ਆਸਟਰੇਲੀਆ ਦਾ ਭਾਰਤ ਦੌਰਾ 24 ਫਰਵਰੀ ਤੋਂ, ਜਾਣੋ ਕਦੋਂ ਅਤੇ ਕਿੱਥੇ ਹੋਣਗੇ ਮੈਚ

Thursday, Jan 10, 2019 - 05:29 PM (IST)

ਆਸਟਰੇਲੀਆ ਦਾ ਭਾਰਤ ਦੌਰਾ 24 ਫਰਵਰੀ ਤੋਂ, ਜਾਣੋ ਕਦੋਂ ਅਤੇ ਕਿੱਥੇ ਹੋਣਗੇ ਮੈਚ

ਨਵੀਂ ਦਿੱਲੀ— ਬੀ.ਸੀ.ਸੀ.ਆਈ. ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਆਸਟਰੇਲੀਆ ਦੇ ਭਾਰਤ 'ਚ ਸੀਮਿਤ ਓਵਰ ਦੌਰੇ ਦੇ ਪਹਿਲੇ ਮੈਚ ਦੀ ਮੇਜ਼ਬਾਨੀ ਬੈਂਗਲੁਰੂ ਕਰੇਗਾ ਜਿਸ 'ਚ 24 ਫਰਵਰੀ ਨੂੰ ਟੀ-20 ਕੌਮਾਂਤਰੀ ਮੈਚ ਖੇਡਿਆ ਜਾਵੇਗਾ। ਦੂਜਾ ਟੀ-20 ਕੌਮਾਂਤਰੀ ਮੈਚ 27 ਫਰਵਰੀ ਨੂੰ ਵਿਸ਼ਾਖਾਪਟਨਮ 'ਚ ਖੇਡਿਆ ਜਾਵੇਗਾ।
PunjabKesari
ਇਸ ਤੋਂ ਬਾਅਦ ਵਨ ਡੇ ਮੈਚ ਹੋਣਗੇ। ਪਹਿਲਾ ਵਨ ਡੇ 2 ਮਾਰਚ ਨੂੰ ਹੈਦਰਾਬਾਦ 'ਚ ਆਯੋਜਿਤ ਕੀਤਾ ਜਾਵੇਗਾ। ਇਸ ਤੋਂ ਬਾਅਦ ਪੰਜ ਮਾਰਚ ਨੂੰ ਨਾਗਪੁਰ 'ਚ, ਅੱਠ ਮਾਰਚ ਨੂੰ ਰਾਂਚੀ 'ਚ, 10 ਮਾਰਚ 'ਚ ਮੋਹਾਲੀ 'ਚ ਅਤੇ 13 ਮਾਰਚ ਨੂੰ ਦਿੱਲੀ 'ਚ ਵਨ ਡੇ ਖੇਡੇ ਜਾਣਗੇ। ਬੀ.ਸੀ.ਸੀ.ਆਈ. ਦੇ ਬਿਆਨ ਮੁਤਾਬਕ ਦੋਵੇਂ ਟੀ-20 ਕੌਮਾਂਤਰੀ ਮੈਚ ਰਾਤ ਦੇ ਮੈਚ ਹੋਣਗੇ ਜੋ ਸ਼ਾਮ 7 ਵਜੇ ਤੋਂ ਸ਼ੁਰੂ ਹਓਣਗੇ। ਜਦਕਿ ਪੰਜ ਵਨ ਡੇ ਦਿਨ-ਰਾਤ ਦੇ ਹੋਣਗੇ ਜੋ ਦੁਪਹਿਰ 1 ਵਜ ਕੇ 30 ਮਿੰਟ 'ਚ ਸ਼ੁਰੂ ਹੋਣਗੇ। ਆਸਟਰੇਲੀਆ ਲਈ ਇਹ ਵਿਸ਼ਵ ਕੱਪ ਤੋਂ ਪਹਿਲਾਂ ਅੰਤਿਮ ਕੌਮਾਂਤਰੀ ਦੌਰਾ ਹੋਵੇਗਾ। ਵਿਸ਼ਵ ਕੱਪ ਇੰਗਲੈਂਡ 'ਚ 30 ਮਈ ਤੋਂ ਸ਼ੁਰੂ ਹੋਵੇਗਾ। ਭਾਰਤ ਇਸ ਸੀਰੀਜ਼ ਦੇ ਬਾਅਦ ਜ਼ਿੰਬਾਬਵੇ ਨਾਲ ਇਕ ਘਰੇਲੂ ਸੀਰੀਜ਼ ਖੇਡੇਗਾ ਜਿਸ ਤੋਂ ਬਾਅਦ ਖਿਡਾਰੀ ਵਿਸ਼ਵ ਕੱਪ ਤੋਂ ਪਹਿਲਾਂ ਆਈ.ਪੀ.ਐੱਲ. 'ਚ ਹਿੱਸਾ ਲੈਣਗੇ।


author

Tarsem Singh

Content Editor

Related News