ਆਸਟਰੇਲੀਆ ਓਪਨ ਦੀ ਇਨਾਮੀ ਰਾਸ਼ੀ ''ਚ ਰਿਕਾਰਡ ਵਾਧਾ

12/24/2019 7:21:59 PM

ਸਿਡਨੀ : ਸਾਲ ਦੇ ਪਹਿਲੇ ਗ੍ਰੈਂਡ ਸਲੈਮ ਟੈਨਿਸ ਟੁਰਨਾਮੈਂਟ ਆਸਟਰੇਲੀਅਨ ਓਪਨ-2020 ਦੀ ਇਨਾਮੀ ਰਾਸ਼ੀ ਵਿਚ ਇਸ ਵਾਰ ਭਾਰੀ ਵਾਧਾ ਕੀਤਾ ਗਿਆ ਹੈ।  ਇਸ ਨੂੰ 4 ਕਰੋੜ ਲੱਖ ਡਾਲਰ (ਲਗਭਗ 3 ਅਰਬ 50 ਕਰੋੜ ਰੁਪਏ) ਤੱਕ ਪਹੁੰਚਾ ਦਿੱਤਾ ਗਿਆ ਹੈ। ਟੂਰਨਾਮੈਂਟ ਦੇ ਅਧਿਕਾਰੀਆਂ ਨੇ ਇਹ ਐਲਾਨ ਕਰਦੇ ਹੋਏ ਦੱਸਿਆ ਕਿ ਆਸਟਰੇਲੀਅਨ ਓਪਨ ਵਿਚ ਮਹਿਲਾ ਅਤੇ ਪੁਰਸ਼ ਸਿੰਗਲ ਦੇ ਜੇਤੂ ਨੂੰ ਇਸ ਵਾਰ ਰਿਕਾਰਡ 28.4 ਲੱਖ ਡਾਲਰ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ, ਜਦਕਿ ਉਪ ਜੇਤੂ ਨੂੰ 14.2 ਲੱਖ ਡਾਲਰ ਮਿਲਣਗੇ। ਸਪਾਂਸਰ ਅਤੇ ਕੌਮਾਂਤਰੀ ਪੱਧਰ 'ਤੇ ਟੂਰਨਾਮੈਂਟ ਦੀ ਪ੍ਰਸਿੱਧੀ ਵਧਣ ਕਾਰਣ ਪਿਛਲੇ ਇਕ ਦਹਾਕੇ ਤੋਂ ਟੂਰਨਾਮੈਂਟ ਦੀ ਇਨਾਮੀ ਰਾਸ਼ੀ ਦੁੱਗਣੀ ਤੋਂ ਵੀ ਜ਼ਿਆਦਾ ਹੋ ਗਈ ਹੈ।

PunjabKesari

ਟੂਰਨਾਮੈਂਟ ਦੇ ਡਾਇਰੈਕਟਰ ਕ੍ਰੇਗ ਟਾਈਲੇ ਨੇ ਇਨਾਮੀ ਰਾਸ਼ੀ ਵਿਚ ਵਾਧੇ ਨੂੰ ਲੈ ਕੇ ਕਿਹਾ ਕਿ ਰਾਸ਼ੀ ਵਿਚ ਵਾਧਾ ਖਿਡਾਰੀਆਂ ਦੀ ਖੇਡ ਵਿਚ ਹਰ ਪੱਧਰ 'ਤੇ ਸਮਰਥਨ ਕਰਨ ਲਈ ਕੀਤਾ ਗਿਆ ਹੈ। ਟਾਈਲੇ ਨੇ ਕਿਹਾ ਕਿ ਜਿਵੇਂ ਕਿ ਅਸੀਂ ਹਰ ਸਾਲ ਕਰਦੇ ਹਾਂ, ਇਸ ਸਾਲ ਵੀ ਅਸੀਂ ਹਰ ਰਾਊਂਡ ਤੋਂ ਬਾਅਦ ਪੁਰਸਕਾਰ ਰਾਸ਼ੀ ਵਿਚ ਵਾਧਾ ਕੀਤਾ ਹੈ, ਜਿਸ ਨਾਲ ਟੂਰਨਾਮੈਂਟ ਦੇ ਸਿੰਗਲ ਅਤੇ ਡਬਲ ਮੁਕਾਬਲੇ ਦੇ ਸ਼ੁਰੂਆਤੀ ਰਾਊਂਡ ਵਿਚ ਵੀ ਖਿਡਾਰੀਆਂ ਵਿਚਾਲੇ ਚੰਗੀ ਟੱਕਰ ਦੇਖਣ ਨੂੰ ਮਿਲੇਗੀ। ਉਸ ਨੇ ਦੱਸਿਆ ਕਿ ਪਹਿਲੇ ਮੁੱਖ ਰਾਊਂਡ 'ਚੋਂ ਬਾਹਰ ਹੋਣ ਵਾਲੇ ਖਿਡਾਰੀਆਂ ਨੂੰ ਵੀ 62 ਹਜ਼ਾਰ ਡਾਲਰ ਦੀ ਰਾਸ਼ੀ ਦਿੱਤੀ ਜਾਵੇਗੀ, ਜਦਕਿ ਸੈਮੀਫਾਈਨਲ ਵਿਚ ਸਥਾਨ ਬਣਾਉਣ ਵਾਲੇ ਖਿਡਾਰੀਆਂ ਨੂੰ 7 ਲੱਖ 19 ਹਜ਼ਾਰ ਡਾਲਰ ਮਿਲਣਗੇ। ਇਸ ਤੋਂ ਇਲਾਵਾ ਕੁਆਲੀਫਾਇਰਜ਼ ਦੇ ਪਹਿਲੇ ਹੀ ਰਾਊਂਡ ਵਿਚ ਬਾਹਰ ਹੋਣ ਵਾਲੇ ਖ਼ਿਡਾਰੀਆਂ ਨੂੰ ਵੀ 13 ਹਜ਼ਾਰ 800 ਡਾਲਰ ਦਿੱਤੇ ਜਾਣਗੇ। ਸਾਲ 2018 ਦੇ ਮੁਕਾਬਲੇ ਇਸ ਰਾਸ਼ੀ ਵਿਚ 33.3 ਫੀਸਦੀ ਦਾ ਵਾਧਾ ਕੀਤਾ ਜਾ ਚੁੱਕਾ ਹੈ। ਆਸਟਰੇਲੀਅਨ ਓਪਨ ਅਗਲੇ ਸਾਲ 20 ਜਨਵਰੀ ਤੋਂ 2 ਫਰਵਰੀ ਵਿਚਾਲੇ ਆਸਟਰੇਲੀਆ ਦੇ ਮੈਲਬੋਰਨ ਵਿਚ ਖੇਡਿਆ ਜਾਵੇਗਾ।


Related News