ਕੋਰੋਨਾ ਦੇ ਕਾਰਣ ਆਸਟਰੇਲੀਆ-ਜ਼ਿੰਬਾਬਵੇ ਵਨ ਡੇ ਸੀਰੀਜ਼ ਮੁਲਤਵੀ

07/01/2020 1:52:01 AM

ਮੈਲਬੋਰਨ– ਆਸਟਰੇਲੀਆ ਤੇ ਜ਼ਿੰਬਾਬਵੇ ਵਿਚਾਲੇ ਅਗਸਤ ਵਿਚ ਹੋਣ ਵਾਲੀ ਵਨ ਡੇ ਸੀਰੀਜ਼ ਨੂੰ ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਣ ਮੁਲਤਵੀ ਕਰ ਦਿੱਤਾ ਗਿਆ ਹੈ। ਕ੍ਰਿਕਟ ਆਸਟਰੇਲੀਆ ਨੇ ਮੰਗਲਵਾਰ ਨੂੰ ਇਸਦੀ ਪੁਸ਼ਟੀ ਕੀਤੀ। ਆਸਟਰੇਲੀਆ ਵਿਚ ਦੋਵਾਂ ਦੇਸ਼ਾਂ ਵਿਚਾਲੇ 3 ਵਨ ਡੇ ਮੈਚ 9, 12 ਤੇ 15 ਅਗਸਤ ਨੂੰ ਹੋਣੇ ਸਨ। ਇਸ ਤੋਂ ਪਹਿਲਾਂ ਜ਼ਿੰਬਾਬਵੇ ਕ੍ਰਿਕਟ ਟੀਮ 2003-04 ਵਿਚ ਆਸਟਰੇਲੀਆਈ ਦੌਰੇ ’ਤੇ ਆਈ ਸੀ ਤੇ ਉਸ ਸਮੇਂ ਦੋਵਾਂ ਟੀਮਾਂ ਵਿਚਾਲੇ ਦੋ ਮੈਚਾਂ ਦੀ ਟੈਸਟ ਸੀਰੀਜ਼ ਹੋਈ ਸੀ। ਇਸ ਤੋਂ ਤੁਰੰਤ ਬਾਅਦ ਭਾਰਤ, ਆਸਟਰੇਲੀਆ ਤੇ ਜ਼ਿੰਬਾਬਵੇ ਵਿਚਾਲੇ ਤਿਕੋਣੀ ਸੀਰੀਜ਼ ਹੋਈ ਸੀ।


Gurdeep Singh

Content Editor

Related News