AUS vs PAK : ਪਾਕਿ ਨੂੰ 80 ਦੌੜਾਂ ਨਾਲ ਹਰਾ ਆਸਟਰੇਲੀਆ ਨੇ ਵਨ ਡੇ ਸੀਰੀਜ਼ ''ਤੇ ਕੀਤਾ ਕਬਜ਼ਾ
Thursday, Mar 28, 2019 - 12:53 AM (IST)

ਆਬੂ ਧਾਬੀ— ਆਸਟਰੇਲੀਆ ਤੇ ਪਾਕਿਸਤਾਨ ਵਿਚਾਲੇ 5 ਮੈਚਾਂ ਦੀ ਵਨ ਡੇ ਸੀਰੀਜ਼ ਦਾ ਤੀਜਾ ਮੈਚ ਬੁੱਧਵਾਰ ਨੂੰ ਆਬੂ ਧਾਬੀ 'ਚ ਖੇਡਿਆ ਗਿਆ। ਆਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਆਸਟਰੇਲੀਆ ਟੀਮ ਨੇ ਪਾਕਿਸਤਾਨ ਨੂੰ 267 ਦੌੜਾਂ ਦਾ ਟੀਚਾ ਦਿੱਤਾ ਸੀ। ਜਵਾਬ 'ਚ ਟੀਚੇ ਦਾ ਪਿੱਛਾ ਕਰਨ ਉਤਰੀ ਪਾਕਿਸਤਾਨ ਟੀਮ ਦੀ ਸ਼ੁਰੂਆਤ ਖਰਾਬ ਰਹੀ ਤੇ ਉਸਦੇ ਖਿਡਾਰੀ 16 ਦੌੜਾਂ 'ਤੇ 3 ਆਊਟ ਸਨ, ਇਸ ਦੇ ਨਾਲ ਹੀ ਵਿਕਟਾਂ ਡਿੱਗਣ ਦਾ ਸਿਲਸਿਲਾ ਜਾਰੀ ਰਿਹਾ ਤੇ ਪੂਰੀ ਟੀਮ 186 ਦੌੜਾਂ 'ਤੇ ਆਲ ਆਊਟ ਹੋ ਗਈ। ਆਸਟਰੇਲੀਆ ਨੇ ਇਹ ਮੈਚ 80 ਦੌੜਾਂ ਨਾਲ ਜਿੱਤ ਲਿਆ। ਆਸਟਰੇਲੀਆ ਨੇ 5 ਵਨ ਡੇ ਮੈਚਾਂ ਦੀ ਸੀਰੀਜ਼ 'ਚ 3-0 ਦੀ ਬੜ੍ਹਤ ਬਣਾ ਕੇ ਸੀਰੀਜ਼ 'ਤੇ ਕਬਜ਼ਾ ਕਰ ਲਿਆ ਹੈ।
ਆਸਟਰੇਲੀਆ ਟੀਮ ਵਲੋਂ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਕਪਤਾਨ ਆਰੋਨ ਫਿੰਚ ਨੇ 90 ਦੌੜਾਂ ਬਣਾਈਆਂ ਤੇ ਮੈੱਕਸਵੈਲ ਨੇ 71 ਦੌੜਾਂ ਦਾ ਯੋਗਦਾਨ ਦਿੱਤਾ।
ਪਾਕਿਸਤਾਨ ਟੀਮ ਵਲੋਂ ਬੱਲੇਬਾਜ਼ੀ ਕਰਦੇ ਹੋਏ ਸਭ ਤੋਂ ਵੱਧ 46 ਦੌੜਾਂ ਇਮਾਮ ਉਲ ਹੱਕ ਨੇ ਬਣਾਈਆਂ। ਆਸਟਰੇਲੀਆ ਟੀਮ ਦੇ ਐਡਮ ਜ਼ੈਂਪਾ ਨੇ 4 ਵਿਕਟਾਂ ਤੇ ਪੈਟ ਕਮਿੰਸ ਨੇ 3 ਵਿਕਟਾਂ ਹਾਸਲ ਕੀਤੀਆ। ਹੁਣ ਵਨ ਡੇ ਸੀਰੀਜ਼ ਦਾ ਚੌਥਾ ਮੈਚ 29 ਮਾਰਚ ਨੂੰ ਦੁਬਈ 'ਚ ਖੇਡਿਆ ਜਾਵੇਗਾ।