ਆਸਟ੍ਰੇਲੀਆ ਦੌਰਾ ਵਿਸ਼ਵ ਕੱਪ ਤੋਂ ਪਹਿਲਾਂ ਆਪਣਾ ਮੁਲਾਂਕਣ ਕਰਨ ਦਾ ਵਧੀਆ ਮੌਕਾ : ਹਰਮਨਪ੍ਰੀਤ

Saturday, Nov 19, 2022 - 09:55 PM (IST)

ਆਸਟ੍ਰੇਲੀਆ ਦੌਰਾ ਵਿਸ਼ਵ ਕੱਪ ਤੋਂ ਪਹਿਲਾਂ ਆਪਣਾ ਮੁਲਾਂਕਣ ਕਰਨ ਦਾ ਵਧੀਆ ਮੌਕਾ : ਹਰਮਨਪ੍ਰੀਤ

ਬੈਂਗਲੁਰੂ : ਭਾਰਤੀ ਹਾਕੀ ਟੀਮ ਦੇ ਕਪਤਾਨ ਅਤੇ ਅਨੁਭਵੀ ਡਰੈਗ ਫਲਿੱਕਰ ਹਰਮਨਪ੍ਰੀਤ ਸਿੰਘ ਨੇ ਕਿਹਾ ਕਿ ਆਸਟਰੇਲੀਆ ਦੌਰਾ ਟੀਮ ਲਈ ਜਨਵਰੀ ਵਿੱਚ ਓਡੀਸ਼ਾ ਵਿੱਚ ਹੋਣ ਵਾਲੇ ਐਫਆਈਐਚ ਵਿਸ਼ਵ ਕੱਪ ਤੋਂ ਪਹਿਲਾਂ ਆਪਣੀ ਤਾਕਤ ਅਤੇ ਕਮਜ਼ੋਰੀਆਂ ਦਾ ਮੁਲਾਂਕਣ ਕਰਨ ਦਾ ਵਧੀਆ ਮੌਕਾ ਹੈ। 23 ਮੈਂਬਰੀ ਭਾਰਤੀ ਟੀਮ 5 ਮੈਚਾਂ ਦੀ ਸੀਰੀਜ਼ ਲਈ ਸ਼ਨੀਵਾਰ ਨੂੰ ਆਸਟ੍ਰੇਲੀਆ ਲਈ ਰਵਾਨਾ ਹੋਈ।

ਵਿਸ਼ਵ ਕੱਪ ਅਗਲੇ ਸਾਲ 13 ਤੋਂ 29 ਜਨਵਰੀ ਤੱਕ ਭੁਵਨੇਸ਼ਵਰ ਅਤੇ ਰਾਉਰਕੇਲਾ ਵਿੱਚ ਖੇਡਿਆ ਜਾਵੇਗਾ। ਹਰਮਨਪ੍ਰੀਤ ਨੇ ਕਿਹਾ ਕਿ ਇਹ ਸਾਡੇ ਲਈ ਖੁਦ ਨੂੰ ਪਰਖਣ ਦਾ ਵਧੀਆ ਮੌਕਾ ਹੈ। ਵਿਸ਼ਵ ਕੱਪ ਤੋਂ ਪਹਿਲਾਂ ਸਾਨੂੰ ਪਤਾ ਲੱਗ ਜਾਵੇਗਾ ਕਿ ਅਸੀਂ ਕਿੱਥੇ ਹਾਂ।

 ਉਸ ਨੇ ਕਿਹਾ ਕਿ ਆਸਟਰੇਲੀਆ ਖਿਤਾਬ ਦੇ ਮਜ਼ਬੂਤ ਦਾਅਵੇਦਾਰਾਂ ਵਿੱਚੋਂ ਹੈ ਅਤੇ ਉਸ ਖ਼ਿਲਾਫ਼ ਖੇਡਣ ਨਾਲ ਯਕੀਨੀ ਤੌਰ ’ਤੇ ਮਦਦ ਮਿਲੇਗੀ। ਅਸੀਂ 2018 ਗੋਲਡ ਕੋਸਟ ਰਾਸ਼ਟਰਮੰਡਲ ਖੇਡਾਂ ਤੋਂ ਬਾਅਦ ਆਸਟ੍ਰੇਲੀਆ ਨਹੀਂ ਗਏ ਹਾਂ। ਅਸੀਂ ਆਸਟ੍ਰੇਲੀਆ 'ਚ ਖੇਡਣ ਲਈ ਉਤਸ਼ਾਹਿਤ ਹਾਂ। 


author

Tarsem Singh

Content Editor

Related News