AUS vs ENG : ਇੰਗਲੈਂਡ ਨੇ ਆਸਟਰੇਲੀਆ ਨੂੰ 1 ਵਿਕਟ ਨਾਲ ਹਰਾਇਆ

08/25/2019 8:48:53 PM

ਲੀਡਸ— ਆਲਰਾਊਂਡਰ ਬੇਨ ਸਟੋਕਸ ਨੇ ਅਜੇਤੂ 125 ਦੌੜਾਂ ਦੀ ਚਮਤਕਾਰੀ ਪਾਰੀ ਖੇਡਦੇ ਹੋਏ ਇੰਗਲੈਂਡ ਨੂੰ ਆਸਟਰੇਲੀਆ ਵਿਰੁੱਧ ਤੀਜੇ ਏਸ਼ੇਜ਼ ਟੈਸਟ ਵਿਚ ਐਤਵਾਰ ਨੂੰ ਰੋਮਾਂਚਕ ਉਤਾਰ-ਚੜ੍ਹਾਅ ਤੋਂ ਬਾਅਦ ਇਕ ਵਿਕਟ ਨਾਲ ਹੈਰਾਨੀਜਨਕ ਜਿੱਤ ਤੇ 5 ਮੈਚਾਂ ਦੀ ਸੀਰੀਜ਼ ਵਿਚ 1-1 ਦੀ ਬਰਾਬਰੀ ਦਿਵਾ ਦਿੱਤੀ। ਪਹਿਲੀ ਪਾਰੀ ਵਿਚ ਸਿਰਫ 67 ਦੌੜਾਂ 'ਤੇ ਆਊਟ ਹੋਣ ਵਾਲੀ ਇੰਗਲੈਂਡ ਦੀ ਟੀਮ ਨੇ ਚੌਥੇ ਦਿਨ ਦੂਜੀ ਪਾਰੀ ਵਿਚ 9 ਵਿਕਟਾਂ 'ਤੇ 362 ਦੌੜਾਂ ਬਣਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ। ਇੰਗਲੈਂਡ ਨੂੰ ਰੋਮਾਂਚਕ ਜਿੱਤ ਦਿਵਾਉਣ ਵਾਲੇ ਹੀਰੋ ਸਟੋਕਸ ਨੂੰ 'ਪਲੇਅਰ ਆਫ ਦਿ ਮੈਚ' ਦਾ ਐਵਾਰਡ ਮਿਲਿਆ। ਸਟੋਕਸ ਨੇ 219 ਗੇਂਦਾਂ 'ਤੇ ਅਜੇਤੂ 135 ਦੌੜਾਂ ਦੀ ਮੈਚ ਜੇਤੂ ਪਾਰੀ ਵਿਚ 11 ਚੌਕੇ ਤੇ 8 ਛੱਕੇ ਲਾਏ। ਉਸਨੇ ਜੇਤੂ ਚੌਕਾ ਵੀ ਮਾਰਿਆ।

PunjabKesari
ਇੰਗਲੈਂਡ ਦੀ ਆਪਣੀ ਟੈਸਟ ਇਤਿਹਾਸ ਵਿਚ ਇਕ ਵਿਕਟ ਨਾਲ ਇਹ ਚੌਥੀ ਜਿੱਤ  ਹੈ। ਇਸ ਦੇ ਨਾਲ ਹੀ ਇੰਗਲੈਂਡ ਦੇ ਟੀਚੇ ਦਾ ਪਿੱਛਾ ਕਰਦਿਆਂ ਇਹ ਸਭ ਤੋਂ ਵੱਡੀ ਜਿੱਤ ਹੈ। ਸਟੋਕਸ ਨੇ ਜੈਕ ਲੀਚ ਨਾਲ 10ਵੀਂ ਵਿਕਟ ਲਈ 62 ਗੇਂਦਾਂ ਵਿਚ 76 ਦੌੜਾਂ ਦੀ ਮੈਚ ਜੇਤੂ ਸਾਂਝੇਦਾਰੀ ਕੀਤੀ। ਇਹ ਚੌਥੀ ਪਾਰੀ ਵਿਚ ਟੀਚੇ ਦਾ ਸਫਲ ਪਿੱਛਾ ਕਰਦਿਆਂ ਆਖਰੀ ਵਿਕਟ ਲਈ ਦੂਜੀ ਸਭ ਤੋਂ ਵੱਡੀ ਸਾਂਝੇਦਾਰੀ ਹੈ। ਇਸ ਸਾਂਝੇਦਾਰੀ ਵਿਚ ਲੀਚ ਨੇ 17 ਗੇਂਦਾਂ 'ਤੇ ਅਜੇਤੂ 1 ਦੌੜ ਬਣਾਈ ਜਦਕਿ ਇਸ ਸਾਂਝੇਦਾਰੀ ਵਿਚ ਸਟੋਕਸ ਦਾ ਯੋਗਦਾਨ 74 ਦੌੜਾਂ ਦਾ ਰਿਹਾ।

PunjabKesari
ਇੰਗਲੈਂਡ  ਨੂੰ 359 ਦੌੜਾਂ ਦਾ ਟੀਚਾ ਮਿਲਿਆ ਸੀ ਤੇ ਉਸ ਨੇ 9ਵੀਂ ਵਿਕਟ  289 ਦੌੜਾਂ 'ਤੇ ਗੁਆ ਦਿੱਤੀ ਸੀ ਪਰ ਸਟੋਕਸ ਨੇ ਆਪਣੇ ਕਰੀਅਰ ਦੀ ਸਰਵਸ੍ਰੇਸ਼ਠ ਪਾਰੀ ਖੇਡ ਕੇ ਇੰਗਲੈਂਡ ਨੂੰ ਅਵਿਸ਼ਵਾਸਯੋਗ ਜਿੱਤ ਦਿਵਾ ਦਿੱਤੀ। ਆਸਟਰੇਲੀਆ ਨੇ ਸੀਰੀਜ਼ ਵਿਚ 2-0 ਦੀ ਬੜ੍ਹਤ ਬਣਾਉਣ ਦਾ ਸੁਨਹਿਰੀ ਮੌਕਾ ਗੁਆਇਆ। ਇੰਗਲੈਂਡ ਨੇ ਟੀਚੇ ਦਾ ਪਿੱਛਾ ਕਰਦਿਆਂ 3 ਵਿਕਟਾਂ 'ਤੇ 156 ਦੌੜਾਂ ਤੋਂ ਅੱਗੇ ਖੇਡਣਾ ਸ਼ੁਰੂ ਕੀਤਾ। ਜੋ ਰੂਟ ਨੇ 75 ਤੇ ਸਟੋਕਸ ਨੇ 2 ਦੌੜਾਂ ਤੋਂ ਆਪਣੀ ਪਾਰੀ ਨੂੰ ਅੱਗੇ ਵਧਾਇਆ ਸੀ। 


Gurdeep Singh

Content Editor

Related News