AUS vs IND :  ਭਾਰਤ ਦੀਆਂ ਨਜ਼ਰਾਂ ਟੀ-20 'ਚ ਕਲੀਨ ਸਵੀਪ 'ਤੇ

Tuesday, Dec 08, 2020 - 03:31 AM (IST)

AUS vs IND :  ਭਾਰਤ ਦੀਆਂ ਨਜ਼ਰਾਂ ਟੀ-20 'ਚ ਕਲੀਨ ਸਵੀਪ 'ਤੇ

ਸਿਡਨੀ– ਲੜੀ ਜਿੱਤਣ ਤੋਂ ਬਾਅਦ ਆਤਮਵਿਸ਼ਵਾਸ ਨਾਲ ਭਰਪੂਰ ਭਾਰਤੀ ਟੀਮ ਆਸਟਰੇਲੀਆ ਵਿਰੁੱਧ ਮੰਗਲਵਾਰ ਨੂੰ ਤੀਜੇ ਤੇ ਆਖਰੀ ਟੀ-20 ਕੌਮਾਂਤਰੀ ਮੈਚ ਵਿਚ ਉਤਰੇਗੀ ਤਾਂ ਉਸਦਾ ਇਰਾਦਾ ਫਿਟਨੈੱਸ ਸਮੱਸਿਆਵਾਂ ਨਾਲ ਜੂਝ ਰਹੀ ਮੇਜ਼ਬਾਨ ਟੀਮ ਦਾ ਸੁਪੜਾ ਸਾਫ ਕਰਨ ਦਾ ਹੋਵੇਗਾ। ਕਪਤਾਨ ਵਿਰਾਟ ਕੋਹਲੀ ਤੇ ਸ਼ਾਨਦਾਰ ਫਾਰਮ ਵਿਚ ਚੱਲ ਰਹੇ ਹਾਰਦਿਕ ਪੰਡਯਾ ਨੂੰ 2016 ਦੀ ਯਾਦ ਆ ਗਈ ਹੋਵੇਗੀ ਜਦੋਂ ਵਨ ਡੇ ਲੜੀ ਹਾਰ ਜਾਣ ਤੋਂ ਬਾਅਦ ਭਾਰਤ ਨੇ ਟੀ-20 ਵਿਚ ਸ਼ਾਨਦਾਰ ਵਾਪਸੀ ਕਰਦੇ ਹੋਏ ਆਸਟਰੇਲੀਆ ਨੂੰ 3-0 ਨਾਲ ਹਰਾਇਆ ਸੀ। ਪਹਿਲੇ ਦੋ ਵਨ ਡੇ ਹਾਰ ਜਾਣ ਤੋਂ ਬਾਅਦ ਭਾਰਤ ਨੇ ਕੈਨਬਰਾ ਵਿਚ ਤੀਜਾ ਵਨ ਡੇ ਜਿੱਤ ਕੇ ਲੈਅ ਹਾਸਲ ਕੀਤੀ। ਰਵਿੰਦਰ ਜਡੇਜਾ ਵਰਗੇ ਆਲਰਾਊਂਡਰ ਦੀ ਗੈਰ-ਮੌਜੂਦਗੀ ਵਿਚ ਵੀ ਭਾਰਤ ਨੇ ਐਤਵਾਰ ਨੂੰ ਦੂਜਾ ਟੀ-20 ਮੁਕਾਬਲਾ 6 ਵਿਕਟਾਂ ਨਾਲ ਜਿੱਤ ਕੇ ਲੜੀ ਆਪਣੀ ਨਾਂ ਕੀਤੀ। ਭਾਰਤੀ ਟੀਮ ਦਾ ਮਨੋਬਲ ਇਸ ਨਾਲ ਵੀ ਵਧਿਆ ਹੋਵੇਗਾ ਕਿ ਮੁਹੰਮਦ ਸ਼ੰਮੀ ਤੇ ਜਸਪ੍ਰੀਤ ਬੁਮਰਾਹ ਨੂੰ ਆਰਾਮ ਦੇ ਕੇ ਵੀ ਭਾਰਤ ਨੇ ਉਨ੍ਹਾਂ ਤਿੰਨ ਤੇਜ਼ ਗੇਂਦਬਾਜ਼ਾਂ 'ਤੇ ਭਰੋਸਾ ਕੀਤਾ, ਜਿਨ੍ਹਾਂ ਦਾ ਕੁਲ ਤਜਰਬਾ 40 ਮੈਚਾਂ ਦਾ ਵੀ ਨਹੀਂ ਹੈ।

ਇਹ ਵੀ ਪੜ੍ਹੋ: AUS vs IND : ਆਸਟਰੇਲੀਆ 'ਚ ਟੀ20 ਸੀਰੀਜ਼ ਜਿੱਤਣ 'ਤੇ ਵਿਰਾਟ ਨੇ ਰਚਿਆ ਇਤਿਹਾਸ


ਸੀਮਤ ਓਵਰਾਂ ਵਿਚ ਨਵੀਂ ਗੇਂਦ ਸੰਭਾਲਣ ਵਾਲੇ ਟੀ. ਨਟਰਾਜਨ ਨੇ ਕੌਮਾਂਤਰੀ ਕ੍ਰਿਕਟ ਵਿਚ ਸ਼ਾਨਦਾਰ ਡੈਬਿਊ ਕੀਤਾ ਤੇ ਆਸਟਰੇਲੀਆਈ ਖਿਡਾਰੀਆਂ ਨੂੰ ਉਸ ਨੂੰ ਖੇਡਣ ਵਿਚ ਕਾਫੀ ਦਿਕਤਾਂ ਆਈਆਂ। ਭਾਰਤ ਤੇ ਆਸਟਰੇਲੀਆ ਵਿਚਾਲੇ ਪਿਛਲੇ ਮੈਚ ਵਿਚ ਫਰਕ ਵਿਚਾਲੇ ਦੇ ਓਵਰਾਂ ਵਿਚ ਦੋਵੇਂ ਟੀਮਾਂ ਦੀ ਬੱਲੇਬਾਜ਼ੀ ਵੀ ਰਹੀ। ਕਾਰਜਕਾਰੀ ਕਪਤਾਨ ਮੈਥਿਊ ਵੇਡ ਦੇ ਆਊਟ ਹੋਣ ਤੋਂ ਬਾਅਦ ਆਸਟਰੇਲੀਆ ਨੇ ਲੈਅ ਗੁਆਮ ਦਿੱਤੀ।

PunjabKesari
ਦੂਜੇ ਪਾਸੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਪਾਵਰਪਲੇਅ ਤੋਂ ਬਾਅਦ ਕੁਝ ਬਿਹਤਰੀਨ ਸ਼ਾਟਾਂ ਖੇਡੀਆਂ। ਜ਼ਖ਼ਮੀ ਮਨੀਸ਼ ਪਾਂਡੇ ਦੀ ਜਗ੍ਹਾ ਸ਼੍ਰੇਅਸ ਅਈਅਰ ਨੂੰ ਸ਼ਾਮਲ ਕਰਨਾ ਵੀ ਭਾਰਤ ਲਈ ਚੰਗਾ ਰਿਹਾ। ਭਾਰਤ ਲਈ ਕਮਜ਼ੋਰ ਕੜੀ ਯੁਜਵੇਂਦਰ ਚਾਹਲ ਦਾ ਖਰਾਬ ਪ੍ਰਦਰਸ਼ਨ ਰਿਹਾ । ਪਹਿਲੇ ਟੀ-20 ਵਿਚ ਰਵਿੰਦਰ ਜਡੇਜਾ ਦੇ 'ਕਨਕਸ਼ਨ' ਬਦਲ ਦੇ ਰੂਪ ਵਿਚ 3 ਵਿਕਟਾਂ ਲੈ ਕੇ 'ਮੈਨ ਆਫ ਦਿ ਮੈਚ' ਰਿਹਾ ਚਾਹਲ ਦੂਜੇ ਮੈਚ ਵਿਚ ਕਾਫੀ ਮਹਿੰਗਾ ਸਾਬਤ ਹੋਇਆ।
ਆਸਟਰੇਲੀਆ ਨੂੰ ਨਿਯਮਤ ਕਪਤਾਨ ਆਰੋਨ ਫਿੰਚ, ਡੇਵਿਡ ਵਾਰਨਰ, ਮਿਸ਼ੇਲ ਸਟਾਰਕ, ਪੈਟ ਕਮਿੰਸ ਤੇ ਜੋਸ਼ ਹੇਜ਼ਲਵੁਡ ਦੀ ਕਮੀ ਮਹਿਸੂਸ ਹੋ ਰਹੀ ਹੈ। ਇਨ੍ਹਾਂ ਪੰਜ ਵਿਚੋਂ ਤਿੰਨ ਨੇ ਹਾਲਾਂਕਿ ਪਹਿਲਾ ਟੀ-20 ਖੇਡਿਆ ਸੀ, ਜਿਹੜਾ ਭਾਰਤ ਨੇ 11 ਦੌੜਾਂ ਨਾਲ ਜਿੱਤਿਆ ਸੀ। ਡਾਰਸੀ ਸ਼ਾਰਟ ਸਲਾਮੀ ਬੱਲੇਬਾਜ਼ ਦੇ ਤੌਰ 'ਤੇ ਪਹਿਲੇ ਦੋ ਮੈਚਾਂ ਵਿਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ ਸੀ। ਅਜਿਹੇ ਵਿਚ ਮਾਰਕਸ ਸਟੋਇੰਸ ਤੇ ਗਲੇਨ ਮੈਕਸਵੈੱਲ 'ਤੇ ਜ਼ਿੰਮੇਵਾਰੀ ਵਧ ਗਈ ਹੈ। ਆਸਟਰੇਲੀਆਈ ਗੇਂਦਬਾਜ਼ੀ ਹਮਲੇ ਵਿਚ ਤਜਰਬੇਕਾਰ ਦੀ ਕਮੀ ਹੈ ਤੇ ਭਾਰਤੀ ਬੱਲੇਬਾਜ਼ਾਂ 'ਤੇ ਲਗਾਮ ਕੱਸਣਾ ਉਨ੍ਹਾਂ ਲਈ ਆਸਾਨ ਨਹੀਂ ਹੋਵੇਗਾ। ਐਡੀਲੇਡ ਵਿਚ 17 ਦਸੰਬਰ ਤੋਂ ਸ਼ੁਰੂ ਹੋ ਰਹੀ ਟੈਸਟ ਲੜੀ ਤੋਂ ਪਹਿਲਾਂ ਟੀ-20 ਲੜੀ ਵਿਚ ਕਲੀਨ ਸਵੀਪ ਭਾਰਤ ਲਈ ਟਾਨਿਕ ਦਾ ਕੰਮ ਕਰੇਗੀ।


ਨੋਟ- ਭਾਰਤ ਦੀਆਂ ਨਜ਼ਰਾਂ ਟੀ-20 'ਚ ਕਲੀਨ ਸਵੀਪ 'ਤੇ। ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


author

Gurdeep Singh

Content Editor

Related News