ਆਸਟ੍ਰੇਲੀਆ ਤੇ ਵੈਸਟਇੰਡੀਜ਼ ਨੇ ਕੀਤਾ ਪਹਿਲੇ ਟੈਸਟ ਲਈ ਟੀਮਾਂ ਦਾ ਐਲਾਨ
Wednesday, Jan 17, 2024 - 12:23 PM (IST)
ਐਡੀਲੇਡ- ਆਸਟ੍ਰੇਲੀਆ ਤੇ ਵੈਸਟਇੰਡੀਜ਼ ਨੇ ਦੋਵਾਂ ਦੇਸ਼ਾਂ ਵਿਚਾਲੇ ਬੁੱਧਵਾਰ ਨੂੰ ਖੇਡੇ ਜਾਣ ਵਾਲੇ ਪਹਿਲੇ ਟੈਸਟ ਲਈ ਆਪਣੀ-ਆਪਣੀ ਟੀਮ ਦਾ ਐਲਾਨ ਕਰ ਦਿੱਤਾ ਹੈ। ਆਸਟ੍ਰੇਲੀਆ ਦੇ ਕਪਤਾਨ ਪੈਟ ਕਮਿੰਸ ਨੇ ਦੱਸਿਆ ਕਿ ਕੈਮਰੂਨ ਗ੍ਰੀਨ ਨੂੰ ਟੈਸਟ ਟੀਮ ਵਿਚ ਸ਼ਾਮਲ ਕੀਤਾ ਗਿਆ ਹੈ। ਡੇਵਿਡ ਵਾਰਨਰ ਦੇ ਸੰਨਿਆਸ ਲੈਣ ਤੋਂ ਬਾਅਦ ਸਟੀਵ ਸਮਿਥ ਆਸਟ੍ਰੇਲੀਆ ਵਲੋਂ ਸਲਾਮੀ ਬੱਲੇਬਾਜ਼ੀ ਕਰਦਾ ਨਜ਼ਰ ਆਵੇਗਾ।
ਇਹ ਵੀ ਪੜ੍ਹੋ- ਟੀਮ ਇੰਡੀਆ ਦਾ ‘ਮੈਂਟੋਰ’ ਬਣਨਾ ਚਾਹੁੰਦਾ ਹੈ ਯੁਵਰਾਜ ਸਿੰਘ
ਉੱਥੇ ਹੀ, ਗ੍ਰੀਨ ਆਪਣੇ ਪਸੰਦੀਦਾ ਚੌਥੇ ਨੰਬਰ ’ਤੇ ਬੱਲੇਬਾਜ਼ੀ ਕਰੇਗਾ ਜਦਕਿ ਵੈਸਟਇੰਡੀਜ਼ ਦੇ ਕਪਤਾਨ ਕ੍ਰੇਗ ਬ੍ਰੈੱਥਵੇਟ ਨੇ ਕਿਹਾ ਕਿ ਤਿੰਨ ਨਵੇਂ ਖਿਡਾਰੀਆਂ ਕਾਵੇਮ ਹੌਜ, ਜਸਟਿਨ ਗ੍ਰੀਵਸ ਤੇ ਸ਼ਾਮਰ ਜੋਸੇਫ ਟੈਸਟ ਟੀਮ ਵਿਚ ਡੈਬਿਊ ਕਰਨਗੇ।
ਇਹ ਵੀ ਪੜ੍ਹੋ- ਸਾਬਕਾ ਭਾਰਤੀ ਕ੍ਰਿਕਟਰ ਸੌਰਭ ਗਾਂਗੁਲੀ ’ਤੇ ਬਣੇਗੀ ਬਾਇਓਪਿਕ
ਟੀਮਾਂ ਇਸ ਤਰ੍ਹਾਂ ਹਨ-ਆਸਟ੍ਰੇਲੀਆ : ਉਸਮਾਨ ਖਵਾਜਾ, ਸਟੀਵ ਸਮਿਥ, ਮਾਰਨਸ ਲਾਬੂਸ਼ੇਨ, ਕੈਮਰੂਨ ਗ੍ਰੀਨ, ਟ੍ਰੈਵਿਸ ਹੈੱਡ, ਮਿਸ਼ੇਲ ਮਾਰਸ਼, ਐਲਕਸ ਕੈਰੀ (ਵਿਕਟਕੀਪਰ), ਮਿਸ਼ੇਲ ਸਟਾਰਕ, ਪੈਟ ਕਮਿੰਸ (ਕਪਤਾਨ), ਨਾਥਨ ਲਿਓਨ ਤੇ ਜੋਸ਼ ਹੇਜ਼ਲਵੁਡ।
ਵੈਸਟਇੰਡੀਜ਼ : ਕ੍ਰੈਗ ਬ੍ਰੈੱਥਵੇਟ (ਕਪਤਾਨ), ਟੇਗੇਨਰੀਨ ਚੰਦਰਪਾਲ, ਕਿਕਰ ਮੈਕੇਂਜੀ, ਐਲਿਕ ਅਥਾਂਜੇ, ਕੇਵਮ ਹੌਜ, ਜਸਟਿਨ ਗ੍ਰੀਵਸ, ਜੋਸ਼ੂਆ ਡੀ ਸਿਲਵਾ (ਵਿਕਟਕੀਪਰ), ਗੁਡਾਕੇਸ਼ ਮੋਤੀ, ਅਲਜ਼ਾਰੀ ਜੋਸੇਫ, ਸ਼ਮਰ ਜੋਸੇਫ ਤੇ ਕੇਮਰ ਰੋਚ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।