Australia ਨੇ ਪਹਿਲੇ ਵਨ ਡੇ ’ਚ West Indies ਨੂੰ ਹਰਾਇਆ
Wednesday, Jul 21, 2021 - 08:29 PM (IST)
ਬਾਰਬਾਡੋਸ- ਅਨੁਭਵੀ ਤੇਜ਼ ਗੇਂਦਬਾਜ਼ ਮਿਸ਼ੇਲ ਸਟਾਰਕ (5/48) ਦੇ ਸ਼ਾਨਦਾਰ ਗੇਂਦਬਾਜ਼ੀ ਪ੍ਰਦਰਸ਼ਨ ਦੀ ਬਦੌਲਤ ਆਸਟਰੇਲੀਆ ਨੇ ਪਹਿਲੇ ਵਨ ਡੇ ’ਚ ਵੈਸਟਇੰਡੀਜ਼ ਵਿਰੁੱਧ 133 ਦੌੜਾਂ ਦੀ ਵੱਡੀ ਜਿੱਤ ਦਰਜ ਕਰ ਕੇ 3 ਮੈਚਾਂ ਦੀ ਇਸ ਸੀਰੀਜ਼ ’ਚ 1-0 ਬੜ੍ਹਤ ਬਣਾ ਲਈ ਹੈ। ਸੱਟ ਲੱਗਣ 'ਤੇ ਆਰੋਨ ਫਿੰਚ ਬਾਹਰ ਹੋਣ ਕਾਰਨ ਕੈਰੀ ਪਹਿਲੀ ਵਾਰ ਕਪਤਾਨੀ ਕਰ ਰਹੇ ਸਨ। ਲੈੱਗ ਸਪਿਨਰ ਹੇਡਨ ਵਾਲਸ਼ ਨੇ ਕਰੀਅਰ ਵਿਚ ਪਹਿਲੀ ਵਾਰ 5 ਵਿਕਟਾਂ ਹਾਸਲ ਕੀਤੀਆਂ। ਉਨ੍ਹਾਂ ਨੇ 39 ਦੌੜਾਂ 'ਤੇ 5 ਵਿਕਟਾਂ ਹਾਸਲ ਕੀਤੀਆਂ।
ਇਹ ਖ਼ਬਰ ਪੜ੍ਹੋ- PAK ਨੂੰ 3 ਵਿਕਟਾਂ ਨਾਲ ਹਰਾ ਕੇ England ਨੇ ਜਿੱਤੀ ਟੀ20 ਸੀਰੀਜ਼
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਸਟਰੇਲੀਆਈ ਟੀਮ ਨੇ ਮੀਂਹ ਤੋਂ ਬਾਅਦ ਨਿਰਧਾਰਤ 49 ਓਵਰਾਂ ’ਚ 9 ਵਿਕਟਾਂ ਗਵਾ ਕੇ 252 ਦੌੜਾਂ ਬਣਾਈਆਂ, ਜਿਸ ’ਚ ਕਪਤਾਨ ਅਤੇ ਵਿਕਟਕੀਪਰ ਬੱਲੇਬਾਜ਼ ਏਲੇਕਸ ਕੈਰੀ (67 ਦੌੜਾਂ) ਅਤੇ ਆਲਰਾਊਂਡਰ ਏਸ਼ਟਨ ਟਰਨਰ (49 ਦੌੜਾਂ) ਦਾ ਅਹਿਮ ਯੋਗਦਾਨ ਰਿਹਾ। ਜਵਾਬ ’ਚ ਟੀਚੇ ਦਾ ਪਿੱਛਾ ਕਰਨ ਉਤਰੀ ਵੈਸਟਇੰਡੀਜ਼ ਦੀ ਸ਼ੁਰੂਆਤ ਬਹੁਤ ਖਰਾਬ ਰਹੀ ਅਤੇ ਪੂਰੀ ਟੀਮ 26.2 ਓਵਰਾਂ ’ਚ 123 ਦੌੜਾਂ ’ਤੇ ਹੀ ਆਲਆਊਟ ਹੋ ਗਈ। ਵਿੰਡੀਜ਼ ਦੀ ਬੱਲੇਬਾਜ਼ੀ ਕਿਸ ਕਦਰ ਬਿਖਰੀ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਾਇਆ ਜਾ ਸਕਦਾ ਹੈ ਕਿ 27 ਦੇ ਸਕੋਰ ’ਤੇ ਉਸ ਦੀਆਂ 6 ਵਿਕਟਾਂ ਡਿੱਗ ਚੁੱਕੀਆਂ ਸਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।