ਸ਼੍ਰੀਲੰਕਾ ਖਿਲਾਫ ਟੀ-20 ਸੀਰੀਜ਼ ਲਈ ਆਸਟਰੇਲੀਆਈ ਟੀਮ ਦਾ ਐਲਾਨ, ਸਮਿਥ-ਵਾਰਨਰ ਦੀ ਵਾਪਸੀ

10/25/2019 5:12:30 PM

ਸਪੋਰਸਟ ਡੈਸਕ— ਅਗਲੇ ਸਾਲ ਆਪਣੀ ਹੀ ਜ਼ਮੀਨ 'ਤੇ ਹੋਣ ਵਾਲੇ ਟੀ20 ਵਰਲਡ ਕੱਪ ਤੋਂ ਪਹਿਲਾਂ ਸ਼੍ਰੀਲੰਕਾ ਖਿਲਾਫ ਤਿੰਨ ਮੈਚਾਂ ਦੀ ਸੀਰੀਜ਼ ਲਈ ਸਟੀਵ ਸਮਿਥ ਅਤੇ ਡੇਵਿਡ ਵਾਰਨਰ ਨੇ ਆਸਟਰੇਲੀਆਈ ਟੀਮ 'ਚ ਵਾਪਸੀ ਕੀਤੀ ਹੈ। ਦੋਵੇਂ ਗੇਂਦ ਨਾਲ ਛੇੜਖਾਨੀ ਕਰਨ ਦੇ ਕਾਰਨ ਬੈਨ ਦਾ ਸਾਹਮਣਾ ਕਰ ਰਹੇ ਸਨ, ਪਰ ਟੈਸਟ ਅਤੇ ਵਨ-ਡੇ ਤੋਂ ਬਾਅਦ ਹੁਣ ਟੀ20 ਟੀਮ 'ਚ ਉਨ੍ਹਾਂ ਦੀ ਵਾਪਸੀ ਹੋਈ ਹੈ।

ਆਸਟਰੇਲੀਆ ਨੇ ਦੂੱਜੇ ਫਾਰਮੈਟਾਂ 'ਚ ਸਫਲਤਾ ਦੇ ਬਾਵਜੂਦ ਅਜੇ ਤੱਕ ਟੀ20 ਵਰਲਡ ਕੱਪ ਨਹੀਂ ਜਿੱਤਿਆ ਹੈ। ਉਹ 2010 'ਚ ਫਾਈਨਲ 'ਚ ਪਹੁੰਚੀ ਸੀ। ਰਾਸ਼ਟਰੀ ਚੋਣਕਰਤਾ ਟਰੇਵਰ ਹੋਂਸ ਨੇ ਕਿਹਾ, ''ਅਸੀਂ ਅਜਿਹੀ ਟੀਮ ਚੁਣੀ ਹੈ ਜੋ ਸਾਨੂੰ ਅੱਗੇ ਤਕ ਲੈ ਜਾ ਸਕਦੀ ਹੈ। ਸਾਰਿਆਂ ਨੂੰ ਆਪਣੀ ਭੂਮਿਕਾ ਪਤਾ ਹੈ ਅਤੇ ਟੀਮ ਦੀ ਜ਼ਰੂਰਤ ਮੁਤਾਬਕ ਸਾਰੇ ਢੱਲ ਸਕਦੇ ਹਨ। '

PunjabKesari
ਇਸ ਸੀਰੀਜ਼ ਲਈ ਐਰੋਨ ਫਿੰਚ ਦੀ ਕਪਤਾਨੀ ਬਰਕਰਾਰ ਰੱਖੀ ਗਈ ਹੈ, ਹਾਲਾਂਕਿ ਸਟੀਵ ਸਮਿਥ ਮਾਰਚ ਤਕ ਕਪਤਾਨ ਨਹੀਂ ਹੋ ਸਕਦੇ। ਏੇਸ਼ੇਜ਼ ਸੀਰੀਜ਼ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਸਮਿਥ 'ਤੇ ਬੱਲੇਬਾਜ਼ੀ ਦੀ ਜ਼ਿੰਮੇਵਾਰੀ ਹੋਵੇਗੀ। ਉਥੇ ਹੀ ਵਾਰਨਰ ਨੇ ਇਸ ਫਾਰਮੈਟ 'ਚ ਆਸਟਰੇਲੀਆ ਲਈ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ ਹਨ। ਗੇਂਦਬਾਜ਼ੀ ਦਾ ਜ਼ਿੰਮੇਦਾਰੀ ਪੈਟ ਕਮਿੰਸ ਅਤੇ ਮਿਸ਼ੇਲ ਸਟਾਰਕ ਦੇ ਨਾਲ ਐਂਡਰਿਊ ਟਾਏ, ਕੇਨ ਰਿਚਰਡਸਨ ਅਤੇ ਬਿਲੀ ਸਟਾਨਲੇਕ ਸੰਭਾਲਣਗੇ।


Related News