ ਵਿਚ ਹਿੱਸੇਦਾਰੀ ਲਈ ਭ੍ਰਿਸ਼ਟਾਚਾਰ ਰੋਕੂ ਸੰਸਥਾ ਦੇ ਤਿੰਨ ਨਿਯਮਾਂ ਦੀ ਉਲੰਘਣਾ ਲਈ ਵੀ ਦੋਸ਼ੀ ਪਾਇਆ ਗਿਆ ਸੀ ਤੇ ਇਸਦੀ ਕਾਰਵਾਈ ਚੱਲ ਰਹੀ ਹੈ। ਸ਼੍ਰੀਲੰਕਾ ਦੇ ਲਈ 9 ਵਨ ਡੇ ਤੇ ਦੋ ਟੀ-20 ਕੌਮਾਂਤਰੀ ਮੈਚ ਖੇਡ ਚੁੱਕੇ ਲੋਕੂਹੇਟਿਗੋ ਨੂੰ ਆਜ਼ਾਦ ਭ੍ਰਿਸ਼ਟਾਚਾਰ ਰੋਕੂ ਪੰਚਾਟ ਦੇ ਸਾਹਮਣੇ ਸੁਣਵਾਈ ਵਿਚ ਸਾਰੇ ਦੋਸ਼ਾਂ ਦਾ ਦੋਸ਼ੀ ਪਾਇਆ ਗਿਆ ਸੀ। ਆਸਟਰੇਲੀਆ ਵਿਚ ਵਸਿਆ ਲੋਕੂਹੇਟਿਗੋ ਸਸਪੈਂਡ ਰਹੇਗਾ ਤੇ ਅੱਗੇ ਉਸਦੀ ਪਾਬੰਦੀ ਤੈਅ ਹੋਵੇਗੀ।
 


author

Inder Prajapati

Content Editor

Related News