ਆਸਟ੍ਰੇਲੀਆ ਨੇ ਵੈਸਟਇੰਡੀਜ਼ ਨੂੰ ਪਹਿਲੇ ਟੈਸਟ ’ਚ 3 ਦਿਨਾਂ ਦੇ ਅੰਦਰ ਹਰਾਇਆ

Saturday, Jan 20, 2024 - 11:35 AM (IST)

ਆਸਟ੍ਰੇਲੀਆ ਨੇ ਵੈਸਟਇੰਡੀਜ਼ ਨੂੰ ਪਹਿਲੇ ਟੈਸਟ ’ਚ 3 ਦਿਨਾਂ ਦੇ ਅੰਦਰ ਹਰਾਇਆ

ਐਡੀਲੇਡ, (ਭਾਸ਼ਾ)– ਜੋਸ਼ ਹੇਜ਼ਲਵੁਡ ਨੇ ਇਕ ਟੈਸਟ ਪਾਰੀ ਦੀਆਂ 5 ਵਿਕਟਾਂ ਲੈਣ ਦਾ ਕਾਰਨਾਮਾ 11ਵੀਂ ਵਾਰ ਕੀਤਾ, ਜਿਸ ਦੀ ਮਦਦ ਨਾਲ ਆਸਟ੍ਰੇਲੀਆ ਨੇ ਵੈਸਟਇੰਡੀਜ਼ ਨੂੰ ਪਹਿਲੇ ਟੈਸਟ ਦੇ ਤੀਜੇ ਹੀ ਦਿਨ ਲੰਚ ਤੋਂ ਪਹਿਲਾਂ ਹੀ 10 ਵਿਕਟਾਂ ਨਾਲ ਹਰਾ ਦਿੱਤਾ।ਆਸਟ੍ਰੇਲੀਆ ਨੇ ਸ਼ੁੱਕਰਵਾਰ ਨੂੰ ਵੈਸਟਇੰਡੀਜ਼ ਨੂੰ ਦੂਜੀ ਪਾਰੀ ਵਿਚ 13ਵੇਂ ਓਵਰ ਵਿਚ 120 ਦੌੜਾਂ ’ਤੇ ਆਊਟ ਕਰ ਦਿੱਤਾ, ਜਿਸ ਨਾਲ ਉਸ ਨੂੰ 26 ਦੌੜਾਂ ਦਾ ਟੀਚਾ ਮਿਲਿਆ। 

ਇਹ ਵੀ ਪੜ੍ਹੋ : ਅਯੁੱਧਿਆ 'ਚ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ 'ਚ ਸ਼ਾਮਲ ਹੋਣਗੇ ਹਰਭਜਨ ਸਿੰਘ

ਸਟੀਵ ਸਮਿਥ (11) ਤੇ ਉਸਮਾਨ ਖਵਾਜਾ (9) ਨੇ ਆਸਾਨੀ ਨਾਲ ਟੀਚਾ ਹਾਸਲ ਕਰ ਲਿਆ। ਖਵਾਜਾ ਹਾਲਾਂਕਿ ਉਸ ਸਮੇਂ ਬਾਊਂਸਰ ਲੱਗਣ ਨਾਲ ਰਿਟਾਇਰਡ ਹਰਟ ਹੋ ਗਿਆ ਜਦੋਂ ਆਸਟ੍ਰੇਲੀਆ ਨੂੰ ਇਕ ਹੀ ਦੌੜ ਦੀ ਲੋੜ ਸੀ। ਮਾਰਨਸ ਲਾਬੂਸ਼ੇਨ ਨੇ ਦੋ ਗੇਂਦਾਂ ਬਾਅਦ ਜੇਤੂ ਦੌੜ ਬਣਾਈ। ਹੇਜ਼ਲਵੁਡ ਕੱਲ ਹੀ 18 ਦੌੜਾਂ ਦੇ ਕੇ 4 ਵਿਕਟਾਂ ਲੈ ਚੁੱਕਾ ਸੀ, ਜਿਸ ਦੀ ਵਜ੍ਹਾ ਨਾਲ ਆਸਟ੍ਰੇਲੀਆ ਨੇ ਵੈਸਟਇੰਡੀਜ਼ ਦੀਆਂ 6 ਵਿਕਟਾਂ 73 ਦੌੜਾਂ ’ਤੇ ਕੱਢ ਦਿੱਤੀਆਂ ਸਨ।

ਇਹ ਵੀ ਪੜ੍ਹੋ : U19 World Cup : ਬੰਗਲਾਦੇਸ਼ ਦੇ ਖ਼ਿਲਾਫ਼ ਜਿੱਤ ਨਾਲ ਸ਼ੁਰੂਆਤ ਕਰਨ ਉਤਰੇਗਾ ਭਾਰਤ

ਇਸ ਤੋਂ ਪਹਿਲਾਂ ਵੈਸਟਇੰਡੀਜ਼ ਦੀਆਂ 188 ਦੌੜਾਂ ਦੇ ਜਵਾਬ ਵਿਚ ਆਸਟ੍ਰੇਲੀਆ ਨੇ ਪਹਿਲੀ ਪਾਰੀ ਵਿਚ 283 ਦੌੜਾਂ ਬਣਾਈਆਂ ਸਨ। ਤੀਜੇ ਦਿਨ ਮਿਸ਼ੇਲ ਸਟਾਰਕ ਨੇ ਜੋਸ਼ੂਆ ਡੀ ਸਿਲਵਾ (18) ਤੇ ਅਲਜ਼ਾਰੀ ਜੋਸੇਫ (16) ਨੂੰ ਆਊਟ ਕੀਤਾ ਜਦਕਿ ਹੇਜ਼ਲਵੁਡ ਨੇ ਗੁਡਾਕੇਸ਼ ਮੋਤੀ (3) ਨੂੰ ਪੈਵੇਲੀਅਨ ਭੇਜਿਆ। ਵੈਸਟਇੰਡੀਜ਼ ਦੀਆਂ 9 ਵਿਕਟਾਂ 94 ਦੌੜਾਂ ’ਤੇ ਡਿੱਗ ਚੁੱਕੀਆਂ ਸਨ ਤੇ ਉਸ ਨੂੰ ਪਾਰੀ ਦੀ ਹਾਰ ਤੋਂ ਬਚਣ ਲਈ 1 ਦੌੜ ਦੀ ਲੋੜ ਸੀ। ਅਜਿਹੇ ਵਿਚ ਸ਼ਾਮਾਰ ਜੋਸੇਫ ਤੇ ਕੇਮਾਰ ਰੋਚ ਨੇ ਆਖਰੀ ਵਿਕਟ ਲਈ 26 ਦੌੜਾਂ ਜੋੜ ਕੇ ਟੀਮ ਨੂੰ ਇਸ ਸ਼ਰਮਿੰਦਗੀ ਤੋਂ ਬਚਾਇਆ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

Tarsem Singh

Content Editor

Related News