ਦੁਨੀਆ ਦੀ ਸਭ ਤੋਂ ਫਿੱਟ ਮਹਿਲਾ ਐਥਲੀਟ ਟੀਆ ਕਲੇਅਰ ਨੇ ਲਿਖੀ ਆਟੋਬਾਇਓਗ੍ਰਾਫੀ
Monday, Nov 11, 2019 - 06:52 PM (IST)

ਨਵੀਂ ਦਿੱਲੀ : ਦੁਨੀਆ ਦੀ ਸਭ ਤੋਂ ਫਿੱਟ ਮਹਿਲਾ ਐਥਲੀਟ ਟੀਆ ਕਲੇਅਰ ਨੇ ਆਪਣੀ ਜਰਨੀ 'ਤੇ ਆਟੋਬਾਇਓਗ੍ਰਾਫੀ ਲਿਖੀ ਹੈ। 2017 ਤੋਂ ਲੈ ਕੇ 2019 ਤਕ ਰਿਕਰਾਡ 3 ਵਾਰ ਕ੍ਰਾਸਫਿੱਟ ਵੂਮੈਨ ਚੈਂਪੀਅਨ ਬਣਨ ਵਾਲੀ ਟੀਆ ਪਹਿਲੀ ਮਹਿਲਾ ਐਥਲੀਟ ਹੈ। ਆਸਟਰੇਲੀਆ ਵਿਚ ਜਨਮੀ ਟੀਆ ਨੇ 2018 ਦੀਆਂ ਕਾਮਨਵੈਲਥ ਖੇਡਾਂ ਵਿਚ ਸੋਨ ਤਮਾਗ ਜਿੱਤਿਆ ਸੀ। ਉਸ ਨੇ ਆਪਣੀ ਆਟੋਬਾਇਓਗ੍ਰਾਫੀ ਲਾਂਚ ਕਰਦੇ ਹੋਏ ਸੋਸ਼ਲ ਮੀਡੀਆ 'ਤੇ ਲਿਖਿਆ, ''ਮੈਂ ਕੱਲ ਆਪਣੀ ਪਹਿਲੀ ਕਿਤਾਬ 'ਹਾਓ ਆਈ ਬਿਕਮ ਫਿਟਿਸਟ ਵੂਮੈਨ ਆਨ ਆਰਥ' ਉੱਤੇ ਦਸਤਖਤ ਕੀਤੇ ਹਨ। ਤਦ ਉੱਥੇ ਮੈਨੂੰ ਮਿਲਣ ਲਈ ਇੰਨੀ ਵੱਡੀ ਭੀੜ ਸੀ ਕਿ ਮੈਂ ਦੇਖ ਕੇ ਹੈਰਾਨ ਰਹਿ ਗਈ। ਮੈਂ ਹਰ ਕਿਸੇ ਨਾਲ ਨਹੀਂ ਮਿਲ ਸਕੀ ਪਰ ਮੈਂ ਇਹ ਤੈਅ ਕੀਤਾ ਕਿ ਸਾਰਿਆ ੰਦਾ ਧੰਨਵਾਦ ਜ਼ਰੂਰ ਕਰਾਂਗਾ। ਸਾਰਿਆਂ ਨੂੰ ਧੰਨਵਾਦ।''
ਟੀਆ ਨੇ 2013 ਵਿਚ ਪਹਿਲੀ ਵਾਰ ਕ੍ਰਾਸਫਿਟ ਚੈਂਪੀਅਨਸ਼ਿਪ ਵਿਚ ਬਤੌਰ ਰਨਰ ਹਿੱਸਾ ਲਿਆ ਸੀ। ਉਹ ਤਦ ਓਵਰਆਲ 5954ਵੇਂ ਸਥਾਨ 'ਤੇ ਰਹੀ ਸੀ। ਇਸ ਤੋਂ ਬਾਅਦ ਉਹ ਸਖਤ ਪ੍ਰੈਕਟਿਸ ਦੇ ਨਾਲ ਇਕ ਹੀ ਸਾਲ ਵਿਚ ਇਹ ਸਥਾਨ 241 ਤਕ ਲੈ ਆਈ। 2017 ਵਿਚ ਉਸ ਨੇ ਜਾਦੂਈ ਪ੍ਰਦਰਸ਼ਨ ਕਰਦਿਆਂ 82ਵੇਂ ਸਥਾਨ ਤੋਂ ਪਹਿਲੇ ਸਥਾਨ 'ਤੇ ਕਬਜ਼ਾ ਕਰਨ ਵਿਚ ਸਫਲਤਾ ਹਾਸਲ ਕੀਤੀ। ਇਸ ਦੇ ਅਗਲੇ ਦੋ ਸਾਲ ਉਹ ਅੱੱਵਲ ਰਹੀ ਜਿਹੜਾ ਕਿ ਕ੍ਰਾਸਫਿਟ ਦਾ ਰਿਕਰਾਡ ਹੈ। 5 ਫੁੱਟ 4 ਇੰਚ ਦੀ ਇਸ ਕਵੀਂਸਲੈਂਡ ਬਿਊਟੀ ਨੂੰ ਕ੍ਰਾਸਫਿਟ ਕੰਪੀਟੀਸ਼ਨ ਦੌਰਾਨ 80 ਕਿਲੋ ਭਾਰ ਵਰਗ ਚੁੱਕਦੇ ਹੋਏ ਦੇਖ ਕੇ ਆਸਟਰੇਲੀਆ ਦੇ ਵੇਟਲਿਫਟਿੰਗ ਕੋਚ ਮਾਈਲਸ ਵਿਡਾਲ ਨੇ ਓਲੰਪਿਕ ਲਈ ਤਿਆਰੀ ਕਰਨ ਦੀ ਸਲਾਹ ਦਿੱਤੀ ਸੀ। ਇਸ਼ ਤੋਂ ਬਾਅਦ ਟੀਆ ਨੇ ਆਪਣੇ ਪਤੀ ਸ਼ੇਨ ਦੇ ਨਾਲ 18 ਮਹੀਨਿਆਂ ਦੀ ਸਖਤ ਮਿਹਨਤ ਤੋਂ ਬਾਅਦ ਆਸਟਰੇਲੀਆ ਵਲੋਂ ਓਲੰਪਿਕ ਵਿਚ ਹਿੱਸਾ ਲਿਆ ਸੀ।