ਨੀਦਰਲੈਂਡ ਨੂੰ ਹਰਾ ਕੇ ਆਸਟ੍ਰੇਲੀਆ ਡੇਵਿਸ ਕੱਪ ਦੇ ਸੈਮੀਫਾਈਨਲ ''ਚ ਪੁੱਜਿਆ

Wednesday, Nov 23, 2022 - 02:40 PM (IST)

ਨੀਦਰਲੈਂਡ ਨੂੰ ਹਰਾ ਕੇ ਆਸਟ੍ਰੇਲੀਆ ਡੇਵਿਸ ਕੱਪ ਦੇ ਸੈਮੀਫਾਈਨਲ ''ਚ ਪੁੱਜਿਆ

ਮਲਾਗਾ : ਐਲੇਕਸ ਡੀ ਮਿਨੌਰ ਅਤੇ ਜੌਰਡਨ ਥੌਮਸਨ ਨੇ ਆਪਣੇ ਸਿੰਗਲ ਮੈਚ ਜਿੱਤੇ ਜਿਸ ਨਾਲ ਆਸਟਰੇਲੀਆ ਨੇ ਨੀਦਰਲੈਂਡ ਨੂੰ ਹਰਾ ਕੇ 2017 ਤੋਂ ਬਾਅਦ ਪਹਿਲੀ ਵਾਰ ਡੇਵਿਸ ਕੱਪ ਦੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ। ਡੀ ਮਿਨੌਰ ਨੇ ਸਿੰਗਲ ਮੈਚ 'ਚ ਬੋਟਿਕ ਵੈਨ ਡੇ ਜੈਂਡਸਚੁਲਪ ਨੂੰ 5-7, 6-3, 6-4 ਨਾਲ ਹਰਾ ਕੇ ਆਸਟਰੇਲੀਆ ਨੂੰ 2-0 ਦੀ ਅਜੇਤੂ ਬੜ੍ਹਤ ਦਿਵਾਈ।

ਸੈਮੀਫਾਈਨਲ 'ਚ ਉਸ ਦਾ ਸਾਹਮਣਾ ਸਪੇਨ ਜਾਂ ਕ੍ਰੋਏਸ਼ੀਆ ਨਾਲ ਹੋਵੇਗਾ। ਇਸ ਤੋਂ ਪਹਿਲਾਂ ਜੌਰਡਨ ਥਾਮਸਨ ਨੇ ਟੈਲੋਨ ਗ੍ਰਿਕਸਪੁਰ ਨੂੰ 4-6, 7-5, 6-3 ਨਾਲ ਹਰਾ ਕੇ ਆਸਟਰੇਲੀਆ ਨੂੰ 1-0 ਦੀ ਬੜ੍ਹਤ ਦਿਵਾਈ। ਡੇਵਿਸ ਕੱਪ 'ਚ ਸਭ ਤੋਂ ਸਫਲ ਟੀਮਾਂ 'ਚ ਆਸਟ੍ਰੇਲੀਆ ਦੂਜੇ ਨੰਬਰ 'ਤੇ ਹੈ। ਉਹ ਹੁਣ ਤੱਕ 28 ਖਿਤਾਬ ਜਿੱਤ ਚੁੱਕੀ ਹੈ ਪਰ ਆਖਰੀ ਵਾਰ ਉਸ ਨੇ ਇਹ ਖਿਤਾਬ 2003 ਵਿੱਚ ਜਿੱਤਿਆ ਸੀ।


author

Tarsem Singh

Content Editor

Related News