ਪੰਜਾਬ ਸ਼ਰਮਸਾਰ: 4 ਸਾਲਾਂ ਤੋਂ ਹੀ ਪਿਓ ਧੀ ਦੀ ਰੋਲਦਾ ਰਿਹਾ ਪੱਤ, ਖ਼ਬਰ ਪੜ੍ਹ ਖੜ੍ਹੇ ਹੋ ਜਾਣਗੇ ਰੌਂਗਟੇ
Thursday, Sep 11, 2025 - 05:40 PM (IST)

ਤਰਨਤਾਰਨ (ਰਮਨ)- ਮਤਰਏ ਪਿਓ ਵੱਲੋਂ 10 ਸਾਲਾ ਬੱਚੀ ਨਾਲ ਜਬਰ-ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਦੇ ਸਬੰਧ ਵਿਚ ਵਿਧਾਨ ਸਭਾ ਹਲਕਾ ਪੱਟੀ ਅਧੀਨ ਆਉਂਦੀ ਪੁਲਸ ਵੱਲੋਂ ਮੁਲਜ਼ਮ ਪਿਤਾ ਨੂੰ ਗ੍ਰਿਫਤਾਰ ਕਰਦੇ ਹੋਏ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਪਿਤਾ ਵੱਲੋਂ ਕਰੀਬ ਚਾਰ ਸਾਲ ਤੋਂ ਬੱਚੀ ਨਾਲ ਮੂੰਹ ਕਾਲਾ ਕੀਤਾ ਜਾ ਰਿਹਾ ਸੀ।
ਇਹ ਵੀ ਪੜ੍ਹੋ- SGPC ਨੇ ਹੜ੍ਹ ਪੀੜਤਾਂ ਲਈ ਰੱਖੇ 20 ਕਰੋੜ, ਕਰ'ਤੇ ਵੱਡੇ ਐਲਾਨ
ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰਜੇਸ਼ ਕੁਮਾਰ ਨੇ ਦੱਸਿਆ ਕਿ ਵਿਭਾਗ ਵੱਲੋਂ ਜਾਰੀ ਕੀਤੀ ਗਈ ਹੈਲਪ ਲਾਈਨ ਨੰਬਰ 1098 ਉਪਰ ਮਿਲੀ ਸ਼ਿਕਾਇਤ, ਜਿਸ ਵਿਚ ਮਤਰਏ ਪਿਤਾ ਵੱਲੋਂ 10 ਸਾਲ ਦੀ ਬੱਚੀ ਨਾਲ ਜਬਰ-ਜ਼ਿਨਾਹ ਕੀਤੇ ਜਾਣ ਸਬੰਧੀ ਦੱਸਿਆ ਗਿਆ ਸੀ । ਮਾਮਲਾ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਰਾਹੁਲ ਦੇ ਧਿਆਨ ਵਿਚ ਤੁਰੰਤ ਲਿਆਂਦਾ ਗਿਆ। ਬਾਲ ਸੁਰੱਖਿਆ ਅਫਸਰ ਰਾਜੇਸ਼ ਕੁਮਾਰ ਨੇ ਦੱਸਿਆ ਕਿ ਕੁੜੀ ਦੀ ਮਾਂ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸਦੀ 10 ਸਾਲਾ ਬੱਚੀ ਜੋ ਸਤਵੀਂ ਜਮਾਤ ਵਿਚ ਪੜ੍ਹਦੀ ਹੈ। ਕਰੀਬ 7 ਸਾਲ ਪਹਿਲਾਂ ਉਸਦਾ ਪਤੀ ਨਾਲ ਤਲਾਕ ਹੋ ਗਿਆ ਸੀ, ਜਿਸ ਤੋਂ ਬਾਅਦ ਉਸਨੇ ਕਰੀਬ 4 ਸਾਲ ਪਹਿਲਾਂ ਜਗਤਾਰ ਸਿੰਘ ਉਰਫ ਗੋਖਾ ਜੋ ਸਮਾਗਮਾਂ ਵਿਚ ਗਿੱਧੇ-ਭੰਗੜੇ ਦੌਰਾਨ ਬੋਲੀਆਂ ਪਾਉਣ ਦਾ ਕੰਮ ਕਰਦਾ ਹੈ ਨਾਲ ਵਿਆਹ ਕਰਵਾ ਲਿਆ ਸੀ, ਜਿਸ ਦੀ ਪਹਿਲਾਂ ਤੋਂ ਹੀ ਇਕ ਬੇਟੀ ਅਤੇ ਬੇਟਾ ਹਨ ਪ੍ਰੰਤੂ ਉਸ ਨੂੰ ਨਹੀਂ ਪਤਾ ਸੀ ਕਿ ਜਗਤਾਰ ਸਿੰਘ ਉਸਦੀ ਬੱਚੀ ਉਪਰ ਮਾੜੀ ਨਜ਼ਰ ਰੱਖਦਾ ਹੈ।
ਇਹ ਵੀ ਪੜ੍ਹੋ- ਪੰਜਾਬ ਸਰਕਾਰ ਵੱਲੋਂ IPS ਅਧਿਕਾਰੀਆਂ ਦੇ ਤਬਾਦਲੇ
ਮਾਂ ਵੱਲੋਂ ਦਿੱਤੇ ਗਏ ਬਿਆਨਾਂ ਵਿਚ ਦੱਸਿਆ ਗਿਆ ਹੈ ਕਿ ਉਹ ਰੋਜ਼ਾਨਾ ਰੋਟੀ ਬਣਾਉਣ ਦਾ ਕੰਮ ਕਰਦੀ ਹੈ, ਜਿਸ ਦੇ ਚੱਲਦਿਆਂ ਉਹ ਰੋਜ਼ਾਨਾ ਤੜਕਸਾਰ ਘਰੋਂ ਚਲੀ ਜਾਂਦੀ ਸੀ ਅਤੇ ਦੇਰ ਸ਼ਾਮ ਘਰ ਵਾਪਸ ਪਰਤਦੀ ਸੀ। ਬੀਤੀ 3 ਸਤੰਬਰ ਨੂੰ ਜਦੋਂ ਉਹ ਘਰ ਵਾਪਸ ਆਈ ਤਾਂ ਉਸਦੀ 10 ਸਾਲਾ ਬੇਟੀ ਨੇ ਉਸ ਨੂੰ ਦੱਸਿਆ ਕਿ ਜਗਤਾਰ ਸਿੰਘ ਵੱਲੋਂ ਉਸ ਨਾਲ ਕਈ ਸਾਲਾਂ ਤੋਂ ਸਰੀਰਕ ਸਬੰਧ ਬਣਾਏ ਜਾ ਰਹੇ ਸਨ। ਅਜਿਹਾ ਕਰਨ ਤੋਂ ਜਦੋਂ ਉਸ ਦੀ ਬੇਟੀ ਰੋਕਦੀ ਸੀ ਤਾਂ ਉਸਨੂੰ ਜਾਣ ਤੋਂ ਮਾਰਨ ਦੀਆਂ ਧਮਕੀਆਂ ਜਗਤਾਰ ਸਿੰਘ ਵੱਲੋਂ ਦਿੱਤੀਆਂ ਜਾਂਦੀਆਂ ਸਨ।
ਇਹ ਵੀ ਪੜ੍ਹੋ- ਨੇਪਾਲ 'ਚ ਫਸੇ 92 ਪੰਜਾਬੀ, ਜਨਕਪੁਰ ਗਿਆ ਸੀ ਜਥਾ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਰਜੇਸ਼ ਕੁਮਾਰ ਨੇ ਦੱਸਿਆ ਕਿ ਇਹ ਮਾਮਲਾ ਜਦੋਂ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਦੇ ਧਿਆਨ ਵਿਚ ਆਇਆ ਤਾਂ ਤੁਰੰਤ ਉਨ੍ਹਾਂ ਵੱਲੋਂ ਸਬੰਧਤ ਥਾਣੇ ਦੀ ਪੁਲਸ ਨੂੰ ਹਦਾਇਤ ਜਾਰੀ ਕੀਤੀ ਗਈ ਮੁਲਜ਼ਮ ਦੇ ਖਿਲਾਫ ਬਣਦੀ ਸਖ਼ਤ ਕਾਨੂੰਨੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇ। ਰਜੇਸ਼ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ਵਿਚ ਸਬ ਇੰਸਪੈਕਟਰ ਮਨਪ੍ਰੀਤ ਕੌਰ ਵੱਲੋਂ ਕਾਨੂੰਨੀ ਕਾਰਵਾਈ ਕਰਦੇ ਹੋਏ ਜਗਤਾਰ ਸਿੰਘ ਉਰਫ ਗੋਖਾ (48) ਪੁੱਤਰ ਹਰਨਾਮ ਸਿੰਘ ਵਾਸੀ ਪੱਟੀ ਨੂੰ ਗ੍ਰਿਫਤਾਰ ਕਰਦੇ ਹੋਏ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਰਜੇਸ਼ ਕੁਮਾਰ ਨੇ ਦੱਸਿਆ ਕਿ ਇਸ ਮਾਮਲੇ ਵਿਚ ਪੀੜਤ ਨਬਾਲਗ ਲੜਕੀ ਨੂੰ ਮਾਨਯੋਗ ਪ੍ਰੀਤੀ ਰਾਏ ਦੀ ਅਦਾਲਤ ਪੱਟੀ ਵਿਖੇ ਪੇਸ਼ ਕਰਦੇ ਹੋਏ ਬਿਆਨ ਦਰਜ ਕਰਵਾਉਂਦੇ ਹੋਏ ਸਿਵਲ ਹਸਪਤਾਲ ਪੱਟੀ ਤੋਂ ਮੈਡੀਕਲ ਵੀ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਨੂੰ ਰਫਾ-ਦਫਾ ਕਰਨ ਦੇ ਮੱਕਸਦ ਨਾਲ ਮੋਟੀ ਰਕਮ ਦੇਣ ਲਈ ਪੀੜਤ ਲੜਕੀ ਦੀ ਮਾਂ ਨੂੰ ਪੇਸ਼ਕਸ਼ ਵੀ ਕੀਤੀ ਗਈ ਸੀ ਪ੍ਰੰਤੂ ਉਸ ਵੱਲੋਂ ਇਸ ਪੇਸ਼ਕਸ਼ ਨੂੰ ਠੁਕਰਾ ਦਿੱਤਾ ਗਿਆ।
ਇਹ ਵੀ ਪੜ੍ਹੋ- ਅੰਮ੍ਰਿਤਸਰ ਦੇ ਇਸ ਇਲਾਕੇ 'ਚ ਤੇਜ਼ੀ ਨਾਲ ਫੈਲ ਰਹੀ ਇਹ ਭਿਆਨਕ ਬੀਮਾਰੀ, ਖੇਤਰ ਨੂੰ ਐਲਾਨਿਆ ਇਨਫੈਕਟਿਡ ਜ਼ੋਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8