ਆਸਟਰੇਲੀਆਈ ਟੈਸਟ ਸਪਿਨਰ ਨਾਥਨ ਲਿਓਨ ਸਿਰ 'ਤੇ ਸੱਟ ਦਾ ਸ਼ਿਕਾਰ
Wednesday, Oct 20, 2021 - 07:25 PM (IST)
ਮੈਲਬੋਰਨ- ਆਸਟਰੇਲੀਆ ਦੇ ਟੈਸਟ ਸਪਿਨਰ ਨਾਥਨ ਲਿਓਨ ਨਿਊ ਸਾਊਥ ਵੇਲਸ ਦੇ ਆਪਣੀ ਟੀਮਾਂ ਦੇ ਟ੍ਰਾਇਲ ਮੈਚ ਦੇ ਦੌਰਾਨ 'ਹਲਕੇ ਕਨਕਸ਼ਨ (ਸਿਰ 'ਚ ਸੱਟ ਲੱਗਣ ਨਾਲ ਬੇਹੋਸ਼ੀ ਜਿਹੀ ਸਥਿਤੀ)' ਦਾ ਸ਼ਿਕਾਰ ਹੋ ਗਏ ਪਰ ਉਨ੍ਹਾਂ ਦੇ ਅਗਲੇ ਹਫਤੇ ਸ਼ੇਫੀਲਡ ਸ਼ੀਲਡ ਦੇ ਪਹਿਲੇ ਮੈਚ ਦੇ ਲਈ ਉਪਲਬਧ ਰਹਿਣ ਦੀ ਉਮੀਦ ਹੈ। ਸਾਵਧਾਨੀ ਦੇ ਤੌਰ 'ਤੇ ਲਿਓਨ ਨੂੰ ਮੰਗਲਵਾਰ ਨੂੰ ਤਿੰਨ ਰੋਜ਼ਾ ਮੈਚ ਦੇ ਬਾਕੀ ਹਿੱਸੇ ਤੋਂ ਹਟਾ ਲਿਆ ਗਿਆ।
ਕ੍ਰਿਕਟ ਨਿਊ ਸਾਊਥ ਵੇਲਸ ਨੇ ਕਿਹਾ ਕਿ ਐੱਨ. ਐੱਸ. ਡਬਲਯੂ. ਦੀਆਂ ਟੀਮਾਂ ਵਿਚਾਲੇ ਕੱਲ੍ਹ ਸ਼ੁਰੂ ਹੋਏ ਤਿੰਨ ਰੋਜ਼ਾ ਟ੍ਰਾਇਲ ਮੈਚ ਦੇ ਦੌਰਾਨ ਟੈਸਟ ਸਪਿਨਰ ਨਾਥਨ ਲਿਓਨ ਹਲਕੇ ਕਨਕਸ਼ਨ ਦਾ ਸ਼ਿਕਾਰ ਹੋ ਗਏ। ਉਨ੍ਹਾਂ ਕਿਹਾ ਕਿ ਲਿਓਨ ਨੂੰ ਫੀਲਡਿੰਗ ਕਰਦੇ ਹੋਏ ਸੱਟ ਲੱਗੀ ਹੈ, ਉਨ੍ਹਾਂ ਨੇ 20 ਓਵਰ (79 ਦੌੜਾਂ 'ਤੇ ਇਕ ਵਿਕਟ) ਗੇਂਦਬਾਜ਼ੀ ਕੀਤੀ ਤੇ ਉਨ੍ਹਾਂ ਦੇ ਅਗਲੇ ਹਫ਼ਤੇ ਸ਼ੇਫੀਲਡ ਸ਼ੀਲਡ ਦੇ ਸ਼ੁਰੂਆਤੀ ਮੈਚ 'ਚ ਖੇਡਣ ਦੀ ਉਮੀਦ ਹੈ। 33 ਸਾਲਾ ਆਫ ਸਪਿਨਰ ਲਿਓਨ ਨੇ 2011 'ਚ ਡੈਬਿਊ ਦੇ ਬਾਅਦ ਹੁਣ ਤਕ 100 ਟੈਸਟ 'ਚ 399 ਵਿਕਟਾਂ ਝਟਕਾਈਆਂ।