ਮੈਚ ਦੇਖਣ ਪਹੁੰਚਿਆ 'ਨਕਲੀ' ਕੋਹਲੀ, ਵੇਖ ਕੇ ਦੰਗ ਰਹਿ ਗਏ ਭਾਰਤੀ ਕਪਤਾਨ (ਵੀਡੀਓ)

Tuesday, Dec 08, 2020 - 05:13 PM (IST)

ਸਪੋਰਟਸ ਡੈਸਕ : ਭਾਰਤ ਅਤੇ ਆਸਟਰੇਲੀਆ ਵਿਚਾਲੇ 3 ਮੈਚਾਂ ਦੀ ਟੀ20 ਇੰਟਰਨੈਸ਼ਨਲ ਸੀਰੀਜ਼ ਦਾ ਤੀਜਾ ਅਤੇ ਆਖ਼ਰੀ ਮੈਚ ਸਿਡਨੀ ਕ੍ਰਿਕਟ ਗਰਾਊਂਡ ਵਿਚ ਖੇਡਿਆ ਜਾ ਰਿਹਾ ਹੈ। ਇਸ ਦੌਰਾਨ ਵਿਰਾਟ ਕੋਹਲੀ ਦੀ ਤਰ੍ਹਾਂ ਵਿਖਣ ਵਾਲਾ ਇਕ ਵਿਅਕਤੀ ਮੈਚ ਦੇਖਣ ਪਹੁੰਚਿਆ। ਆਪਣੇ ਵਰਗੇ ਵਿਖਣ ਵਾਲੇ ਸ਼ਖਸ ਨੂੰ ਵੇਖ ਭਾਰਤੀ ਕਪਤਾਨ ਕੋਹਲੀ ਵੀ ਹੈਰਾਨ ਹੋ ਗਏ।  

ਇਹ ਵੀ ਪੜ੍ਹੋ: ਜਦੋਂ ਖੇਡ ਮੈਦਾਨ 'ਚ ਦਰਸ਼ਕ ਕੁੜੀ ਨੇ ਵਿਰਾਟ ਕੋਹਲੀ ਨੂੰ ਕਿਹਾ- ਕਿਸਾਨਾਂ ਦਾ ਸਮਰਥਨ ਕਰੋ (ਵੇਖੋ ਵੀਡੀਓ)

 


ਟਵਿਟਰ 'ਤੇ ਵਾਇਰਲ ਹੋ ਰਹੀ ਵੀਡੀਓ ਵਿਚ ਸਾਫ਼ ਤੌਰ 'ਤੇ ਕੋਹਲੀ ਦੇ ਹਮਸ਼ਕਲ ਨੂੰ ਵੇਖਿਆ ਜਾ ਸਕਦਾ ਹੈ। ਇਸ ਦੌਰਾਨ ਉਕਤ ਪ੍ਰਸ਼ੰਸਕ ਭਾਰਤ ਲਈ ਚਿਅਰਸ ਕਰਦਾ ਵੀ ਨਜ਼ਰ ਆਇਆ। ਜਦੋਂ ਇਸ ਵਿਅਕਤੀ 'ਤੇ ਕੈਮਰਾ ਪਿਆ ਤਾਂ ਕੋਹਲੀ ਨੇ ਪਿੱਛੇ ਮੁੜ ਕੇ ਉਕਤ ਪ੍ਰਸ਼ੰਸਕ ਵੱਲ ਵੇਖਿਆ ਅਤੇ ਉਹ ਇਹ ਵੇਖ ਕੇ ਕਾਫ਼ੀ ਹੈਰਾਨ ਹੋਏ ਕਿ ਪ੍ਰਸ਼ੰਸਕ ਨੇ ਹੂ-ਬ-ਹੂ ਕੋਹਲੀ ਵਰਗੀ ਲੁੱਕ ਬਣਾਈ ਹੋਈ ਹੈ।

ਇਹ ਵੀ ਪੜ੍ਹੋ: ਭਾਰਤੀ ਓਲੰਪਿਕ ਸੰਘ ਨੇ ਖਿਡਾਰੀਆਂ ਨੂੰ ਕੀਤੀ ਅਪੀਲ, ਕਿਹਾ 'ਇਨਾਮ ਅਤੇ ਕਿਸਾਨਾਂ ਦਾ ਮਸਲਾ 2 ਵੱਖ ਚੀਜਾਂ ਹਨ'

 


ਧਿਆਨਦੇਣ ਯੋਗ ਹੈ ਕਿ ਭਾਰਤ ਨੇ ਆਸਟਰੇਲੀਆ ਖ਼ਿਲਾਫ਼ 2 ਟੀ20 ਮੈਚ ਜਿੱਤ ਲਏ ਹਨ ਅਤੇ ਅੱਜ ਤੀਜਾ ਮੈਚ ਜਿੱਤ ਕੇ ਕਲੀਨ ਸਵੀਪ ਕਰਣ ਦੀ ਕੋਸ਼ਿਸ਼ ਵਿਚ ਹੈ। ਆਸਟਰੇਲੀਆ ਨੇ ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਹੌਲੀ ਸ਼ੁਰੂਆਤ ਕੀਤੀ ਅਤੇ ਕਪਤਾਨ ਆਰੋਨ ਫਿੰਚ ਬਿਨਾਂ ਖਾਤਾ ਖੋਲ੍ਹੇ ਹੀ ਆਊਟ ਹੋ ਗਏ ਪਰ ਵਿਕਟਕੀਪਰ ਮੈਥਿਊ ਵੇਡ (53 ਗੇਂਦਾਂ 'ਤੇ 80 ਦੌੜਾਂ) ਅਤੇ ਗਲੇਨ ਮੈਕਸਵੇਲ (36 ਗੇਂਦਾਂ 'ਤੇ 54 ਦੌੜਾਂ) ਦੀ ਬਦੌਲਤ 5 ਵਿਕਟਾਂ ਗਵਾ ਕੇ ਭਾਰਤ ਨੂੰ 187 ਦੌੜਾਂ ਦਾ ਟੀਚਾ ਦਿੱਤਾ।

 

ਇਹ ਵੀ ਪੜ੍ਹੋ: ਵਿਆਹ ਦੇ ਬੰਧਨ 'ਚ ਬੱਝੇ ਸਾਬਕਾ ਵਿਕਟਕੀਪਰ ਅਰਜੁਨ ਗੁਪਤਾ, ਵੇਖੋ ਤਸਵੀਰਾਂ

 

 


cherry

Content Editor

Related News