Aus v Ind : ਬੁਮਰਾਹ ਨੇ ਬੱਲੇਬਾਜ਼ੀ ਦੌਰਾਨ ਅਜਿਹਾ ਕਰ ਜਿੱਤਿਆ ਸਭ ਦਾ ਦਿਲ
Friday, Dec 18, 2020 - 08:59 PM (IST)
ਐਡੀਲੇਡ- ਟੈਸਟ ਮੈਚ ਦੇ ਦੂਜੇ ਦਿਨ ਭਾਰਤ ਨੇ ਆਪਣੀ ਦੂਜੀ ਪਾਰੀ ’ਚ 1 ਵਿਕਟ ’ਤੇ 9 ਦੌੜਾਂ ਬਣਾ ਲਈਆਂ ਹਨ। ਪਹਿਲੀ ਪਾਰੀ ਦੇ ਅਧਾਰ ’ਤੇ ਭਾਰਤ ਨੇ 62 ਦੌੜਾਂ ਦੀ ਬੜ੍ਹਤ ਹਾਸਲ ਕਰ ਲਈ ਹੈ। ਭਾਰਤ ਦੀ ਦੂਜੀ ਪਾਰੀ ’ਚ ਇਕ ਵਾਰ ਫਿਰ ਓਪਨਰ ਪਿ੍ਰਥਵੀ ਸ਼ਾਹ ਫਲਾਪ ਰਹੇ ਤੇ ਪੈਟ ਕਮਿੰਸ ਦੀ ਗੇਂਦ ’ਤੇ ਕਲੀਨ ਬੋਲਡ ਹੋ ਕੇ ਪੈਵੇਲੀਅਨ ਚੱਲ ਗਏ। ਸ਼ਾਹ ਕੇਵਲ 4 ਦੌੜਾਂ ਹੀ ਬਣਾ ਸਕੇ। ਸ਼ਾਹ ਦੇ ਆਊਟ ਹੋਣ ਤੋਂ ਬਾਅਦ ਨੰਬਰ-3 ’ਤੇ ਜਸਪ੍ਰੀਤ ਬੁਮਰਾਹ ਬੱਲੇਬਾਜ਼ੀ ਕਰਨ ਆਏ। ਜਿਸ ਸਮੇਂ ਬੁਮਰਾਹ ਬੱਲੇਬਾਜ਼ੀ ਕਰਨ ਆਏ ਤਾਂ ਉਸ ਸਮੇੇਂ ਭਾਰਤੀ ਟੀਮ ’ਤੇ ਦਬਾਅ ਸੀ ਪਰ ਬੁਮਰਾਹ ਨੇ ਮਿਸ਼ਲ ਸਟਾਰਕ ਤੇ ਪੈਟ ਕਮਿੰਸ ਵਰਗੇ ਗੇਂਦਬਾਜ਼ਾਂ ਦਾ ਖੂਬ ਸਾਹਮਣਾ ਕੀਤਾ ਤੇ ਖੇਡ ਖਤਮ ਕਰਨ ਤੱਕ ਭਾਰਤ ਦਾ ਨੁਕਸਾਨ ਨਹੀਂ ਹੋਣ ਦਿੱਤਾ।
Jasprit Bumrah puts on a solid defence to take India to stumps without additional wickets 😅
— ICC (@ICC) December 18, 2020
India finish on 9/1.
What do you make of day two?#AUSvIND SCORECARD 👉 https://t.co/Q10dx0IFfv pic.twitter.com/f3nltvsyZx
Promoted to Number 10 from 11 in the first innings & promoted as night-watchman in second inninngs. There is always improvement in whatever Bumrah does. pic.twitter.com/xQYp2rtJem
— Johns. (@CricCrazyJohns) December 18, 2020
ਜਦੋਂ ਦੂਜੇ ਦਿਨ ਦੀ ਖੇਡ ਖਤਮ ਹੋਈ ਤਾਂ ਸਾਰੇ ਭਾਰਤੀ ਖਿਡਾਰੀਆਂ ਨੇ ਖੜ੍ਹੇ ਹੋ ਕੇ ਪੈਵੇਲੀਅਨ ’ਚ ਬੁਮਰਾਹ ਦਾ ਸਵਾਗਤ ਕੀਤਾ। ਕਪਤਾਨ ਕੋਹਲੀ ਇਸ ¬ਕ੍ਰਮ ’ਚ ਸਭ ਤੋਂ ਅੱਗੇ ਖੜ੍ਹੇ ਨਜ਼ਰ ਆਏ ਤੇ ਬੁਮਰਾਹ ਦਾ ਹੌਸਲਾ ਵਧਾਉਂਦੇ ਹੋਏ ਨਜ਼ਰ ਆਏ। ਸੋਸ਼ਲ ਮੀਡੀਆ ’ਤੇ ਆਈ. ਸੀ. ਸੀ. ਨੇ ਇਸ ਤਸਵੀਰ ਨੂੰ ਵੀ ਸ਼ੇਅਰ ਕੀਤਾ ਹੈ ਜੋ ਖੂਬ ਵਾਇਰਲ ਹੋ ਰਹੀ ਹੈ। ਲੋਕ ਤਸਵੀਰ ’ਤੇ ਖੂਬ ਕੁਮੈਂਟ ਵੀ ਕਰ ਰਹੇ ਹਨ।
What was your reaction when you saw Jasprit Bumrah walking in at No.3? 😄#AUSvIND pic.twitter.com/ngnXdterIK
— ICC (@ICC) December 18, 2020
ਜਸਪ੍ਰੀਤ ਬੁਮਰਾਹ ਨੇ 11 ਗੇਂਦਾਂ ਦਾ ਸਾਹਮਣਾ ਕੀਤਾ ਤੇ ਇਹ ਸੁਨਿਸ਼ਚਿਤ ਕੀਤਾ ਕਿ ਮਯੰਕ ਅਗਰਵਾਲ ਨੂੰ ਜ਼ਿਆਦਾ ਸਟ੍ਰਾਈਕ ਨਾ ਮਿਲੇ। ਭਾਵੇ ਹੀ ਬੁਮਰਾਹ ਖਾਤਾ ਨਹੀਂ ਖੋਲ੍ਹ ਸਕੇ ਪਰ 11 ਗੇਂਦਾਂ ਦਾ ਸਾਹਮਣਾ ਕਰ ਉਨ੍ਹਾਂ ਨੇ ਫੈਂਸ ਦਾ ਦਿਲ ਜਿੱਤ ਲਿਆ। ਫੈਂਸ ਵੀ ਬੁਮਰਾਹ ਦੀ ਖੂਬ ਸ਼ਲਾਘਾ ਕਰ ਰਹੇ ਹਨ। ਦੱਸ ਦੇਈਏ ਕਿ ਬੁਮਰਾਹ ਨੇ ਗੇਂਦਬਾਜ਼ੀ ਦੌਰਾਨ 2 ਵਿਕਟਾਂ ਹਾਸਲ ਕੀਤੀਆਂ ਸਨ।
ਨੋਟ- ਬੁਮਰਾਹ ਨੇ ਬੱਲੇਬਾਜ਼ੀ ਦੌਰਾਨ ਅਜਿਹਾ ਕਰ ਜਿੱਤਿਆ ਸਭ ਦਾ ਦਿਲ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।