ਆਸਟਰੇਲੀਆ 34 ਸਾਲਾਂ ''ਚ ਆਪਣੀ ਸਭ ਤੋਂ ਹੇਠਲੀ ਰੈਂਕਿੰਗ ''ਤੇ

Tuesday, Jun 19, 2018 - 01:43 AM (IST)

ਆਸਟਰੇਲੀਆ 34 ਸਾਲਾਂ ''ਚ ਆਪਣੀ ਸਭ ਤੋਂ ਹੇਠਲੀ ਰੈਂਕਿੰਗ ''ਤੇ

ਦੁਬਈ—ਆਸਟਰੇਲੀਆਈ ਟੀਮ ਇੰਗਲੈਂਡ ਤੋਂ ਪਹਿਲੇ ਦੋ ਵਨ ਡੇ ਹਾਰ ਜਾਣ ਤੋਂ ਬਾਅਦ ਆਈ. ਸੀ. ਸੀ. ਵਨ ਡੇ ਰੈਂਕਿੰਗ ਵਿਚ ਪਿਛਲੇ 34 ਸਾਲਾਂ 'ਚ ਆਪਣੀ ਸਭ ਤੋਂ ਹੇਠਲੀ ਰੈਂਕਿੰਗ 'ਤੇ ਖਿਸਕ ਗਈ ਹੈ।
ਆਸਟਰੇਲੀਆ ਲਗਾਤਾਰ ਹਾਰ ਤੋਂ ਬਾਅਦ ਛੇਵੇਂ ਸਥਾਨ 'ਤੇ ਖਿਸਕ ਗਿਆ ਹੈ ਤੇ ਉਸ ਨੂੰ ਹੁਣ ਬਾਕੀ ਬਚੇ ਤਿੰਨ ਮੈਚਾਂ ਵਿਚੋਂ ਘੱਟ ਤੋਂ ਘੱਟ ਇਕ ਜਿੱਤਣਾ ਪਵੇਗਾ ਤਾਂ ਕਿ ਉਹ ਰੈਂਕਿੰਗ ਵਿਚ ਪਾਕਿਸਤਾਨ ਤੋਂ ਉਪਰ ਪੰਜਵੇਂ ਸਥਾਨ 'ਤੇ ਆ ਸਕੇ।
ਆਸਟਰੇਲੀਆ ਇਸ ਤੋਂ ਪਹਿਲਾਂ ਜਨਵਰੀ 1984 'ਚ ਛੇਵੇਂ ਸਥਾਨ 'ਤੇ ਰਿਹਾ ਸੀ। ਆਸਟਰੇਲੀਆ ਦੀ ਰੈਂਕਿੰਗ ਤੋਂ ਪ੍ਰਦਰਸ਼ਨ 'ਚ ਉਸ ਦੀ ਗਿਰਾਵਟ ਦਾ ਪਤਾ ਲੱਗਦਾ ਹੈ। ਆਸਟਰੇਲੀਆਈ ਟੀਮ ਜਨਵਰੀ 2017 ਵਿਚ ਪਾਕਿਸਤਾਨ ਨੂੰ ਘਰੇਲੂ ਸੀਰੀਜ਼ ਵਿਚ ਹਰਾਉਣ ਤੋਂ ਬਾਅਦ ਵਨ ਡੇ ਰੈਂਕਿੰਗ 'ਚ ਗਿਰਾਵਟ ਝੱਲ ਰਹੀ ਹੈ।
ਇਸ ਦੌਰਾਨ ਆਸਟਰੇਲੀਆ ਨੇ 15 ਵਨ ਡੇ ਮੈਚਾਂ 'ਚੋਂ 13 ਗੁਆਏ ਹਨ, ਜਿਸ ਵਿਚ ਨਿਊਜ਼ੀਲੈਂਡ, ਭਾਰਤ ਤੇ ਇੰਗਲੈਂਡ ਵਿਰੁੱਧ ਲਗਾਤਾਰ ਦੋ-ਪੱਖੀ ਸੀਰੀਜ਼ ਹਾਰ ਸ਼ਾਮਲ ਹਨ। ਆਸਟਰੇਲੀਆ ਇਸ ਤੋਂ ਇਲਾਵਾ ਚੈਂਪੀਅਨਸ ਟਰਾਫੀ 'ਚ ਗਰੁੱਪ ਗੇੜ 'ਚੋਂ ਬਾਹਰ ਹੋ ਗਿਆ ਸੀ।


Related News