AUS v ENG : ਇੰਗਲੈਂਡ ਨੇ ਰੋਮਾਂਚਕ ਚੌਥਾ ਟੈਸਟ ਕੀਤਾ ਡਰਾਅ
Sunday, Jan 09, 2022 - 07:59 PM (IST)
ਸਿਡਨੀ- ਇੰਗਲੈਂਡ ਦੇ ਹੇਠਲੇ ਕ੍ਰਮ ਦੇ ਬੱਲੇਬਾਜ਼ਾਂ ਨੇ ਘੱਟ ਹੁੰਦੀ ਰੌਸ਼ਨੀ ਦੇ ਵਿਚ ਆਸਟਰੇਲੀਆ ਦੇ ਗੇਂਦਬਾਜ਼ਾਂ ਦਾ ਡਟ ਕੇ ਸਾਹਮਣਾ ਕੀਤਾ, ਜਿਸ ਨਾਲ ਮਹਿਮਾਨ ਟੀਮ ਸਿਡਨੀ ਕ੍ਰਿਕਟ ਗਰਾਊਂਡ 'ਤੇ ਐਤਵਾਰ ਨੂੰ ਚੌਥਾ ਟੈਸਟ ਡਰਾਅ ਕਰਵਾਉਣ ਵਿਚ ਸਫਲ ਰਹੀ। ਜੈਕ ਲੀਚ (26), ਸਟੁਅਰਡ ਬਰਾਡ (08) ਤੇ ਜੇਮਸ ਐਂਡਰਸਨ (ਅਜੇਤੂ 00) ਨੇ ਬੇਹੱਦ ਦਬਾਅ ਦੇ ਵਿਚ ਆਖਰੀ 10 ਓਵਰ ਬੱਲੇਬਾਜ਼ੀ ਕਰਕੇ ਇੰਗਲੈਂਡ ਨੂੰ ਹਾਰ ਤੋਂ ਬਚਾਇਆ। ਸਕਾਟ ਬੋਲੈਂਡ (30 ਦੌੜਾਂ 'ਤੇ ਤਿੰਨ ਵਿਕਟਾਂ), ਕਪਤਾਨ ਪੈਟ ਕਮਿੰਸ (80 ਦੌੜਾਂ 'ਤੇ 2 ਵਿਕਟਾਂ) ਨੇ ਆਸਟਰੇਲੀਆ ਨੂੰ ਜਿੱਤ ਦੀ ਦਹਿਲੀਜ਼ 'ਤੇ ਪਹੁੰਚਾਇਆ, ਜਿਸ ਤੋਂ ਬਾਅਦ ਸਟੀਵ ਸਮਿੱਥ (10 ਦੌੜਾਂ 'ਤੇ ਇਕ ਵਿਕਟ) ਨੇ 2 ਓਵਰ ਰਹਿੰਦੇ ਲੀਚ ਨੂੰ ਆਊਟ ਕੀਤਾ। ਟੀਮ ਹਾਲਾਂਕਿ ਆਖਰੀ ਓਵਰ ਵਿਚ ਆਖਰੀ ਵਿਕਟ ਹਾਸਲ ਨਹੀਂ ਕਰ ਸਕੀ।
ਬਰਾਡ ਤੇ ਐਂਡਰਸਨ ਨੇ 2 ਓਵਰ ਟਿਕ ਕੇ ਇੰਗਲੈਂਡ ਨੂੰ ਹਾਰ ਤੋਂ ਬਚਾ ਲਿਆ, ਜਿਸ ਨੇ 102 ਓਵਰਾਂ ਵਿਚ 9 ਵਿਕਟਾਂ 'ਤੇ 270 ਦੌੜਾਂ ਬਣਾਈਆਂ। ਟੀਮ 388 ਦੌੜਾਂ ਦੇ ਟੀਚੇ ਦਾ ਪਿੱਛਾ ਕਰ ਰਹੀ ਸੀ। ਇੰਗਲੈਂਡ ਦੀ ਟੀਮ ਨੇ ਇਸਦੇ ਨਾਲ ਹੀ ਮੌਜੂਦਾ ਸੀਰੀਜ਼ ਵਿਚ ਲਗਾਤਾਰ ਤਿੰਨ ਹਾਰ ਦੇ ਕ੍ਰਮ ਨੂੰ ਤੋੜਿਆ। ਇੰਗਲੈਂਡ ਨੇ ਬੱਲੇਬਾਜ਼ੀ ਵਿਚ ਸੀਰੀਜ਼ ਦਾ ਸ਼ਾਇਦ ਆਪਣਾ ਸਭ ਤੋਂ ਵਚਨਬੱਧ ਪ੍ਰਦਰਸ਼ਨ ਕੀਤਾ, ਜਿਸ ਨਾਲ ਮੈਚ ਡਰਾਅ ਵੱਲ ਵੱਧ ਰਿਹਾ ਸੀ ਪਰ ਆਖਰੀ ਘੰਟੇ ਤੋਂ ਪਹਿਲਾਂ ਕਮਿੰਸ ਨੇ ਜੋਸ ਬਟਲਰ (11) ਤੇ ਮਾਰਕ ਵੁੱਡ (00) ਨੂੰ ਤਿੰਨ ਗੇਂਦਾਂ ਦੇ ਅੰਦਰ ਆਊਟ ਕਰਕੇ ਆਸਟਰੇਲੀਆ ਦਾ ਪਲੜਾ ਭਾਰੀ ਕਰ ਦਿੱਤਾ ਇਸ ਸਮੇਂ ਟੀਮ ਦਾ ਸਕੋਰ 85 ਓਵਰਾਂ ਵਿਚ ਸੱਤ ਵਿਕਟਾਂ 'ਤੇ 218 ਦੌੜਾਂ ਸੀ। ਟੈਸਟ ਕ੍ਰਿਕਟ ਵਿਚ ਸ਼ਾਨਦਾਰ ਸ਼ੁਰੂਆਤ ਕਰਨ ਵਾਲੇ ਬੋਲੈਂਡ ਨੇ ਪਹਿਲੀ ਪਾਰੀ ਦੇ ਸੈਂਕੜਾ ਲਗਾਉਣ ਵਾਲੇ ਜਾਨੀ ਬੇਅਰਸਟੋ (41) ਨੂੰ ਮਾਰਨਸ ਲਾਬੁਸ਼ੇਨ ਦੇ ਹੱਥੋਂ ਕੈਚ ਕਰਵਾਇਆ। ਇਹ ਬੋਲੈਂਢ ਦਾ ਦੂਜੇ ਟੈਸਟ ਮੈਚ ਵਿਚ 14ਵਾਂ ਵਿਕਟ ਸੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।