AUS v IND 1st T20 : ਭਾਰਤ ਨੇ ਆਸਟਰੇਲੀਆ ਨੂੰ 11 ਦੌੜਾਂ ਨਾਲ ਹਰਾਇਆ

Friday, Dec 04, 2020 - 05:42 PM (IST)

AUS v IND 1st T20 : ਭਾਰਤ ਨੇ ਆਸਟਰੇਲੀਆ ਨੂੰ 11 ਦੌੜਾਂ ਨਾਲ ਹਰਾਇਆ

ਕੈਨਬਰਾ (ਵਾਰਤਾ) : ਭਾਰਤੀ ਟੀਮ ਨੇ 3 ਮੈਚਾਂ ਦੀ ਟੀ-20 ਸੀਰੀਜ਼ ਦਾ ਆਗਾਜ਼ ਜਿੱਤ  ਨਾਲ ਕੀਤਾ ਹੈ। ਪਹਿਲੇ ਟੀ-20 ਮੈਚ ਵਿਚ ਅਸਟਰੇਲੀਆ ਨੂੰ 11 ਦੌੜਾਂ ਨਾਲ ਹਰਾਇਆ ਹੈ। ਭਾਰਤ ਨੇ ਟੀ-20 ਸੀਰੀਜ਼ ਵਿਚ ਬਿਹਤਰੀਨ ਸ਼ੁਰਆਤ ਕੀਤੀ ਹੈ ਅਤੇ 1-0 ਨਾਲ ਬੜ੍ਹਤ ਬਣਾਈ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 20 ਓਵਰਾਂ ਵਿਚ 7 ਵਿਕਟਾਂ 'ਤੇ 161 ਦੌੜਾਂ ਬਣਾ ਕੇ ਆਸਟਰੇਲੀਆ ਨੂੰ 162 ਦੌੜਾਂ ਦਾ ਟੀਚਾ ਦਿੱਤਾ ਸੀ। ਉਥੇ ਹੀ ਟੀਚੇ ਦਾ ਪਿੱਛਾ ਕਰਨ ਉਤਰੀ ਆਸਟਰੇਲੀਆ ਦੀ ਟੀਮ 7 ਵਿਕਟਾ ਗਵਾ ਕੇ 150 ਦੌੜਾਂ ਹੀ ਬਣਾ ਸਕੀ।

ਇਹ ਵੀ ਪੜ੍ਹੋ: ਟਰੂਡੋ ਨੂੰ ਕਿਸਾਨ ਅੰਦੋਲਨ 'ਤੇ ਟਿੱਪਣੀ ਕਰਨੀ ਪਈ ਭਾਰੀ, ਭਾਰਤ ਨੇ ਕੈਨੇਡਾ ਦੇ ਹਾਈ ਕਮਿਸ਼ਨਰ ਨੂੰ ਕੀਤਾ ਤਲਬ

ਆਸਟਰੇਲੀਆ ਦੇ ਕਪਤਾਨ ਆਰੋਨ ਫਿੰਚ ਨੇ ਭਾਰਤ ਖ਼ਿਲਾਫ਼ ਪਹਿਲੇ ਟੀ-20 ਮੁਕਾਬਲੇ ਵਿਚ ਸ਼ੁੱਕਰਵਾਰ ਨੂੰ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਦਾ ਫ਼ੈਸਲਾ ਕੀਤਾ। ਭਾਰਤ ਅਤੇ ਆਸਟਰੇਲੀਆ ਵਿਚਾਲੇ 3 ਮੈਚਾਂ ਦੀ ਟੀ-20 ਸੀਰੀਜ਼ ਦਾ ਇਹ ਪਹਿਲਾ ਮੁਕਾਬਲਾ ਹੈ। ਇਸ ਤੋਂ ਪਹਿਲਾਂ ਦੋਵਾਂ ਟੀਮਾਂ ਵਿਚਾਲੇ 3 ਮੈਚਾਂ ਦੀ ਵਨਡੇ ਸੀਰੀਜ਼ ਖੇਡੀ ਗਈ ਸੀ, ਜਿਸ ਨੂੰ ਆਸਟਰੇਲੀਆ ਨੇ 2-1 ਨਾਲ ਜਿੱਤਿਆ ਸੀ।

ਟੀਮ ਇੰਡੀਆ ਦੀਆਂ ਨਜ਼ਰਾਂ ਇਸ ਮੈਚ ਵਿਚ ਜਿੱਤ ਦੀ ਸ਼ੁਰੂਆਤ ਬਿਹਤਰ ਤਰੀਕੇ ਨਾਲ ਕਰਣ ਤੇ ਟਿਕੀਆਂ ਹੋਣਗੀਆਂ, ਜਦੋਂ ਕਿ ਆਸਟਰੇਲੀਆ ਜਿੱਤ ਦੀ ਲੈਅ ਬਰਕਰਾਰ ਰੱਖਣਾ ਚਾਹੇਗਾ। ਭਾਰਤ ਨੇ ਇਸ ਮੈਚ ਲਈ ਟੀ ਨਟਰਾਜਨ ਨੂੰ ਅੰਤਿਮ ਇਲੈਵਨ ਵਿਚ ਸ਼ਾਮਲ ਕੀਤਾ ਹੈ ਜੋ ਇਸ ਮੁਕਾਬਲੇ ਨਾਲ ਅੰਤਰਰਾਸ਼ਟਰੀ ਟੀ-20 ਵਿਚ ਆਪਣੀ ਸ਼ੁਰੂਆਤ ਕਰਣਗੇ।

ਇਹ ਵੀ ਪੜ੍ਹੋ: ਧੀ ਦੇ ਵਿਆਹ ਨਾਲੋਂ ਅੰਦੋਲਨ ਜ਼ਰੂਰੀ, ਇਸ ਕਿਸਾਨ ਨੇ ਵੀਡੀਓ ਕਾਲ ਜ਼ਰੀਏ ਧੀ ਨੂੰ ਦਿੱਤਾ ਆਸ਼ੀਰਵਾਦ

ਇਸ ਮੁਕਾਬਲੇ ਲਈ ਦੋਵੇਂ ਟੀਮਾਂ ਇਸ ਪ੍ਰਕਾਰ ਹਨ
ਭਾਰਤ :
ਸ਼ਿਖਰ ਧਵਨ, ਲੋਕੇਸ਼ ਰਾਹੁਲ (ਵਿਕਟਕੀਪਰ), ਵਿਰਾਟ ਕੋਹਲੀ (ਕਪਤਾਨ), ਸ਼੍ਰੇਅਸ ਅਈਅਰ, ਸੰਜੂ ਸੈਮਸਨ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਵਾਸ਼ਿੰਗਟਨ ਸੁੰਦਰ, ਦੀਪਕ ਚਾਹਰ, ਮੁਹੰਮਦ ਸ਼ਮੀ ਅਤੇ ਟੀ ਨਟਰਾਜਨ।

ਆਸਟਰੇਲੀਆ : ਆਰੋਨ ਫਿੰਚ, ਡੀ ਆਰਸੀ ਸ਼ਾਰਟ, ਮੈਥਿਊ ਵੇਡ, ਸਟੀਵਨ ਸਮਿਥ, ਗਲੇਨ ਮੈਕਸਵੇਲ, ਮੋਈਸੇਸ ਹੇਨਰਿਕਸ, ਸਿਏਨ ਏਬਾਟ, ਮਿਚੇਲ ਸਟਾਰਕ, ਮਿਚੇਲ ਸਵਿਪਸਨ, ਏਡਮ ਜੰਪਾ ਅਤੇ ਜੋਸ਼ ਹੇਜ਼ਲਵੁੱਡ।

ਨੋਟ : ਭਾਰਤ ਨੇ 11 ਦੌੜਾਂ ਨਾਲ ਆਸਟਰੇਲੀਆ ਖ਼ਿਲਾਫ਼ ਜਿੱਤ ਕੀਤੀ ਦਰਜ। ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ।


author

cherry

Content Editor

Related News