ਕੋਰੋਨਾ ਵਾਇਰਸ ਦੇ ਚੱਲਦੇ ਆਸਟਰੇਲੀਆਈ ਮਹਿਲਾ ਕ੍ਰਿਕਟ ਟੀਮ ਦਾ ਅਫਰੀਕੀ ਦੌਰਾ ਮੁਲਤਵੀ

Friday, Mar 13, 2020 - 12:37 PM (IST)

ਕੋਰੋਨਾ ਵਾਇਰਸ ਦੇ ਚੱਲਦੇ ਆਸਟਰੇਲੀਆਈ ਮਹਿਲਾ ਕ੍ਰਿਕਟ ਟੀਮ ਦਾ ਅਫਰੀਕੀ ਦੌਰਾ ਮੁਲਤਵੀ

ਸਪੋਰਟਸ ਡੈਸਕ : ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਵਾਇਰਸ ਨੂੰ ਆਧਿਕਾਰਿਕ ਤੌਰ ’ਤੇ ਵਿਸ਼ਵ ਮਹਾਮਾਰੀ ਐਲਾਨ ਕਰ ਦਿੱਤਾ ਹੈ, ਦੇਸ਼ਾਂ ਨੇ ਆਪਣੇ ਅੰਤਰਰਾਸ਼ਟਰੀ ਬਾਰਡਰ ਬੰਦ ਕਰ ਦਿੱਤੇ ਹਨ। ਅਜਿਹੇ ’ਚ ਜੇਕਰ ਕ੍ਰਿਕਟ ਦੀ ਗੱਲ ਕਰੀਏ ਤਾਂ ਮਹਿਲਾ ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਆਸਟਰੇਲੀਆ ਮਹਿਲਾ ਕ੍ਰਿਕਟ ਟੀਮ ਦਾ ਦੱਖਣੀ ਅਫਰੀਕੀ ਦੌਰਾ ਕੋਰੋਨਾ ਦੀ ਵਜ੍ਹਾ ਕਰਕੇ ਰੱਦ ਹੋ ਗਿਆ ਹੈ। ਜਿਸ ਦੀ ਸੂਚਨਾ ਕ੍ਰਿਕਟ ਆਸਟਰੇਲੀਆ ਨੇ ਸੋਸ਼ਲ ਮੀਡੀਆ ’ਤੇ ਦਿੱਤੀ।PunjabKesari  ਦਰਅਸਲ ਕ੍ਰਿਕਟ ਆਸਟਰੇਲੀਆ ਨੇ ਟਵਿਟਰ ’ਤੇ ਟਵੀਟ ਕਰਦੇ ਹੋਏ ਲਿਖਿਆ, ਕ੍ਰਿਕਟ ਆਸਟਰੇਲੀਆ ਨੇ ਅੱਜ ਸਵੇਰੇ ਐਲਾਨ ਕੀਤਾ ਹੈ ਕਿ ਦੱਖਣੀ ਅਫਰੀਕਾ ਦੇ ਸਾਡੇ ਅਗਲੇ ਦੌਰੇ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਦਸ ਦੇਈਏ ਕਿ ਇਸ ਦੌਰੇ ’ਤੇ ਮਹਿਲਾ ਟੀਮ ਨੂੰ ਤਿੰਨ ਵਨ-ਡੇ ਅਤੇ ਤਿੰਨ ਟੀ-20 ਮੈਚ ਖੇਡਣ ਸਨ। ਸ਼ੈਡਿਊਲ ਮੁਤਾਬਕ ਵਨ-ਡੇ ਸੀਰੀਜ਼ ਦਾ ਪਹਿਲਾ ਮੈਚ ਡਰਬਨ, ਦੂਜਾ ਮੈਚ ਪੀਟਰਮਾਰਿਟਸਬਰਗ ਅਤੇ ਤੀਜਾ ਵਨ-ਡੇ ਮੈਚ ਈਸਟ ਲੰਡਨ ’ਚ ਖੇਡਿਆ ਜਾਣਾ ਸੀ ਜਦ ਕਿ ਟੀ-20 ਸੀਰੀਜ਼ ਦੀ ਸ਼ੁਰੂਆਤ 31 ਮਾਰਚ ਤੋਂ ਹੋਣੀ ਸੀ।


Related News