ਦੂਜੇ ਟੈਸਟ ਮੈਚ ਤੋਂ ਪਹਿਲਾਂ ਗ਼ੁੱਸੇ ''ਚ ਸਨ ਆਸਟਰੇਲੀਆਈ ਕਪਤਾਨ ਪੈਟ ਕਮਿੰਸ

Sunday, Dec 26, 2021 - 03:17 PM (IST)

ਦੂਜੇ ਟੈਸਟ ਮੈਚ ਤੋਂ ਪਹਿਲਾਂ ਗ਼ੁੱਸੇ ''ਚ ਸਨ ਆਸਟਰੇਲੀਆਈ ਕਪਤਾਨ ਪੈਟ ਕਮਿੰਸ

ਸਪੋਰਟਸ ਡੈਸਕ- ਆਸਟਰੇਲੀਆ ਦੇ ਕਪਤਾਨ ਪੈਟ ਕਮਿੰਸ ਤਦ ਗ਼ੁੱਸੇ 'ਚ ਲਾਲ-ਪੀਲੇ ਹੋ ਗਏ ਸਨ ਜਦੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਡਿਨਰ ਲਈ ਬਾਹਰ ਜਾਣਾ ਉਸ ਨੂੰ ਮਹਿੰਗਾ ਪੈ ਜਾਵੇਗਾ ਅਤੇ ਕੋਵਿਡ-19 ਨਾਲ ਪੀੜਤ ਵਿਅਕਤੀ ਦੇ ਸੰਪਰਕ ਵਿਚ ਆਉਣ ਕਾਰਨ ਉਹ ਐਡੀਲੇਡ ਵਿਚ ਦੂਜੇ ਏਸ਼ੇਜ਼ ਟੈਸਟ ਮੈਚ ਵਿਚ ਨਹੀਂ ਖੇਡ ਸਕਣਗੇ। 

ਕਮਿੰਸ ਦੂਜੇ ਟੈਸਟ ਮੈਚ ਤੋਂ ਪਹਿਲਾਂ ਆਪਣੇ ਦੋਸਤ ਹੈਰੀ ਕਾਨਵੇ ਨਾਲ ਐਡੀਲੇਡ ਦੇ ਇਕ ਹੋਟਲ ਵਿਚ ਡਿਨਰ ਲਈ ਗਏ ਸਨ। ਉਨ੍ਹਾਂ ਦੇ ਨਜ਼ਦੀਕ ਟੇਬਲ ’ਤੇ ਬੈਠੇ ਇਕ ਵਿਅਕਤੀ ਦੀ ਕੋਵਿਡ ਪਾਜ਼ੇਟਿਵ ਦੇ ਰੂਪ ਵਿਚ ਪਛਾਣ ਕੀਤੀ ਗਈ ਸੀ। ਕਮਿੰਸ ਨੇ ਕਿਹਾ ਕਿ ਮੈਂ ਅਸਲ ਵਿਚ ਬਹੁਤ ਗ਼ੁੱਸੇ ਵਿਚ ਸੀ, ਪਰ ਮੈਂ ਨਹੀਂ ਜਾਣਦਾ ਸੀ ਕਿ ਮੈਂ ਕਿਸ ’ਤੇ ਗ਼ੁੱਸਾ ਹਾਂ। ਕਿਸੇ ’ਤੇ ਦੋਸ਼ ਨਹੀਂ ਲਾਇਆ ਜਾ ਸਕਦਾ ਸੀ। 

ਇਕ ਵਾਰ ਜਦੋਂ ਸਪੱਸ਼ਟ ਹੋ ਗਿਆ ਤਾਂ ਫਿਰ ਤੁਹਾਨੂੰ ਨਿਯਮਾਂ ਅਨੁਸਾਰ ਚੱਲਣਾ ਜ਼ਰੂਰੀ ਸੀ। ਤੁਹਾਨੂੰ ਉਨ੍ਹਾਂ ਦਾ ਪਾਲਣ ਕਰਨਾ ਹੋਵੇਗਾ। ਕਮਿੰਸ ਦਾ ਆਰਟੀ-ਪੀਸੀਆਰ ਟੈਸਟ ਨੈਗੇਟਿਵ ਆਇਆ ਸੀ ਪਰ ਦੱਖਣੀ ਆਸਟਰੇਲੀਆ ਦੇ ਕੋਵਿਡ-19 ਦੇ ਨਿਯਮਾਂ ਦੇ ਅਨੁਸਾਰ ਉਨ੍ਹਾਂ ਨੂੰ ਵੱਖ-ਵੱਖ ਰਹਿਣ ਲਈ ਕਿਹਾ ਗਿਆ ਸੀ ਜਿਸ ਕਾਰਨ ਉਨ੍ਹਾਂ ਨੂੰ ਐਡੀਲੇਡ ਟੈਸਟ ਦੀ ਸਵੇਰੇ ਟੀਮ ’ਚੋਂ ਬਾਹਰ ਹੋਣਾ ਪਿਆ। ਕਮਿੰਸ ਨੇ ਕਿਹਾ ਕਿ ਅਸੀਂ ਜਾਣਦੇ ਸੀ ਕਿ ਸੀਰੀਜ਼ ਦੇ ਦਰਮਿਆਨ ਵੀ ਕਦੇ ਅਜਿਹਾ ਹੋ ਸਕਦਾ ਹੈ ਪਰ ਮੈਨੂੰ ਵਿਸ਼ਵਾਸ ਨਹੀਂ ਸੀ ਕਿ ਅਜਿਹਾ ਮੇਰੇ ਨਾਲ ਹੋਵੇਗਾ।


author

Tarsem Singh

Content Editor

Related News