ਤਿੰਨ ਦਹਾਕਿਆਂ ਤੋਂ ਫ਼ਰਾਰ ਚੱਲ ਰਹੇ ਭਗੌੜੇ ਨੂੰ ਕੀਤਾ ਕਾਬੂ

Friday, Jan 10, 2025 - 04:35 PM (IST)

ਤਿੰਨ ਦਹਾਕਿਆਂ ਤੋਂ ਫ਼ਰਾਰ ਚੱਲ ਰਹੇ ਭਗੌੜੇ ਨੂੰ ਕੀਤਾ ਕਾਬੂ

ਜਲਾਲਾਬਾਦ (ਟੀਨੂੰ, ਸੁਮਿਤ) : ਫਾਜ਼ਿਲਕਾ ਪੀ. ੳ. ਸਟਾਫ਼ ਵੱਲੋਂ ਬੀਤੇ ਤਿੰਨ ਦਹਾਕਿਆਂ ਤੋਂ ਫ਼ੌਜ਼ਦਾਰ ਕੇਸ 'ਚ ਫ਼ਰਾਰ ਚੱਲ ਰਹੇ ਭਗੌੜੇ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪੀ. ੳ. ਸਟਾਫ਼ ਦੇ ਮੁਲਾਜ਼ਮ ਸਵਾਰ ਸਿੰਘ ਨੇ ਦੱਸਿਆ ਕਿ ਦੋਸ਼ੀ ਜਸਵਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਹਲਕੇ ਦੇ ਪਿੰਡ ਕੋਟੂ ਫੰਗੀਆਂ ਦਾ ਵਸਨੀਕ ਹੈ। ਉਸ ਦੇ ਖ਼ਿਲਾਫ਼ ਥਾਣਾ ਸਿਟੀ ਜਲਾਲਾਬਾਦ 'ਚ ਸਾਲ 1995 ਦੌਰਾਨ ਫ਼ੌਜਦਾਰੀ ਮੁਕੱਦਮਾ ਦਰਜ ਹੋਇਆ ਸੀ। ਉਸ ਸਮੇਂ ਤੋਂ ਬਾਅਦ ਤੋਂ ਹੀ ਦੋਸ਼ੀ ਭੱਜ ਕੇ ਲੁਕ-ਛਿਪ ਕੇ ਰਿਹਾ ਸੀ। ਦੋਸ਼ੀ ਲੰਬੇ ਸਮੇਂ ਤੋਂ ਭਗੌੜਾ ਸੀ ਅਤੇ ਪਿੰਡ ਛੱਡ ਕੇ ਰੇਲਵੇ ਲਾਈਨ ਫਾਜ਼ਿਲਕਾ ਦੇ ਨਜ਼ਦੀਕ ਢਾਣੀ ਸੁਰੇਸ਼ ਵਾਲੀ ਵਿਖੇ ਰਹਿ ਰਿਹਾ ਸੀ। ਉਸ ਨੂੰ ਅਖ਼ੀਰਕਾਰ ਅਦਾਲਤ ਦੇ ਹੁਕਮਾਂ ’ਤੇ ਪੁਲਸ ਨੇ ਉਸਦੇ ਘਰ ਤੋਂ ਕਾਬੂ ਕਰ ਲਿਆ।

ਪੁਲਸ ਦੇ ਮੁਤਾਬਕ ਦੋਸ਼ੀ ਨੂੰ ਕਈ ਸਾਲਾਂ ਤੋਂ ਕਾਬੂ ਕਰਨ ਦੇ ਯਤਨ ਕੀਤੇ ਜਾ ਰਹੇ ਸਨ ਪਰ ਉਸ ਨੇ ਆਪਣੀ ਪਛਾਣ ਲੁਕੋ ਕੇ ਬਹੁਤ ਸਾਰੀਆਂ ਜਗ੍ਹਾਂ ਬਦਲੀਆਂ। ਉਸ ਨੂੰ ਤਾਜ਼ਾ ਖੋਜ ਕਾਰਵਾਈ ਦੌਰਾਨ ਇੱਕ ਵਿਸ਼ੇਸ਼ ਟੀਮ ਵੱਲੋਂ ਅੱਜ ਸਵੇਰੇ ਕਾਬੂ ਕੀਤਾ ਗਿਆ। ਪੀ. ੳ. ਸਟਾਫ਼ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਅਦਾਲਤ ਨੇ ਦੋਸ਼ੀ ਖ਼ਿਲਾਫ਼ ਪਹਿਲਾਂ ਹੀ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤਾ ਸੀ। ਦੋਸ਼ੀ ਨੂੰ ਹੁਣ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਜਿੱਥੇ ਉਸ ਖ਼ਿਲਾਫ਼ ਮਾਮਲੇ ਦੀ ਅਗਲੀ ਕਾਰਵਾਈ ਹੋਵੇਗੀ। ਉੱਧਰ ਇਸ ਗ੍ਰਿਫ਼ਤਾਰੀ ਨਾਲ ਪੀੜਤ ਪਰਿਵਾਰ ਨੇ ਨਿਆਂ ਦੀ ਉਮੀਦ ਜਤਾਈ ਹੈ। ਪੁਲਸ ਦੇ ਮੁਤਾਬਕ, ਦੋਸ਼ੀ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਜਾ ਰਹੀ ਹੈ।


author

Babita

Content Editor

Related News